‘ਧੁਰੰਧਰ-2’ ’ਤੇ ਫ਼ੌਜ ਦੀ ਜਾਣਕਾਰੀ ਲੀਕ ਕਰਨ ਦਾ ਦੋਸ਼

Thursday, May 21, 2026 - 03:21 AM (IST)

‘ਧੁਰੰਧਰ-2’ ’ਤੇ ਫ਼ੌਜ ਦੀ ਜਾਣਕਾਰੀ ਲੀਕ ਕਰਨ ਦਾ ਦੋਸ਼

ਨਵੀਂ ਦਿੱਲੀ - ਫ਼ਿਲਮ ‘ਧੁਰੰਧਰ-2' ਕਾਨੂੰਨੀ ਵਿਵਾਦਾਂ ਵਿਚ ਘਿਰ ਗਈ ਹੈ। ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਅਤੇ ਸੈਂਸਰ ਬੋਰਡ ਨੂੰ ਫ਼ਿਲਮ ਖ਼ਿਲਾਫ ਦਾਇਰ ਪਟੀਸ਼ਨ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਸ਼ਸਤਰ ਸੀਮਾ ਬਾਲ (ਐੱਸ. ਐੱਸ. ਬੀ.) ਦੇ ਇਕ ਜਵਾਨ ਨੇ ਜਨਹਿਤ ਪਟੀਸ਼ਨ ਦਾਇਰ ਕਰ ਕੇ ਦੋਸ਼ ਲਗਾਇਆ ਹੈ ਕਿ ਫ਼ਿਲਮ ਵਿਚ ਫ਼ੌਜ ਦੇ ਆਪ੍ਰੇਸ਼ਨ ਨਾਲ ਜੁੜੀਆਂ ਗੁਪਤ ਜਾਣਕਾਰੀਆਂ ਲੀਕ ਕੀਤੀਆਂ ਗਈਆਂ ਹਨ। 

ਕੋਰਟ ਨੇ ਕਿਹਾ ਕਿ ਫ਼ਿਲਮ ਭਾਵੇਂ ਕਾਲਪਨਿਕ ਹੋਵੇ, ਪਰ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਚੀਫ਼ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਅਤੇ ਜਸਟਿਸ ਤੇਜਸ ਕਾਰੀਆ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ। ਅਦਾਲਤ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (ਸੀ. ਪੀ. ਐੱਫ. ਸੀ.) ਨੂੰ ਇਸ ਪਟੀਸ਼ਨ ’ਤੇ ਵਿਚਾਰ ਕਰ ਕੇ ਫ਼ੈਸਲਾ ਲੈਣ ਲਈ ਕਿਹਾ ਹੈ।

ਕੋਰਟ ਨੇ ਟਿੱਪਣੀ ਕੀਤੀ ਕਿ ਭਾਵੇਂ ਇਹ ਫਿਲਮ ਮਨੋਰੰਜਨ ਲਈ ਬਣਾਈ ਗਈ ਇਕ ਕਾਲਪਨਿਕ ਕਹਾਣੀ ਹੈ, ਪਰ ਇਸ ਦੇ ਪ੍ਰਭਾਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਇਸ ਨੂੰ ਆਫ਼ੀਸ਼ੀਅਲ ਸੀਕ੍ਰੇਟਸ ਐਕਟ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਜਾਂਚਣ ਲਈ ਕਿਹਾ ਹੈ।


author

Inder Prajapati

Content Editor

Related News