ਔਰਤ ਦੀ ਇਸ ਹਰਕਤ ''ਤੇ ਅਸਹਿਜ ਹੋਏ ਅਕਸ਼ੈ ਕੁਮਾਰ, ਵੀਡੀਓ ਵਾਇਰਲ

Saturday, Sep 07, 2024 - 05:07 PM (IST)

ਔਰਤ ਦੀ ਇਸ ਹਰਕਤ ''ਤੇ ਅਸਹਿਜ ਹੋਏ ਅਕਸ਼ੈ ਕੁਮਾਰ, ਵੀਡੀਓ ਵਾਇਰਲ

ਮੁੰਬਈ- ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਆਪਣੇ ਪ੍ਰਸ਼ੰਸਕਾਂ 'ਚ ਫਸੇ ਨਜ਼ਰ ਆ ਰਹੇ ਹਨ। ਅਦਾਕਾਰ ਕਿਸੇ ਈਵੈਂਟ 'ਚ ਪਹੁੰਚੇ ਹੋਏ ਸਨ। ਜਿੱਥੇ ਸੈਲਫੀ ਲੈਣ ਲਈ ਲੋਕਾਂ ਨੇ ਉਸ ਨੂੰ ਚਾਰੋਂ ਪਾਸਿਓਂ ਘੇਰ ਲਿਆ। ਹਾਲਾਂਕਿ ਇਸ ਦੌਰਾਨ ਉਹ ਇਕ ਮਹਿਲਾ ਫੈਨ ਦੇ ਛੂਹਣ ਕਾਰਨ ਅਸਹਿਜ ਮਹਿਸੂਸ ਕਰਨ ਲੱਗੇ। ਇਸ ਨੂੰ ਦੇਖ ਕੇ ਲੋਕਾਂ ਨੇ ਵੱਖ- ਵੱਖ ਪ੍ਰਤੀਕਿਰਿਆ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ -ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦਾ ਟ੍ਰੇਲਰ ਹੋਇਆ ਰਿਲੀਜ਼

ਦਰਅਸਲ, ਅਕਸ਼ੈ ਕੁਮਾਰ ਕਿਸੇ ਈਵੈਂਟ 'ਚ ਗਏ ਸਨ, ਜਿੱਥੇ ਲੋਕ ਅਦਾਕਾਰ ਨਾਲ ਸੈਲਫੀ ਲੈਣ ਆਏ। ਇਸ ਦੌਰਾਨ ਇਕ ਮਹਿਲਾ ਪ੍ਰਸ਼ੰਸਕ ਨੇ ਅਕਸ਼ੈ ਕੁਮਾਰ ਨੂੰ ਇਸ ਤਰ੍ਹਾਂ ਛੂਹਿਆ ਕਿ ਅਦਾਕਾਰ ਅਸਹਿਜ ਹੋ ਗਏ। ਅਦਾਕਾਰ ਦੀ ਇਹ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੈ ਅਤੇ ਔਰਤ ਨੂੰ ਲਤਾੜ ਲਗਾ ਰਿਹਾ ਹੈ।ਵੀਡੀਓ 'ਚ ਦੇਖਿਆ ਜਾਵੇ ਤਾਂ ਔਰਤ ਦੀ ਇਹ ਹਰਕਤ ਅਕਸ਼ੈ ਕੁਮਾਰ ਨੂੰ ਬਿਲਕੁਲ ਵੀ ਪਸੰਦ ਨਹੀਂ ਆਈ ਕਿਉਂਕਿ ਜਿਵੇਂ ਹੀ ਉਨ੍ਹਾਂ ਨੇ ਔਰਤ ਨਾਲ ਤਸਵੀਰ ਕਲਿੱਕ ਕਰਵਾਈ ਤਾਂ ਉਹ ਤੁਰੰਤ ਕਾਰ 'ਚ ਬੈਠ ਗਏ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਅਕਸ਼ੈ ਨੂੰ ਮਹਿਲਾ ਦੀ ਇਹ ਹਰਕਤ ਪਸੰਦ ਨਹੀਂ ਆਈ, ਹੁਣ ਵੀਡੀਓ ਨੂੰ ਦੇਖ ਕੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -ਕਰਨ ਔਜਲਾ ਦੇ ਹੱਕ 'ਚ ਨਿਤਰੇ ਬੱਬੂ ਮਾਨ, ਬੂਟ ਮਾਰਨ ਵਾਲੇ ਨੂੰ ਹੋਏ ਸਿੱਧੇ

ਅਕਸ਼ੈ ਕੁਮਾਰ ਦੀ ਫਿਲਮ 'ਖੇਲ ਖੇਲ ਮੇਂ' ਜ਼ਿਆਦਾ ਕਮਾਈ ਨਹੀਂ ਕਰ ਸਕੀ ਅਤੇ ਅਜਿਹੇ 'ਚ ਅਦਾਕਾਰ ਦੀਆਂ ਫਲਾਪ ਫਿਲਮਾਂ ਦੀ ਸੂਚੀ 'ਚ ਇਕ ਹੋਰ ਨਾਂ ਜੁੜ ਗਿਆ ਹੈ। ਅਦਾਕਾਰ ਇਕ ਹੋਰ ਫਿਲਮ 'ਤੇ ਕੰਮ ਕਰ ਰਹੇ ਹਨ, ਜਿਸ ਦਾ ਮੋਸ਼ਨ ਪੋਸਟਰ 9 ਸਤੰਬਰ ਨੂੰ ਉਸ ਦੇ ਜਨਮਦਿਨ 'ਤੇ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ 'ਵੈਲਕਮ ਟੂ ਜੰਗਲ' ਦੀ ਸ਼ੂਟਿੰਗ ਵੀ ਚੱਲ ਰਹੀ ਹੈ। ਉਹ 'ਸਿੰਘਮ ਅਗੇਨ' 'ਚ ਵੀ ਨਜ਼ਰ ਆਉਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News