ਪਤਨੀ ਟਵਿੰਕਲ ਖੰਨਾ ਦਾ ਜਨਮਦਿਨ ਮਨਾਉਣ ਮਾਲਦੀਵ ਪਹੁੰਚੇ ਅਕਸ਼ੈ, ਸਾਂਝੀ ਕੀਤੀ ਰੋਮਾਂਟਿਕ ਤਸਵੀਰ

Wednesday, Dec 29, 2021 - 11:18 AM (IST)

ਪਤਨੀ ਟਵਿੰਕਲ ਖੰਨਾ ਦਾ ਜਨਮਦਿਨ ਮਨਾਉਣ ਮਾਲਦੀਵ ਪਹੁੰਚੇ ਅਕਸ਼ੈ, ਸਾਂਝੀ ਕੀਤੀ ਰੋਮਾਂਟਿਕ ਤਸਵੀਰ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਦੀ ਪਤਨੀ, ਰਾਈਟਰ ਅਤੇ ਅਦਾਕਾਰਾ ਟਵਿੰਕਲ ਖੰਨਾ ਦਾ ਅੱਜ ਜਨਮ ਦਿਨ ਹੈ। 29 ਦਸੰਬਰ ਨੂੰ ਅਦਾਕਾਰਾ ਆਪਣਾ 48ਵਾਂ ਜਨਮਦਿਨ ਮਨਾਉਣ ਲਈ ਪਰਿਵਾਰ ਨਾਲ ਮੁੰਬਈ ਪਹੁੰਚੀ ਹੈ। ਉਥੇ ਪਹੁੰਚਦੇ ਹੀ ਅਕਸ਼ੈ ਕੁਮਾਰ ਆਪਣੀ ਪਤਨੀ ਦੇ ਨਾਲ ਮਸਤੀ ਦੇ ਮੂਡ 'ਚ ਨਜ਼ਰ ਆਏ ਅਤੇ ਉਨ੍ਹਾਂ ਨੇ ਟਵਿੰਕਲ ਖੰਨਾ ਨਾਲ ਰੋਮਾਂਟਿਕ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ। ਅਕਸ਼ੈ ਕੁਮਾਰ ਦੀ ਪਤਨੀ ਲਈ ਇਹ ਖ਼ਾਸ ਜਨਮਦਿਨ ਪੋਸਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

PunjabKesari
ਤੁਹਾਨੂੰ ਦੱਸ ਦੇਈਏ ਕਿ ਮਾਲਦੀਵ ਤੋਂ ਅਕਸ਼ੈ ਕੁਮਾਰ ਨੇ ਪਤਨੀ ਟਵਿੰਕਲ ਖੰਨਾ ਨਾਲ ਇਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਦੋਵੇਂ ਸਮੁੰਦਰ ਕਿਨਾਰੇ ਦੇ ਬੀਚੋ-ਬੀਚ ਜਾਲ ਨਾਲ ਬਣੇ ਝੂਲੇ 'ਤੇ ਲੇਟੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਟਵਿੰਕਲ ਡੈਨਿਮ ਸ਼ਾਰਟਸ 'ਚ ਕਾਫੀ ਬੋਲਡ ਦਿਖ ਰਹੀ ਹੈ। ਉਧਰ ਅਕਸ਼ੈ ਕੁਮਾਰ ਬਲਿਊ ਆਊਟਫਿੱਟ 'ਚ ਕਾਫੀ ਜ਼ਬਰਦਸਤ ਲੱਗ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ-'ਤੁਹਾਡਾ ਸਾਥ ਮੇਰੇ ਨਾਲ ਹੈ, ਇਸ ਲਈ ਜੀਵਨ ਦੀਆਂ ਮੁਸ਼ਕਿਲ ਹਾਲਾਤ ਤੋਂ ਪਾਰ ਪਾ ਲੈਣਾ ਮੇਰੇ ਲਈ ਆਸਾਨ ਹੋ ਜਾਂਦਾ ਹੈ...ਜਨਮਦਿਨ ਮੁਬਾਰਕ ਹੋ ਟੀਨਾ'। 

PunjabKesari
ਪਤੀ ਦੇ ਇਸ ਪਿਆਰ ਭਰੇ ਪੋਸਟ 'ਤੇ ਟਵਿੰਕਲ ਨੇ ਰਿਪਲਾਈ 'ਚ ਦੋ ਹਾਰਟ ਇਮੋਜੀ ਬਣਾਏ ਹਨ। ਅਕਸ਼ੈ ਦੀ ਪਤਨੀ ਲਈ ਇਸ ਪਿਆਰ ਭਰੇ ਪੋਸਟ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਅਦਾਕਾਰਾ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਦੀ ਹਾਲ ਹੀ 'ਚ ਫਿਲਮ 'ਅਤਰੰਗੀ ਰੇ' ਰਿਲੀਜ਼ ਹੋਈ ਹੈ। ਇਸ ਫਿਲਮ 'ਚ ਅਕਸ਼ੈ ਅਦਾਕਾਰਾ ਸਾਰਾ ਅਲੀ ਖਾਨ ਦੇ ਨਾਲ ਸਕਰੀਨ ਸਾਂਝੀ ਕਰਦੇ ਦਿਖਾਈ ਦਿੱਤੇ ਹਨ। 'ਅਤਰੰਗੀ ਰੇ' ਤੋਂ ਬਾਅਦ ਅਦਾਕਾਰ 'ਪ੍ਰਿਥਵੀਰਾਜ', 'ਬਚਨ ਪਾਂਡੇ', 'ਰੱਖਿਆ ਬੰਧਨ', 'ਰਾਮ ਸੇਤੂ', 'ਓ ਐੱਮ ਜੀ 2' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆਉਣਗੇ।


author

Aarti dhillon

Content Editor

Related News