ਸ਼ਾਹਰੁਖ ਨਾਲ ਅਣਬਨ ਦੀਆਂ ਖ਼ਬਰਾਂ ''ਤੇ ਅਜੇ ਦੇਵਗਨ ਨੇ ਸਾਲਾਂ ਬਾਅਦ ਤੋੜੀ ਚੁੱਪੀ, ਆਖੀ ਇਹ ਗੱਲ

05/07/2022 11:19:24 AM

ਮੁੰਬਈ- ਅਦਾਕਾਰ ਸ਼ਾਹਰੁਖ ਖਾਨ ਅਤੇ ਅਜੇ ਦੇਵਗਨ ਬਾਲੀਵੁੱਡ ਦੇ ਦਮਦਾਰ ਅਦਾਕਾਰਾਂ 'ਚੋਂ ਇਕ ਹਨ। ਦੋਵਾਂ ਨੇ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਖ਼ਾਸ ਗੱਲ ਹੈ ਕਿ ਸ਼ਾਹਰੁਖ ਖਾਨ ਅਤੇ ਅਜੇ ਨੇ ਇਕੱਠੇ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਸੀ। ਜਿਥੇ ਅਜੇ ਦੇਵਗਨ ਨੇ 1991 'ਚ ਫਿਲਮ 'ਫੂਲ ਔਰ ਕਾਂਟੇ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ, ਉਧਰ ਸ਼ਾਹਰੁਖ ਨੇ ਫਿਲਮ 'ਦੀਵਾਨਾ' ਫਿਲਮ ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਦੋਵਾਂ ਸਿਤਾਰਿਆਂ ਨੇ ਪਰਦੇ 'ਤੇ ਆਪਣੀ ਦਮਦਾਰ ਐਕਟਿੰਗ ਨਾਲ ਲੋਕਾਂ ਦਾ ਖੂਬ ਦਿਲ ਜਿੱਤਿਆ, ਪਰ ਹਮੇਸ਼ਾ ਕਿਹਾ ਜਾਂਦਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਦੋਵਾਂ ਦੇ ਵਿਚਾਲੇ ਸਬੰਧ ਚੰਗੇ ਨਹੀਂ ਚੱਲ ਰਹੇ ਹਨ। ਹਾਲ ਹੀ 'ਚ ਪੂਰੇ 10 ਸਾਲ ਬਾਅਦ ਅਜੇ ਦੇਵਗਨ ਨੇ ਇਨ੍ਹਾਂ ਗੱਲਾਂ 'ਤੇ ਚੁੱਪੀ ਤੋੜੀ।

PunjabKesari
ਸਾਲ 2012 'ਚ ਜਦੋਂ ਅਜੇ ਦੇਵਗਨ ਦੀ ਫਿਲਮ 'ਸਨ ਆਫ ਸਰਦਾਰ' ਅਤੇ ਸ਼ਾਹਰੁਖ ਖਾਨ ਦੀ 'ਜਬ ਤਕ ਹੈ ਜਾਨ' ਇਕੱਠੇ ਟਕਰਾਈ ਸੀ ਉਦੋਂ ਤੋਂ ਦੋਵਾਂ ਦੇ ਸਬੰਧ ਕੁਝ ਚੰਗੇ ਨਹੀਂ ਹਨ। ਪੂਰੇ 10 ਸਾਲ ਬਾਅਦ ਅਜੇ ਦੇਵਗਨ ਨੇ ਇਸ ਬਾਰੇ 'ਚ ਖੁੱਲ੍ਹ ਕੇ ਗੱਲ ਕੀਤੀ। 
ਮੀਡੀਆ ਨਾਲ ਗੱਲ ਕਰਦੇ ਹੋਏ ਅਜੇ ਦੇਵਗਨ ਅਤੇ ਸ਼ਾਹਰੁਖ ਖਾਨ ਨੇ ਦੱਸਿਆ ਕਿ 90 ਦੀ ਜੇਨਰੇਸ਼ਨ ਨੇ ਜੋ ਅਸੀਂ 6-7 ਅਦਾਕਾਰ ਸੀ। ਸਾਡੀ ਚੰਗੀ ਪਰਫਾਰਮੈਂਸ ਰਹੀ ਹੈ। ਅਸੀਂ ਹਮੇਸ਼ਾ ਇਕ-ਦੂਜੇ ਨੂੰ ਸਪੋਰਟ ਕੀਤੀ ਹੈ। ਜੋ ਵੀ ਮੀਡੀਆ ਸਾਡੇ ਬਾਰੇ ਲਿਖਦੀ ਹੈ, ਮੇਰੇ ਅਤੇ ਸ਼ਾਹਰੁਖ ਖਾਨ ਨੂੰ ਲੈ ਕੇ ਉਂਝ ਕੁਝ ਨਹੀਂ ਹੈ, ਅਸੀਂ ਫੋਨ 'ਤੇ ਗੱਲ ਕਰਦੇ ਹਾਂ। ਸਾਡਾ ਬਾਂਡ ਬਹੁਤ ਮਜ਼ਬੂਤ ਹੈ...ਜਦੋਂ ਵੀ ਕਿਸੇ ਇਕ ਨੂੰ ਪਰੇਸ਼ਾਨੀ ਹੁੰਦੀ ਹੈ...ਤਾਂ ਦੂਜਾ ਨਾਲ ਖੜ੍ਹਾ ਹੁੰਦਾ ਹੈ। 

PunjabKesari
ਅਜੇ ਦੇਵਗਨ ਨੇ ਅੱਗੇ ਕਿਹਾ ਕਿ ਅਸੀਂ ਇਕ-ਦੂਜੇ 'ਤੇ ਭਰੋਸਾ ਕਰਦੇ ਹਾਂ, ਜੇਕਰ ਕੋਈ ਕਹਿੰਦਾ ਹੈ ਕਿ ਅਸੀਂ ਤੁਹਾਡੇ ਨਾਲ ਹਾਂ ਉਹ ਸੱਚ 'ਚ ਨਾਲ ਰਹਿੰਦਾ ਹੈ। 
ਗਲਤ ਖ਼ਬਰਾਂ ਫੈਲਾਉਣ 'ਤੇ ਅਦਾਕਾਰ ਨੇ ਕਿਹਾ ਕਿ ਕਦੇ-ਕਦੇ ਕੀ ਹੁੰਦਾ ਹੈ ਕਿ ਮੀਡੀਆ ਤੋਂ ਇਲਾਵਾ ਪ੍ਰਸ਼ੰਸਕ ਵੀ ਦੋਵਾਂ ਦੇ ਅਣਬਨ ਦੀਆਂ ਖਬਰਾਂ ਬਣਾਉਂਦੇ ਹਨ ਤਾਂ ਜਦੋਂ ਦੋ ਸਿਤਾਰਿਆਂ ਦੇ ਪ੍ਰਸ਼ੰਸਕ ਇਕ-ਦੂਜੇ ਨਾਲ ਲੜਦੇ ਹਨ ਤਾਂ ਲੋਕ ਸਮਝਦੇ ਹਨ ਕਿ ਅਦਾਕਾਰ ਵੀ ਲੜ ਰਹੇ ਹਨ ਪਰ ਮੈਂ ਸਭ ਨੂੰ ਕਹਿਣਾ ਚਾਹਾਂਗਾ ਕਿ ਅਸੀਂ ਇਕ ਹਾਂ ਤਾਂ ਜੇਕਰ ਅਗਲੀ ਵਾਰ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ। ਦੱਸ ਦੇਈਏ ਕਿ ਅਜੇ ਦੇਵਗਨ ਅਤੇ ਸ਼ਾਹਰੁਖ ਖਾਨ ਅੱਜ ਤੱਕ ਕਿਸੇ ਫਿਲਮ 'ਚ ਤਾਂ ਇਕੱਠੇ ਨਹੀਂ ਦਿਖੇ, ਪਰ ਹਾਲ ਹੀ 'ਚ ਇਕ ਐਡ 'ਚ ਦੋਵਾਂ ਨੂੰ ਇਕੱਠੇ ਦੇਖਿਆ ਗਿਆ ਸੀ।


Aarti dhillon

Content Editor

Related News