ਅਜੇ ਦੇਵਗਨ ਨੇ ਬਾਲੀਵੁੱਡ ਸਿਤਾਰਿਆਂ ਨੂੰ ਲੈ ਕੇ ਕੀਤਾ ਖੁਲਾਸਾ, ਹਮੇਸ਼ਾ ਬੋਲਦੇ ਨੇ ਇਹ ਝੂਠ
Friday, Jun 11, 2021 - 02:24 PM (IST)
ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਅਤੇ ਕਾਜੋਲ ਬਾਲੀਵੁੱਡ ਦੇ ਕਲਾਸੀਅਤੀ ਜੋੜਿਆਂ 'ਚੋਂ ਇੱਕ ਹਨ। ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਅਜੇ ਦੇਵਗਨ ਆਪਣੀ ਪਤਨੀ ਕਾਜੋਲ ਨਾਲ ਇੱਕ ਇੰਟਰਵਿਊ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਨੇ ਬਹੁਤ ਸਾਰੀਆਂ ਨਿੱਜੀ ਗੱਲਾਂ ਸਾਂਝੀਆਂ ਕੀਤੀਆਂ।
ਜਦੋਂ ਅਜੇ ਨੂੰ ਇੰਟਰਵਿਊ ਵਿਚ ਪੁੱਛਿਆ ਜਾਂਦਾ ਹੈ ਕਿ ਕਾਜੋਲ ਦੇ ਉਲਟ ਫ਼ਿਲਮ ਵਿਚ ਕੌਣ ਵਧੀਆ ਦਿਖਾਈ ਦੇਵੇਗਾ? ਇਸ ਦੇ ਜਵਾਬ ਵਿਚ ਅਜੇ ਨੇ ਕਿਹਾ ਕਾਜੋਲ ਦੇ ਪੁੱਤਰ ਦੀ ਭੂਮਿਕਾ ਵਿਚ? ਇਹ ਸੁਣਦਿਆਂ ਹੀ ਕਾਜੋਲ ਕਹਿੰਦੀ ਹੈ, 'ਤੁਸੀਂ ਘਰ ਜਾਣਾ ਚਾਹੁੰਦੇ ਹੋ?'
ਇਸ ਤੋਂ ਇਲਾਵਾ ਅਜੇ ਦੇਵਗਨ ਨੇ ਫ਼ਿਲਮ ਇੰਡਸਟਰੀ ਨਾਲ ਜੁੜੇ ਅਭਿਨੇਤਾਵਾਂ ਦਾ ਵੀ ਪਰਦਾਫਾਸ਼ ਕੀਤਾ, ਉਨ੍ਹਾਂ ਦੱਸਿਆ ਕਿ ਫ਼ਿਲਮੀ ਸਿਤਾਰੇ ਹਮੇਸ਼ਾ ਝੂਠ ਬੋਲਦੇ ਹਨ ਕਿ "ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹਾਂ।" ਜਿਵੇਂ ਹੀ ਅਜੇ ਨੇ ਇਹ ਜੁਮਲਾ ਬੋਲਿਆ, ਕਾਜੋਲ ਨੇ ਉਸ ਨੂੰ ਘੂਰਣਾ ਸ਼ੁਰੂ ਕਰ ਦਿੱਤਾ। ਖੈਰ ਅਜੇ ਅਤੇ ਕਾਜੋਲ ਦੀ ਬਾਂਡਿੰਗ ਕਾਫ਼ੀ ਕਮਾਲ ਹੈ, ਦੋਵਾਂ ਦੇ ਪ੍ਰਸ਼ੰਸਕ ਹਮੇਸ਼ਾ ਇਸ ਨੂੰ ਮਨੋਰੰਜਕ ਮੰਨਦੇ ਹਨ।
ਅਜੇ ਦੇਵਗਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਜਲਦੀ ਹੀ ਉਹ ਸੋਨਾਕਸ਼ੀ ਸਿਨਹਾ ਦੇ ਨਾਲ ਫ਼ਿਲਮ ‘ਭੁਜ ਦ ਪ੍ਰਾਈਡ ਆਫ ਇੰਡੀਆ’ ‘ਚ ਨਜ਼ਰ ਆਵੇਗਾ। ਇਸ ਫ਼ਿਲਮ ਤੋਂ ਇਲਾਵਾ ਅਜੇ ਆਲੀਆ ਭੱਟ ਦੇ ਨਾਲ ਬਹੁਤੀ ਇੰਤਜ਼ਾਰ ਵਾਲੀ ਫ਼ਿਲਮ 'ਆਰਆਰਆਰ' 'ਚ ਵੀ ਨਜ਼ਰ ਆਉਣਗੇ। ਦਰਸ਼ਕ ਇਨ੍ਹਾਂ ਦੋਵੇਂ ਫ਼ਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।