ਪਿਛਲੇ 3 ਦਿਨਾਂ ਤੋਂ ਹਸਪਤਾਲ ''ਚ ਭਰਤੀ ਹਨ ਅਮਿਤਾਭ ਬੱਚਨ !

Wednesday, May 20, 2026 - 09:53 AM (IST)

ਪਿਛਲੇ 3 ਦਿਨਾਂ ਤੋਂ ਹਸਪਤਾਲ ''ਚ ਭਰਤੀ ਹਨ ਅਮਿਤਾਭ ਬੱਚਨ !

ਮੁੰਬਈ (ਏਜੰਸੀ) : ਪ੍ਰਸ਼ੰਸਕ ਉਸ ਸਮੇਂ ਚਿੰਤਾ ਵਿੱਚ ਪੈ ਗਏ, ਜਦੋਂ ਕੁੱਝ ਖਬਰਾਂ ਵਿੱਚ ਦਾਅਵਾ ਕੀਤਾ ਗਿਆ ਕਿ ਮੈਗਾ ਸਟਾਰ ਅਮਿਤਾਭ ਬੱਚਨ ਪੇਟ ਨਾਲ ਸਬੰਧਤ ਸਮੱਸਿਆਵਾਂ ਕਾਰਨ ਪਿਛਲੇ 3 ਦਿਨਾਂ ਤੋਂ ਹਸਪਤਾਲ ਵਿੱਚ ਭਰਤੀ ਹਨ ਪਰ ਬਾਅਦ ਵਿੱਚ ਇਹ ਸਾਰੀਆਂ ਖਬਰਾਂ ਅਫਵਾਹ ਨਿਕਲੀਆਂ, ਜਿਸ ਨਾਲ ਪ੍ਰਸ਼ੰਸਕਾਂ ਨੇ ਸੁੱਖ ਦਾ ਸਾਹ ਲਿਆ। ਸੂਤਰਾਂ ਮੁਤਾਬਕ 83 ਸਾਲਾ ਮੈਗਾ ਸਟਾਰ ਅਮਿਤਾਭ ਬੱਚਨ ਆਪਣੇ ਰੁਟੀਨ ਮਾਸਿਕ ਚੈੱਕਅਪ ਲਈ ਸ਼ਨੀਵਾਰ ਨੂੰ ਹਸਪਤਾਲ ਗਏ ਸਨ ਅਤੇ ਜਾਂਚ ਤੋਂ ਬਾਅਦ ਵਾਪਸ ਘਰ ਪਰਤ ਆਏ। ਉਹ ਹਰ ਮਹੀਨੇ ਅਜਿਹੀ ਜਾਂਚ ਲਈ ਜਾਂਦੇ ਹਨ। ਹਸਪਤਾਲ ਵਿੱਚ ਭਰਤੀ ਹੋਣ ਦੀਆਂ ਖਬਰਾਂ ਬਿਲਕੁੱਲ ਝੂਠੀਆਂ ਹਨ।

ਇਹ ਵੀ ਪੜ੍ਹੋ: 9 ਸਾਲ ਬਾਅਦ ਭਾਰਤੀ ਸਿੰਘ ਤੇ ਹਰਸ਼ ਦੇ ਰਿਸ਼ਤੇ 'ਚ ਆਈ ਦਰਾੜ! ਕਾਮੇਡੀਅਨ ਨੇ ਤੋੜੀ ਚੁੱਪੀ

PunjabKesari

ਇਨ੍ਹਾਂ ਅਫਵਾਹਾਂ ਦੇ ਵਿਚਕਾਰ, ਅਮਿਤਾਭ ਬੱਚਨ ਨੂੰ ਆਪਣੇ ਮੁੰਬਈ ਸਥਿਤ ਘਰ 'ਜਲਸਾ' ਦੇ ਬਾਹਰ ਅਗਲੇ ਦਿਨ ਯਾਨੀ ਐਤਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਮਿਲਦੇ ਹੋਏ ਦੇਖਿਆ ਗਿਆ, ਜੋ ਕਿ ਉਹਨਾਂ ਦਾ ਇੱਕ ਨਿਯਮਤ ਰੀਤੀ-ਰਿਵਾਜ ਹੈ। ਉਥੇ ਹੀ ਅਦਾਕਾਰ ਨੇ ਆਪਣੇ ਬਲੌਗ 'ਤੇ ਹਿੰਦੀ ਵਿੱਚ ਇੱਕ ਰਹੱਸਮਈ ਕਵਿਤਾ ਵੀ ਸਾਂਝੀ ਕੀਤੀ ਹੈ। ਉਨ੍ਹਾਂ ਦੀ ਕਵਿਤਾ ਦੀ ਇਕ ਲਾਈਨ ਦਾ ਡੂੰਘਾ ਅਰਥ ਹੈ, "ਜਦੋਂ ਚੀਲ ਚੁੱਪ ਬੈਠਦੀ ਹੈ, ਤਾਂ ਤੋਤੇ ਬਿਨਾਂ ਕਿਸੇ ਕਾਰਨ ਦੇ ਚਹਿਕਣਾ ਸ਼ੁਰੂ ਕਰ ਦਿੰਦੇ ਹਨ।" ਹਾਲਾਂਕਿ, ਉਹਨਾਂ ਨੇ ਹਸਪਤਾਲ ਵਿੱਚ ਭਰਤੀ ਹੋਣ ਦੀਆਂ ਖਬਰਾਂ 'ਤੇ ਸਿੱਧੇ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਨੇ ਦੁਬਈ 'ਚ ਖਰੀਦਿਆ ਆਪਣਾ ਆਲੀਸ਼ਾਨ ਘਰ, ਮਿਲੀ ਅਪਾਰਟਮੈਂਟ ਦੀ ਚਾਬੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News