ਅਜੇ ਦੇਵਗਨ ਨੇ ਮੁੰਬਈ ’ਚ ਆਫਿਸ ਸਪੇਸ ਲਈ ਖਰੀਦੀ 45 ਕਰੋੜ ਦੀ ਪ੍ਰਾਪਰਟੀ

Tuesday, Jul 04, 2023 - 03:57 PM (IST)

ਅਜੇ ਦੇਵਗਨ ਨੇ ਮੁੰਬਈ ’ਚ ਆਫਿਸ ਸਪੇਸ ਲਈ ਖਰੀਦੀ 45 ਕਰੋੜ ਦੀ ਪ੍ਰਾਪਰਟੀ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਜੇ ਦੇਵਗਨ ਇੰਡਸਟਰੀ ਦੇ ਸਭ ਤੋਂ ਰੁੱਝੇ ਤੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਅਦਾਕਾਰ ਹਨ, ਜੋ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਇਸ ਦੌਰਾਨ ਖ਼ਬਰ ਆਈ ਹੈ ਕਿ ਅਜੇ ਦੇਵਗਨ ਨੇ ਹਾਲ ਹੀ ’ਚ ਮੁੰਬਈ ਦੇ ਅੰਧੇਰੀ ਵੈਸਟ ਇਲਾਕੇ ’ਚ ਇਕ ਨਵਾਂ ਆਫਿਸ ਸਪੇਸ ਖਰੀਦਿਆ ਹੈ, ਜਿਸ ਦੀ ਕੀਮਤ 45 ਕਰੋੜ ਰੁਪਏ ਹੈ।

ਜਾਇਦਾਦ 19 ਅਪ੍ਰੈਲ, 2023 ਨੂੰ ਅਜੇ ਦੇਵਗਨ ਦੇ ਅਸਲੀ ਨਾਮ ‘ਵਿਸ਼ਾਲ ਵੀਰੇਂਦਰ ਦੇਵਗਨ’ ਦੇ ਨਾਮ ’ਤੇ ਦਰਜ ਕੀਤੀ ਗਈ ਸੀ। ਅਜੇ ਦੀ ਪਤਨੀ ਤੇ ਅਦਾਕਾਰਾ ਕਾਜੋਲ ਨੇ ਮੁੰਬਈ ’ਚ 16.5 ਕਰੋੜ ਰੁਪਏ ਦਾ ਘਰ ਖਰੀਦਣ ਦੇ ਪੰਜ ਦਿਨਾਂ ਬਾਅਦ ਇਸ ਨੂੰ 13 ਅਪ੍ਰੈਲ ਨੂੰ ਰਜਿਸਟਰ ਕੀਤਾ ਗਿਆ ਸੀ। ਫਿਲਹਾਲ ਅਜੇ ਦੇ ਪੱਖ ਤੋਂ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦਾ ਅਮਰੀਕਾ 'ਚ ਸੜਕ ਹਾਦਸਾ, ਹਫੜਾ-ਦਫੜੀ 'ਚ ਪਹੁੰਚਾਇਆ ਹਸਪਤਾਲ

ਅਜੇ ਮੁੰਬਈ ’ਚ ਕਈ ਜਾਇਦਾਦਾਂ ਦੇ ਮਾਲਕ ਹਨ, ਜਿਸ ’ਚ ਉਸ ਦੀ ਇਕ ਵਿਜ਼ੂਅਲ ਇਫੈਕਟ ਕੰਪਨੀ ‘NY VFXWAALA’ ਵੀ ਸ਼ਾਮਲ ਹੈ, ਜਿਸ ਦਾ ਨਾਮ ਉਸ ਦੇ ਤੇ ਕਾਜੋਲ ਦੇ ਬੱਚਿਆਂ ਨਿਆਸਾ ਦੇਵਗਨ ਤੇ ਯੁਗ ਦੇਵਗਨ ਦੇ ਨਾਮ ’ਤੇ ਰੱਖਿਆ ਗਿਆ ਹੈ।

ਅਜੇ ਦੇਵਗਨ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਸਪੋਰਟਸ ਡਰਾਮਾ ਫ਼ਿਲਮ ‘ਮੈਦਾਨ’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਉਹ ਅਭਿਸ਼ੇਕ ਕਪੂਰ ਲਈ ਵੀ ਸ਼ੂਟਿੰਗ ਸ਼ੁਰੂ ਕਰਨਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News