ਮਸ਼ਹੂਰ ਪੰਜਾਬੀ ਸਿੰਗਰ ਨਾਲ ਸ਼ੂਟਿੰਗ ਦੌਰਾਨ ਵਾਪਰਿਆ ਭਿਆਨਕ ਹਾਦਸਾ ! ਹੋਇਆ ਲਹੂ-ਲੁਹਾਨ, ਮੱਥੇ ''ਤੇ ਲੱਗੇ ਟਾਂਕੇ
Thursday, May 21, 2026 - 12:37 PM (IST)
ਐਂਟਰਟੇਨਮੈਂਟ ਡੈਸਕ- 'ਧੁਰੰਧਰ-2' ਦੇ ਮਸ਼ਹੂਰ ਗੀਤ 'ਜਾਨ ਸੇ ਗੁਜ਼ਰਤੇ ਹੈਂ' ਰਾਹੀਂ ਚਰਚਾ 'ਚ ਆਏ ਪੰਜਾਬੀ ਗਾਇਕ ਖਾਨ ਸਾਬ ਇਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਖਾਨ ਸਾਬ ਆਪਣੇ ਨਵੇਂ ਗੀਤ 'ਪਾਗਲ ਨਹੀਂ ਹੋਣਾ' ਦੀ ਸ਼ੂਟਿੰਗ ਕਰ ਰਹੇ ਸਨ, ਜਿਸ ਦੌਰਾਨ ਇਕ ਸੀਨ ਫਿਲਮਾਉਂਦੇ ਸਮੇਂ ਉਹ ਜ਼ਖਮੀ ਹੋ ਗਏ। ਸ਼ੂਟਿੰਗ ਦੇ ਇਕ ਦ੍ਰਿਸ਼ ਦੌਰਾਨ ਖਾਨ ਸਾਬ ਨੇ ਆਪਣਾ ਸਿਰ ਕੱਚ 'ਚ ਮਾਰਿਆ ਸੀ। ਕੱਚ ਮੋਟਾ ਹੋਣ ਕਾਰਨ ਟੁੱਟ ਕੇ ਉਨ੍ਹਾਂ ਦੇ ਮੱਥੇ 'ਚ ਜਾ ਚੁਭਿਆ, ਜਿਸ ਨਾਲ ਉਨ੍ਹਾਂ ਦੇ ਮੱਥੇ 'ਚੋਂ ਖੂਨ ਨਿਕਲਣ ਲੱਗਾ। ਜ਼ਖਮ ਡੂੰਘਾ ਹੋਣ ਕਾਰਨ ਉਨ੍ਹਾਂ ਦੇ ਮੱਥੇ 'ਤੇ ਟਾਂਕੇ ਲਗਾਉਣੇ ਪਏ।
ਹਾਲਾਂਕਿ, ਸੱਟ ਲੱਗਣ ਦੇ ਬਾਵਜੂਦ ਖਾਨ ਸਾਬ ਕਾਫੀ ਜੋਸ਼ 'ਚ ਨਜ਼ਰ ਆਏ ਅਤੇ ਉਨ੍ਹਾਂ ਨੇ ਕਰੂ ਮੈਂਬਰਾਂ ਨੂੰ ਕਿਹਾ ਕਿ ਉਹ ਠੀਕ ਹਨ ਅਤੇ ਉਨ੍ਹਾਂ ਨੂੰ ਪਲੇਬੈਕ ਦਿਖਾਇਆ ਜਾਵੇ। ਕਿਰਦਾਰ 'ਚ ਡੁੱਬਣ ਕਾਰਨ ਹੋਈ ਗਲਤੀ ਖਾਨ ਸਾਬ ਨੇ ਬੁੱਧਵਾਰ (20 ਮਈ) ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਘਟਨਾ ਦੀ ਵੀਡੀਓ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਆਪਣੇ ਕਿਰਦਾਰ 'ਚ ਇਸ ਕਦਰ ਡੁੱਬ ਚੁੱਕੇ ਸਨ ਕਿ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਰਿਹਾ ਕਿ ਕੱਚ ਮੋਟਾ ਹੈ। ਗਾਇਕ ਨੇ ਕਿਹਾ, "ਮੈਂ ਕਿਰਦਾਰ 'ਚ ਪੂਰੀ ਤਰ੍ਹਾਂ ਡੁੱਬ ਚੁੱਕਾ ਸੀ, ਇਹੀ ਜਨੂੰਨ ਇਸ ਗਾਣੇ ਨੂੰ ਖਤਰਨਾਕ ਬਣਾਉਂਦਾ ਹੈ।" ਉਨ੍ਹਾਂ ਨੇ ਇਸ ਹਰਕਤ ਲਈ ਆਪਣੇ ਪਰਿਵਾਰ ਤੋਂ ਮੁਆਫੀ ਵੀ ਮੰਗੀ ਕਿਉਂਕਿ ਉਨ੍ਹਾਂ ਨੂੰ ਖੂਨ ਨਿਕਲਦਾ ਦੇਖ ਪਰਿਵਾਰ ਕਾਫੀ ਦੁਖੀ ਹੋਇਆ ਸੀ।
ਵੀਡੀਓ ਦੇ ਹੇਠਾਂ ਇਕ ਪ੍ਰਸ਼ੰਸਕ ਨੇ ਗੀਤ 'ਚ ਸਿਗਰਟ ਵਾਲੇ ਸੀਨ 'ਤੇ ਇਤਰਾਜ਼ ਜਤਾਉਂਦਿਆਂ ਲਿਖਿਆ ਕਿ ਕਲਾਕਾਰਾਂ ਨੂੰ ਪੰਜਾਬ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦੇਣਾ ਚਾਹੀਦਾ ਹੈ। ਇਸ 'ਤੇ ਖਾਨ ਸਾਬ ਨੇ ਬਹੁਤ ਹੀ ਸੂਝਵਾਨ ਜਵਾਬ ਦਿੰਦਿਆਂ ਕਿਹਾ ਕਿ ਸੱਚਾ ਫੈਨ ਉਹੀ ਹੈ ਜੋ ਸਿਰਫ ਤਾਰੀਫ ਹੀ ਨਹੀਂ ਕਰਦਾ ਸਗੋਂ ਗਲਤ ਅਤੇ ਸਹੀ ਦਾ ਫਰਕ ਵੀ ਦੱਸਦਾ ਹੈ। ਉਨ੍ਹਾਂ ਸਹਿਮਤੀ ਜਤਾਈ ਕਿ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਫਿਲਹਾਲ ਖਾਨ ਸਾਬ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਇਹ ਸ਼ੂਟਿੰਗ ਕਿੱਥੇ ਹੋ ਰਹੀ ਸੀ, ਪਰ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਭਰੋਸਾ ਦਿੱਤਾ ਹੈ ਕਿ ਉਹ ਹੁਣ ਠੀਕ ਹਨ ਅਤੇ ਅੱਗੇ ਤੋਂ ਅਜਿਹੀਆਂ ਚੀਜ਼ਾਂ ਦਾ ਧਿਆਨ ਰੱਖਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
