ਮਸ਼ਹੂਰ ਅਦਾਕਾਰ ਦੀ ਪਤਨੀ ਨੂੰ 6ਵੀਂ ਵਾਰ ਹੋਇਆ ਕੈਂਸਰ, ਖੁਦ ਕੀਤਾ ਖੁਲਾਸਾ
Wednesday, May 13, 2026 - 10:34 AM (IST)
ਐਂਟਰਟੇਨਮੈਂਟ ਡੈਸਕ - ਮਸ਼ਹੂਰ ਅਦਾਕਾਰ ਸ਼ਾਰਿਬ ਹਾਸ਼ਮੀ, ਜਿਨ੍ਹਾਂ ਨੂੰ ਅਸੀਂ ਸਾਰੇ 'ਜੇ.ਕੇ. ਤਲਪੜੇ' ਦੇ ਕਿਰਦਾਰ ਨਾਲ ਜਾਣਦੇ ਹਾਂ, ਨੇ ਹਾਲ ਹੀ ਵਿੱਚ ਆਪਣੀ ਨਿੱਜੀ ਜ਼ਿੰਦਗੀ ਦੇ ਇੱਕ ਵੱਡੇ ਦਰਦ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਨਸਰੀਨ ਦਾ ਕੈਂਸਰ 6ਵੀਂ ਵਾਰ ਵਾਪਸ ਆ ਗਿਆ ਹੈ। ਦੱਸ ਦੇਈਏ ਕਿ ਸ਼ਾਰਿਬ ਹਾਸ਼ਮੀ ਨੇ ਮਸ਼ਹੂਰ ਵੈੱਬ ਸੀਰੀਜ਼ "ਦਿ ਫੈਮਿਲੀ ਮੈਨ" ਵਿੱਚ ਜੇ.ਕੇ. ਤਲਪੜੇ ਦੀ ਭੂਮਿਕਾ ਨਿਭਾਈ ਸੀ ਅਤੇ ਉਹ ਘਰ-ਘਰ ਵਿਚ ਮਸ਼ਹੂਰ ਹੋ ਗਏ।

ਇਕ ਇੰਟਰਵਿਊ ਦੌਰਾਨ ਸ਼ਰੀਬ ਨੇ ਖੁਲਾਸਾ ਕੀਤਾ ਕਿ ਉਸ ਦੀ ਪਤਨੀ 5 ਵਾਰ ਮੂੰਹ ਦੇ ਕੈਂਸਰ ਨਾਲ ਲੜ ਚੁੱਕੀ ਹੈ ਅਤੇ ਹੁਣ ਇਹ 6ਵੀਂ ਵਾਰ ਵਾਪਸ ਆਇਆ ਹੈ। ਇਸ ਵਾਰ, ਇਹ ਉਸਦੇ ਪੂਰੇ ਸਰੀਰ ਵਿੱਚ ਫੈਲ ਗਿਆ ਹੈ। ਅਦਾਕਾਰ ਨੇ ਦੱਸਿਆ ਕਿ 2018 ਵਿੱਚ ਇਸ ਬਿਮਾਰੀ ਦਾ ਪਤਾ ਲੱਗਣ ਦੇ ਬਾਅਦ ਤੋਂ ਉਸਦੀ ਪਤਨੀ ਇਸ ਨਾਲ ਜੂਝ ਰਹੀ ਹੈ। 5 ਸਰਜਰੀਆਂ ਹੋਣ ਦੇ ਬਾਅਦ ਵੀ ਉਸ ਦੀ ਪਤਨੀ ਇਸ ਦਾ ਬਹਾਦਰੀ ਨਾਲ ਸਾਹਮਣਾ ਕਰ ਰਹੀ ਹੈ ਅਤੇ ਇਹੀ ਦੇਖ ਕੇ ਸਾਨੂੰ ਸਾਰਿਆਂ ਨੂੰ ਹਿੰਮਤ ਮਿਲਦੀ ਹੈ।
ਉਥੇ ਹੀ ਇੰਟਰਵਿਊ ਦੌਰਾਨ ਨਸਰੀਨ ਨੇ ਸ਼ਾਰਿਬ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਉਸਦੇ ਨਾਲ ਖੜ੍ਹੇ ਰਹੇ। ਸ਼ੂਟਿੰਗ ਦੌਰਾਨ ਭਾਵੇਂ ਉਹ ਕਿੰਨੇ ਵੀ ਰੁੱਝੇ ਹੋਣ, ਉਹ ਕਿਸੇ ਨਾ ਕਿਸੇ ਤਰ੍ਹਾਂ ਹਸਪਤਾਲ ਜਾਣ ਲਈ ਸਮਾਂ ਕੱਢ ਲੈਂਦੇ ਸਨ। ਉਨ੍ਹਾਂ ਦੀ ਮੌਜੂਦਗੀ ਨੇ ਮੈਨੂੰ ਦਿਲਾਸਾ ਦਿੱਤਾ। ਉਹ ਕਈ ਮਾਈਨਿਆਂ ਵਿੱਚ ਮੇਰੇ ਲਈ ਮੌਜੂਦ ਰਹੇ ਹਨ। ਉਥੇ ਹੀ ਸ਼ਾਰਿਬ ਨੇ ਵੀ ਆਪਣੀ ਪਤਨੀ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਦੱਸਿਆ। ਉਨ੍ਹਾਂ ਨੇ ਯਾਦ ਕੀਤਾ ਕਿ ਜਦੋਂ ਸਾਰੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਨੌਕਰੀ ਛੱਡ ਕੇ ਐਕਟਿੰਗ ਵਿੱਚ ਜਾਣ ਦੇ ਫੈਸਲੇ ਦੇ ਖਿਲਾਫ ਸਨ, ਤਾਂ ਸਿਰਫ ਨਸਰੀਨ ਨੇ ਹੀ ਉਨ੍ਹਾਂ ਦਾ ਸਾਥ ਦਿੱਤਾ ਸੀ।
ਇਹ ਵੀ ਪੜ੍ਹੋ: ਮਾਨਸੂਨ ਦੀ 'ਅਰਲੀ ਐਂਟਰੀ' ਪਰ ਮੀਂਹ ਰਹੇਗਾ ਘੱਟ; ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

ਦੱਸ ਦੇਈਏ ਕਿ ਸ਼ਾਰਿਬ ਅਤੇ ਨਸਰੀਨ ਦਾ ਵਿਆਹ 27 ਦਸੰਬਰ 2003 ਨੂੰ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਸ਼ਾਰਿਬ ਹਾਸ਼ਮੀ ਨੇ 'ਦ ਫੈਮਿਲੀ ਮੈਨ' ਤੋਂ ਇਲਾਵਾ 'ਦਿ ਡਿਪਲੋਮੈਟ', 'ਤਰਲਾ' (Tarla) ਅਤੇ 'ਜ਼ਰਾ ਹਟਕੇ ਜ਼ਰਾ ਬਚਕੇ' ਵਰਗੀਆਂ ਫਿਲਮਾਂ ਵਿੱਚ ਵੀ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਇੱਕ ਖਾਸ ਪਛਾਣ ਬਣਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
