ਸੱਤਾ ''ਚ ਬਣੇ ਰਹਿਣ ਦੇ ਲਾਲਚ ''ਚ ਚੋਣ ਕਮਿਸ਼ਨ ਦੀ ਦੁਰਵਰਤੋਂ ਕਰ ਰਹੀ ਭਾਜਪਾ : MP ਮਨੀਸ਼ ਤਿਵਾੜੀ
Saturday, Aug 16, 2025 - 08:18 PM (IST)

ਲੁਧਿਆਣਾ- ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਲੁਧਿਆਣਾ ਦੌਰੇ ਦੌਰਾਨ ਪਾਰੀਟ ਵਰਕਰਾਂ ਨਾਲ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਸੱਤਾ ਵਿਚ ਬਣੇ ਰਹਿਣ ਦੇ ਲਾਲਚ ਵਿੱਚ ਭਾਜਪਾ ਚੋਣ ਕਮਿਸ਼ਨ ਦੀ ਦੁਰਵਰਤੋਂ ਕਰ ਰਹੀ ਹੈ, ਜੋ ਇਸਦੀ ਨੀਅਤ ਵਿਚ ਖੋਟ ਨੂੰ ਦਰਸਾਉਂਦਾ ਹੈ।
ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਭਾਜਪਾ ਵੱਲੋਂ ਵੋਟਾਂ ਚੋਰੀ ਕਰਨ ਦੀ ਸਾਜ਼ਿਸ਼ ਨੂੰ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਜਨਤਾ ਦੇ ਸਾਹਮਣੇ ਬੇਨਕਾਬ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੇ ਚੋਣਾਂ ਜਿੱਤਣ ਲਈ ਵੋਟਾਂ ਵਿੱਚ ਹੇਰਾਫੇਰੀ ਕੀਤੀ, ਜਿਸ ਤੋਂ ਬਾਅਦ ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਭਾਜਪਾ ਨੂੰ ਵੋਟ ਚੋਰੀ ਕਾਰਨ ਲੋਕ ਸਭਾ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਹੁਣ ਬਿਹਾਰ ਵਿੱਚ ਦਲਿਤਾਂ, ਘੱਟ ਗਿਣਤੀਆਂ ਅਤੇ ਹੋਰ ਵਰਗਾਂ ਦੀਆਂ ਵੋਟਾਂ ਸਿਰਫ ਇਸ ਲਈ ਕੱਟ ਦਿੱਤੀਆਂ ਗਈਆਂ ਕਿਉਂਕਿ ਭਾਜਪਾ ਨੂੰ ਲੱਗਦਾ ਹੈ ਕਿ ਉਹ ਇਸ ਨੂੰ ਵੋਟ ਨਹੀਂ ਦੇਣਗੇ ਪਰ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਕੱਟੀਆਂ ਗਈਆਂ ਵੋਟਾਂ ਨੂੰ ਜਨਤਕ ਕਰਨ ਦਾ ਹੁਕਮ ਦੇ ਕੇ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਪਵਨ ਦੀਵਾਨ, ਇੰਦਰਜੀਤ ਕਪੂਰ, ਸੁਸ਼ੀਲ ਮਲਹੋਤਰਾ, ਦੀਪਕ ਹੰਸ, ਸਾਬਕਾ ਕੌਂਸਲਰ ਕੁਲਦੀਪ ਜੰਡਾ, ਧਰਮਿੰਦਰ ਵਰਮਾ, ਜੋਗਿੰਦਰ ਜੰਗੀ, ਸੁਨੀਲ ਸਹਿਗਲ, ਰਾਕੇਸ਼ ਕੌਸ਼ਲ, ਰੋਹਿਤ ਪਾਹਵਾ, ਰਜਨੀਸ਼ ਚੋਪੜਾ, ਹਰਭਗਤ ਸਿੰਘ ਗਰੇਵਾਲ, ਤਰਸੇਮ ਲਾਲ ਆਦਿ ਮੌਜੂਦ ਸਨ।