ਸ਼ਾਹਰੁਖ ਦੀ ਫ਼ਿਲਮ ''ਦਿਲਵਾਲੇ'' ''ਚ ਅਜੇ ਦੇਵਗਨ ਨਹੀਂ ਕਰ ਰਹੇ ਕੈਮਿਓ ਰੋਲ

Wednesday, Jul 29, 2015 - 07:44 PM (IST)

ਸ਼ਾਹਰੁਖ ਦੀ ਫ਼ਿਲਮ ''ਦਿਲਵਾਲੇ'' ''ਚ ਅਜੇ ਦੇਵਗਨ ਨਹੀਂ ਕਰ ਰਹੇ ਕੈਮਿਓ ਰੋਲ
ਮੁੰਬਈ- ਸ਼ਾਹਰੁਖ ਅਤੇ ਅਜੇ ਦੇਵਗਨ ਦੇ ਇਕੱਠੇ ਨਜ਼ਰ ਆਉਣ ''ਤੇ ਇਸ ਗੱਲ ਦੀ ਬਹੁਤ ਚਰਚਾ ਹੋ ਰਹੀ ਹੈ ਕਿ ਅਜੇ ਦੇਵਗਨ, ਸ਼ਾਹਰੁਖ ਅਤੇ ਕਾਜੋਲ ਦੀ ਅਗਲੀ ਫ਼ਿਲਮ ''ਦਿਲਵਾਲੇ'' ''ਚ ਕੈਮਿਓ ਰੋਲ ਕਰ ਸਕਦੇ ਹਨ। ਫ਼ਿਲਮ ''ਦਿਲਵਾਲੇ'' ਦੀ ਸ਼ੂਟਿੰਗ ਬੁਲਗਾਰੀਆ ''ਚ ਹੋ ਰਹੀ ਸੀ ਅਤੇ ਅਜੇ ਆਪਣੀ ਆਉਣ ਵਾਲੀ ਫ਼ਿਲਮ ''ਸ਼ਿਵਾਏ'' ਦੀ ਤਿਆਰੀ ਲਈ ਇਥੇ ਮੌਜੂਦ ਸਨ।
ਅਜੇ ਨੇ ਕਿਹਾ, ''ਮੈਂ ਪਹਿਲਾਂ ਤੋਂ ਹੀ ਬੁਲਗਾਰੀਆ ''ਚ ਸੀ ਅਤੇ ਜਦੋਂ ਰੋਹਿਤ ਅਤੇ ਉਸ ਦੀ ਟੀਮ ''ਦਿਲਵਾਲੇ'' ਦੀ ਸ਼ੂਟਿੰਗ ਲਈ ਪਹੁੰਚੀ ਤਾਂ ਉਹ ਸਭ ਮੈਨੂੰ ਮਿਲਣ ਲਈ ਆਏ। ਇਸ ਦੇ ਇਲਾਵਾ ਮੇਰਾ ਫ਼ਿਲਮ ''ਚ ਕੈਮਿਓ ਰੋਲ ਕਰਨ ਦੀਆਂ ਖ਼ਬਰਾਂ ਗਲਤ ਹਨ ਅਤੇ ਮੈਂ ''ਦਿਲਵਾਲੇ'' ਫ਼ਿਲਮ ਲਈ ਬਹੁਤ ਖੁਸ਼ ਹਾਂ।'' ਕਾਜੋਲ ਲੰਬੇ ਸਮੇਂ ਬਾਅਦ ਕਿਸੇ ਫ਼ਿਲਮ ''ਚ ਨਜ਼ਰ ਆਉਣ ਵਾਲੀ ਹੈ। ਰੋਹਿਤ ਸ਼ੈੱਟੀ ਦੀ ਇਸ ਫ਼ਿਲਮ ''ਚ ਕਾਜੋਲ, ਸ਼ਾਹਰੁਖ ਖ਼ਾਨ, ਵਰੁਣ ਧਵਨ ਅਤੇ ਕ੍ਰਿਤੀ ਸੈਨਨ ਮੁੱਖ ਭੂਮਿਕਾ ''ਚ ਹਨ।  

Related News