ਫ਼ਿਲਮ ''ਭੋਲਾ'' ਦਾ ਪਹਿਲਾ ਰੋਮਾਂਟਿਕ ਟਰੈਕ ''ਨਜ਼ਰ ਲੱਗ ਜਾਏਗੀ'' ਹੋਇਆ ਰਿਲੀਜ਼ (ਵੀਡੀਓ)
02/20/2023 6:37:24 PM

ਮੁੰਬਈ (ਬਿਊਰੋ) - ਫ਼ਿਲਮ 'ਭੋਲਾ' ਦੇ ਰੋਮਾਂਟਿਕ ਟਰੈਕ 'ਨਜ਼ਰ ਲੱਗ ਜਾਏਗੀ' ਨੇ ਆਪਣੀ ਅਧਿਕਾਰਤ ਰਿਲੀਜ਼ਿੰਗ ਤੋਂ ਪਹਿਲਾਂ ਹੀ ਹਲਚਲ ਮਚਾ ਦਿੱਤੀ ਸੀ। ਹਾਲ ਹੀ 'ਚ ਫ਼ਿਲਮ ਦਾ ਇਹ ਪਹਿਲਾ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਟਰੈਕ ਦੀ ਇਕ 30-ਸੈਕੰਡ ਦੀ ਆਡੀਓ ਕਲਿੱਪ ਇਸ ਦੇ ਅਧਿਕਾਰਤ ਰਿਲੀਜ਼ਿੰਗ ਤੋਂ ਪਹਿਲਾਂ ਰਿਲੀਜ਼ ਕੀਤੀ ਗਈ ਸੀ। ਇਹ ਕਲਿੱਪ ਅਜੇ ਦੇਵਗਨ ਨੇ ਆਪਣੇ ਫੈਨਜ਼ ਨੂੰ ਵਿਸ਼ੇਸ਼ ਤੋਹਫ਼ਾ ਵਜੋਂ ਦਿੱਤੀ ਸੀ, ਜਿਸ ਨੂੰ ਲੋਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ।
ਅਮਾਲਾ ਤੇ ਅਜੈ ਦੀ ਵਿਸ਼ੇਸ਼ਤਾ ਵਾਲਾ ਇਹ ਗੀਤ ਦਰਸ਼ਕਾਂ ਦੀ ਦਿਲਚਸਪੀ ਨੂੰ ਵਧਾਏਗਾ ਕਿਉਂਕਿ ਹਿੰਦੀ ਡੈਬਿਊ ਕਰਨ ਵਾਲੀ ਅਮਾਲਾ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਵੱਡੀਆਂ ਅੱਖਾਂ ਤੇ ਮਨਮੋਹਕ ਮੁਸਕਰਾਹਟ ਵਾਲੀ ਅਭਿਨੇਤਰੀ ਅਜੇ ਦੇਵਗਨ ਦੇ ਪਿਆਰ ਦੀ ਭੂਮਿਕਾ ਨਿਭਾ ਰਹੀ ਹੈ। ਅਜੈ ਦਾ ਕਹਿਣਾ ਹੈ, ''ਗੀਤ ਫ਼ਿਲਮ ਦੇ ਭਾਵਨਾਤਮਕ ਪੱਖ ਨੂੰ ਫੜਦਾ ਹੈ। ਮੈਨੂੰ ਖੁਸ਼ੀ ਹੈ ਕਿ ਇਰਸ਼ਾਦ, ਜਾਵੇਦ ਅਲੀ ਤੇ ਰਵੀ ਬਸਰੂਰ ਖੂਬਸੂਰਤੀ ਨਾਲ ਇਕੱਠੇ ਹੋਏ ਹਨ।'' ਭੋਲਾ 30 ਮਾਰਚ, 2023 ਨੂੰ ਸਿਨੇਮਾਘਰਾਂ ’ਚ ਆਉਣ ਵਾਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।