ਅਕਸ਼ੈ ਕੁਮਾਰ ਦੀ ''ਕੇਸਰੀ 2'' ਨੇ ਦਰਸ਼ਕਾਂ ਨੂੰ ਕੀਤਾ ਪ੍ਰਭਾਵਿਤ, ਪਹਿਲੇ 2 ਦਿਨਾਂ ''ਚ ਕੀਤੀ ਇੰਨੀ ਕਮਾਈ
Sunday, Apr 20, 2025 - 01:17 PM (IST)

ਮੁੰਬਈ (ਏਜੰਸੀ)- ਅਕਸ਼ੈ ਕੁਮਾਰ ਦੀ ਨਵੀਂ ਇਤਿਹਾਸਕ ਕੋਰਟਰੂਮ ਡਰਾਮਾ 'ਕੇਸਰੀ 2' ਨੂੰ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਤੋਂ ਸਕਾਰਾਤਮਕ ਰੀਵਿਊ ਮਿਲ ਰਹੇ ਹਨ। ਹਾਲਾਂਕਿ ਬਾਕਸ ਆਫਿਸ 'ਤੇ ਇਸ ਨੇ ਰਿਲੀਜ਼ ਦੇ ਪਹਿਲੇ ਦਿਨ ਬਹੁਤ ਵਧੀਆ ਪ੍ਰਦਰਸ਼ਨ ਨਹੀਂ ਕੀਤਾ। ਨਿਰਮਾਤਾਵਾਂ ਦੇ ਅਨੁਸਾਰ, ਫਿਲਮ ਨੇ ਪਹਿਲੇ ਦਿਨ 7.84 ਕਰੋੜ ਰੁਪਏ ਦੀ ਕਮਾਈ ਕੀਤੀ। ਹੁਣ ਦੂਜੇ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ, ਜੋ ਪਹਿਲੇ ਦਿਨ ਦੇ ਮੁਕਾਬਲੇ ਕਾਫੀ ਵਧੀਆ ਹੈ।
ਇਹ ਵੀ ਪੜ੍ਹੋ: ਇਸ ਮਸ਼ਹੂਰ ਫਿਲਮ ਨਿਰਮਾਤਾ ਦਾ ਦਾਅਵਾ, ਪਰਿਵਾਰਕ ਮੈਂਬਰਾਂ ਨੂੰ ਮਿਲ ਰਹੀਆਂ ਨੇ ਕਤਲ ਦੀਆਂ ਧਮਕੀਆਂ
ਟਰੇਡ ਵੈੱਬਸਾਈਟ ਸੈਕਨਿਲਕ ਦੀ ਇੱਕ ਰਿਪੋਰਟ ਦੇ ਅਨੁਸਾਰ, 'ਕੇਸਰੀ ਚੈਪਟਰ 2' ਨੇ ਆਪਣੇ ਦੂਜੇ ਦਿਨ ਭਾਰਤ ਵਿੱਚ 9.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ ਤੋਂ ਬਾਅਦ ਫਿਲਮ ਦਾ ਕੁੱਲ ਕਲੈਕਸ਼ਨ 17.92 ਕਰੋੜ ਰੁਪਏ ਹੋ ਗਿਆ ਹੈ। ਕਲੈਕਸ਼ਨ ਦੇ ਅੰਕੜਿਆਂ ਨੂੰ ਸਾਂਝਾ ਕਰਦੇ ਹੋਏ ਧਰਮਾ ਮੂਵੀਜ਼ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਇੱਕ ਅਜਿਹਾ ਮਾਮਲਾ ਜਿਸਨੇ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ। ਇੱਕ ਅਜਿਹੀ ਫਿਲਮ ਜੋ ਬਾਕਸ ਆਫਿਸ ਨੂੰ ਹਿਲਾ ਰਹੀ ਹੈ। ਹੁਣੇ ਆਪਣੀਆਂ ਟਿਕਟਾਂ ਬੁੱਕ ਕਰੋ - ਲਿੰਕ ਇਨ ਬਾਇਓ! ਕੇਸਰੀ ਚੈਪਟਰ 2 ਹੁਣ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ।" ਇਸ ਦੇ ਨਾਲ ਉਨ੍ਹਾਂ ਨੇ ਫੋਟੋ ਵੀ ਸਾਂਝੀ ਕੀਤੀ ਜਿਸ ਵਿਚ ਫਿਲਮ ਦੀ ਪਹਿਲੇ ਅਤੇ ਦੂਜੇ ਦਿਨ ਦੀ ਕਮਾਈ ਬਾਰੇ ਦੱਸਿਆ ਗਿਆ।
ਇਹ ਵੀ ਪੜ੍ਹੋ: ਗਾਇਕ ਅਰਿਜੀਤ ਸਿੰਘ ਨੇ ਮਹਾਕਾਲੇਸ਼ਵਰ ਮੰਦਰ 'ਚ ਭਰੀ ਹਾਜ਼ਰੀ, ਲਿਆ ਮਹਾਕਾਲ ਦਾ ਆਸ਼ੀਰਵਾਦ
ਇੱਥੇ ਦੱਸ ਦੇਈਏ ਕਿ ਕੇਸਰੀ ਚੈਪਟਰ 2 ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਅਣਕਹੀ ਕਹਾਣੀ 'ਤੇ ਕੇਂਦ੍ਰਿਤ ਹੈ। ਮੁੱਖ ਅਦਾਕਾਰ, ਅਕਸ਼ੈ ਕੁਮਾਰ, ਫਿਲਮ ਵਿੱਚ ਪ੍ਰਸਿੱਧ ਵਕੀਲ ਸੀ. ਸ਼ੰਕਰਨ ਨਾਇਰ ਦੀ ਭੂਮਿਕਾ ਨਿਭਾ ਰਹੇ ਹਨ। ਇਸਦਾ ਨਿਰਦੇਸ਼ਨ ਕਰਨ ਸਿੰਘ ਤਿਆਗੀ ਦੁਆਰਾ ਕੀਤਾ ਗਿਆ ਹੈ ਅਤੇ ਇਸ ਦਾ ਨਿਰਮਾਣ ਕਰਨ ਜੌਹਰ ਦੁਆਰਾ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8