ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਜੇਲਰ 2' ਦੇ ਸੈੱਟ 'ਤੇ ਵੱਡਾ ਹਾਦਸਾ, 28 ਸਾਲਾ ਕਰੂ ਮੈਂਬਰ ਦੀ ਹੋਈ ਮੌਕੇ 'ਤੇ ਮੌਤ

Friday, May 15, 2026 - 01:16 PM (IST)

ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਜੇਲਰ 2' ਦੇ ਸੈੱਟ 'ਤੇ ਵੱਡਾ ਹਾਦਸਾ, 28 ਸਾਲਾ ਕਰੂ ਮੈਂਬਰ ਦੀ ਹੋਈ ਮੌਕੇ 'ਤੇ ਮੌਤ

ਚੇਨਈ (ਏਜੰਸੀ)- ਸੁਪਰਸਟਾਰ ਰਜਨੀਕਾਂਤ ਸਟਾਰਰ ਫਿਲਮ 'ਜੇਲਰ 2' ਦੇ ਸੈੱਟ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ 28 ਸਾਲਾ ਵਰਕਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਾਰਤੀਕੇਯਨ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ ਮੁੰਬਈ 'ਚ ਖਰੀਦਿਆ 'ਆਪਣਾ ਆਲੀਸ਼ਾਨ ਘਰ', ਸਾਂਝੀਆਂ ਕੀਤੀਆਂ ਗ੍ਰਹਿ ਪ੍ਰਵੇਸ਼ ਦੀਆਂ ਤਸਵੀਰਾਂ

ਪੁਲਸ ਮੁਤਾਬਕ ਇਹ ਘਟਨਾ ਪਨਾਈਯੂਰ ਵਿੱਚ ਸਥਿਤ ਇੱਕ ਨਿੱਜੀ ਫਿਲਮ ਸਟੂਡੀਓ ਵਿੱਚ ਵਾਪਰੀ, ਜਿੱਥੇ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ। ਮੁੱਢਲੀਆਂ ਰਿਪੋਰਟਾਂ ਦੇ ਅਨੁਸਾਰ, ਕਾਰਤੀਕੇਯਨ ਫਿਲਮ ਦੀ ਸ਼ੂਟਿੰਗ ਲਈ ਇੱਕ ਘਰ ਵਰਗਾ ਸੈੱਟ ਤਿਆਰ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਅਚਾਨਕ ਬਿਜਲੀ ਦਾ ਤੇਜ਼ ਝਟਕਾ ਲੱਗਾ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਅਯੁੱਧਿਆ 'ਚ ਰਾਮ ਲੱਲਾ ਦਾ ਗੁਆਂਢੀ ਬਣੇਗਾ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ ! 3.31 ਕਰੋੜ 'ਚ ਖਰੀਦੀ ਜ਼ਮੀਨ

PunjabKesari

ਕਨਾਥੂਰ ਪੁਲਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਜੇ FIR ਦਰਜ ਨਹੀਂ ਕੀਤੀ ਗਈ ਹੈ, ਪਰ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਇਹ ਹਾਦਸਾ ਸੀ ਜਾਂ ਇਸ ਵਿਚ ਕੋਈ ਗੜਬੜੀ ਕੀਤੀ ਗਈ ਹੈ।

ਇਹ ਵੀ ਪੜ੍ਹੋ: ਫਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ ; ਮਸ਼ਹੂਰ ਅਦਾਕਾਰ ਦਿਲੀਪ ਨੂੰ ਆਇਆ ਹਾਰਟ ਅਟੈਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News