ਧੀ ਨਿਤਾਰਾ ਦੇ ਜਨਮਦਿਨ ’ਤੇ ਅਕਸ਼ੈ ਅਤੇ ਟਵਿੰਕਲ ਨੇ ਪੋਸਟ ਕੀਤੀ ਸਾਂਝੀ, ਸ਼ਾਨਦਾਰ ਜ਼ਸ਼ਨ ਦੀ ਦਿਖਾਈ ਝਲਕ

Monday, Sep 26, 2022 - 01:16 PM (IST)

ਧੀ ਨਿਤਾਰਾ ਦੇ ਜਨਮਦਿਨ ’ਤੇ ਅਕਸ਼ੈ ਅਤੇ ਟਵਿੰਕਲ ਨੇ ਪੋਸਟ ਕੀਤੀ ਸਾਂਝੀ, ਸ਼ਾਨਦਾਰ ਜ਼ਸ਼ਨ ਦੀ ਦਿਖਾਈ ਝਲਕ

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਇਕ-ਦੂਜੇ ਨਾਲ ਸਮਾਂ ਬਿਤਾਉਂਦੇ ਹਮੇਸ਼ਾ ਦਿਖਾਈ ਦਿੰਦੇ ਹਨ। ਜੋੜੇ ਦੇ ਦੋ ਬੱਚੇ ਹਨ। ਪੁੱਤਰ ਆਰਵ ਅਤੇ ਧੀ ਨਿਤਾਰਾ ਹਨ। ਦੋਵੇਂ ਹਮੇਸ਼ਾ ਆਪਣੇ ਬੱਚਿਆਂ ਨਾਲ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੇ ਹੀ ਰਹਿੰਦੇ ਹਨ। 

PunjabKesari

ਇਹ ਵੀ ਪੜ੍ਹੋ : ਸ਼ਰਾਬ ਪੀ ਕੇ ਸ਼ੈਰੀ ਮਾਨ ਨੇ ਗਾਇਕ ਪਰਮੀਸ਼ ਵਰਮਾ ਨੂੰ ਮੁੜ ਕੱਢੀਆਂ ਗਾਲ੍ਹਾਂ, ਲਾਡੀ ਚਾਹਲ ਨੇ ਕੀਤਾ ਸਮਰਥਨ

ਹਾਲ ਹੀ ’ਚ ਜੋੜੇ ਨੇ ਧੀ ਨਿਤਾਰਾ ਦਾ ਜਨਮਦਿਨ ਮਨਾਇਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਨਿਤਾਰਾ 10 ਸਾਲ ਦੀ ਹੋ ਗਈ। ਇਸ ਮੌਕੇ ਜੋੜੇ ਨੇ ਘਰ ’ਚ ਹੀ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਇਸ ’ਚ ਨਿਤਾਰਾ ਆਪਣੇ ਦੋਸਤਾਂ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ।

 

 
 
 
 
 
 
 
 
 
 
 
 
 
 
 
 

A post shared by Twinkle Khanna (@twinklerkhanna)

ਦਰਅਸਲ ਇਹ ਤਸਵੀਰਾਂ ਟਵਿੰਕਲ ਖੰਨਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਟਵਿੰਕਲ ਨੇ ਕੈਪਸ਼ਨ ਵੀ ਦਿੱਤੀ ਹੈ ਜਿਸ ’ਚ ਅਦਾਕਾਰਾ ਨੇ ਲਿਖਿਆ ਹੈ ਕਿ ‘ਹੈਪੀ ਬਰਥਡੇ ਮਾਈ ਬਰਾਈਟ, ਬਿਊਟੀਫ਼ੁਲ ਬੇਬੀ।’

ਇਹ ਵੀ ਪੜ੍ਹੋ : ਰਾਜੂ ਦੀ ਸੋਗ ਸਭਾ ’ਚ ਇੰਡਸਟਰੀ ਦੇ ਕਈ ਸਿਤਾਰੇ ਹੋਏ ਸ਼ਾਮਲ, ਕਪਿਲ ਅਤੇ ਭਾਰਤੀ ਦੇ ਮੂੰਹ ’ਤੇ ਨਜ਼ਰ ਆਈ ਉਦਾਸੀ

ਇਨ੍ਹਾਂ ਤਸਵੀਰਾਂ ਅਤੇ ਵੀਡੀਓ ’ਤੇ ਕਾਫ਼ੀ ਲੋਕਾਂ ਨੇ ਸ਼ਾਨਦਾਰ ਪ੍ਰਤੀਕਿਰਿਆਵਾਂ ਦੀਆਂ ਹਨ ਅਤੇ ਪੋਸਟ ਨੂੰ ਲਾਈਕ  ਵੀ ਕਰ ਰਹੇ ਹਨ। ਇਸ ਦੇ ਨਾਲ ਅਦਾਕਾਰ ਅਕਸ਼ੈ ਕੁਮਾਰ ਨੇ ਵੀ ਧੀ ਨਾਲ ਵੀਡੀਓ ਸਾਂਝੀ ਕੀਤੀ ਹੈ।

 

 
 
 
 
 
 
 
 
 
 
 
 
 
 
 
 

A post shared by Akshay Kumar (@akshaykumar)

 

ਤਸਵੀਰ ਅਕਸ਼ੈ ਕੁਮਾਰ ਆਪਣੀ ਧੀ ਦਾ ਹੱਥ ਫੜ੍ਹ ਕੇ ਚੱਲ ਰਹੇ ਹਨ। ਅਦਾਕਾਰ ਨੇ ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਸ਼ਾਨਦਾਰ ਨੋਟ ਲਿਖਿਆ  ਹੈ ਜਿਸ ’ਚ ਅਦਾਕਾਰ ਨੇ ਲਿਖਿਆ ਹੈ ਕਿ ‘ਮੇਰਾ ਹੱਥ ਫੜ੍ਹਨ ਤੋਂ ਲੈ ਕੇ ਮੇਰੇ ਸ਼ਾਪਿੰਗ ਬੈਗ ਤੱਕ, ਮੇਰੀ ਧੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਅੱਜ ਮੇਰੀ ਧੀ 10 ਸਾਲ ਦੀ ਹੋ ਗਈ ਹੈ। ਇਸ ਜਨਮਦਿਨ ’ਤੇ ਮੇਰੀਆਂ ਸ਼ੁਭਕਾਮਨਾਵਾਂ ਹਮੇਸ਼ਾ ਤੁਹਾਡੇ ਨਾਲ ਹਨ। ਪਾਪਾ ਤੁਹਾਨੂੰ ਬਹੁਤ ਪਿਆਰ ਕਰਦੇ ਹਨ।’
 


author

Shivani Bassan

Content Editor

Related News