ਅਜੇ ਦੇਵਗਨ ਨੇ ਖਰੀਦਿਆ 60 ਕਰੋੜ ਰੁਪਏ ਦਾ ਆਲੀਸ਼ਾਨ ਬੰਗਲਾ, ਇਨ੍ਹਾਂ ਸੈਲੇਬ੍ਰਿਟੀਜ਼ ਦੇ ਬਣੇ ਗੁਆਂਢੀ

Monday, May 31, 2021 - 06:36 PM (IST)

ਅਜੇ ਦੇਵਗਨ ਨੇ ਖਰੀਦਿਆ 60 ਕਰੋੜ ਰੁਪਏ ਦਾ ਆਲੀਸ਼ਾਨ ਬੰਗਲਾ, ਇਨ੍ਹਾਂ ਸੈਲੇਬ੍ਰਿਟੀਜ਼ ਦੇ ਬਣੇ ਗੁਆਂਢੀ

ਮੁੰਬਈ (ਬਿਊਰੋ)– ਦੇਸ਼ ’ਚ ਜਿਥੇ ਇਕ ਪਾਸੇ ਕੋਰੋਨਾ ਵਾਇਰਸ ਤੇ ਤਾਲਾਬੰਦੀ ਨੇ ਬੀਤੇ ਦੋ ਸਾਲਾਂ ’ਚ ਹਰ ਕਿਸੇ ਦੀ ਆਰਥਿਕ ਹਾਲਤ ਖਰਾਬ ਕਰ ਦਿੱਤੀ ਹੈ, ਉਥੇ ਬਾਲੀਵੁੱਡ ਦੇ ਕੁਝ ਸਿਤਾਰੇ ਇਸ ਨਾਲ ਕੋਈ ਰਾਬਤਾ ਨਹੀਂ ਰੱਖਦੇ ਹਨ। ਬੀਤੇ ਦਿਨੀਂ ਅਮਿਤਾਭ ਬੱਚਨ ਨੇ 31 ਕਰੋੜ ਰੁਪਏ ’ਚ ਨਵਾਂ ਘਰ ਖਰੀਦਿਆ, ਉਨ੍ਹਾਂ ਤੋਂ ਪਹਿਲਾਂ ਅਰਜੁਨ ਕਪੂਰ ਵੀ 20 ਕਰੋੜ ਰੁਪਏ ’ਚ ਅਪਾਰਟਮੈਂਟ ਖਰੀਦ ਕੇ ਮਲਾਇਕਾ ਅਰੋੜਾ ਦੇ ਗੁਆਂਢੀ ਬਣ ਗਏ, ਉਥੇ ਹੁਣ ਇਸ ਲਿਸਟ ’ਚ ਨਵਾਂ ਨਾਂ ਅਜੇ ਦੇਵਗਨ ਦਾ ਹੈ।

ਖ਼ਬਰ ਹੈ ਕਿ ਅਜੇ ਦੇਵਗਨ ਨੇ ਜੁਹੂ ਇਲਾਕੇ ’ਚ ਨਵਾਂ ਆਲੀਸ਼ਾਨ ਬੰਗਲਾ ਖਰੀਦਿਆ ਹੈ, ਉਹ ਵੀ ਪੂਰੇ 60 ਕਰੋੜ ਰੁਪਏ ’ਚ। ਮੁੰਬਈ ’ਚ ਅਜੇ ਦੇਵਗਨ ਦਾ ਇਹ ਦੂਜਾ ਬੰਗਲਾ ਹੈ। ਰਿਪੋਰਟ ਮੁਤਾਬਕ ਅਜੇ ਦੇਵਗਨ ਤੇ ਕਾਜੋਲ ਦਾ ਇਹ ਬੰਗਲਾ 5310 ਸਕੁਏਅਰ ਫੁੱਟ ’ਚ ਫੈਲਿਆ ਹੋਇਆ ਹੈ। ਇਹ ਬੰਗਲਾ ਅਜੇ ਦੇਵਗਨ ਦੇ ਪੁਰਾਣੇ ਘਰ ਦੇ ਨਜ਼ਦੀਕ ਹੈ। ਅਜੇ ਦੇਵਗਨ ਫਿਲਹਾਲ ਜੁਹੂ ਦੇ ਕਪੋਲੇ ਕੋਆਪ੍ਰੇਟਿਵ ਹਾਊਸਿੰਗ ਸੁਸਾਇਟੀ ’ਚ ਮੌਜੂਦ ਆਪਣੇ ਬੰਗਲੇ ‘ਸ਼ਕਤੀ’ ’ਚ ਰਹਿੰਦੇ ਹਨ।

PunjabKesari

ਅਜੇ ਦੇਵਗਨ ਦੇ ਬੁਲਾਰੇ ਨੇ ਨਵੇਂ ਬੰਗਲੇ ਦੀ ਖਰੀਦ ਦੀ ਪੁਸ਼ਟੀ ਕੀਤੀ ਹੈ। ਇਹ ਬੰਗਲਾ ਉਸੇ ਇਲਾਕੇ ’ਚ ਹੈ, ਜਿਥੇ ਅਜੇ ਫਿਲਹਾਲ ਰਹਿ ਰਹੇ ਹਨ। ਹਾਲਾਂਕਿ ਬੁਲਾਰੇ ਨੇ ਬੰਗਲੇ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਰੀਅਲ ਅਸਟੇਟ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਕੀਮਤ 60 ਕਰੋੜ ਰੁਪਏ ਹੈ। ਅਜੇ ਦੇਵਗਨ ਨੇ ਜਿਥੇ ਇਹ ਨਵਾਂ ਬੰਗਲਾ ਖਰੀਦਿਆ ਹੈ, ਉਥੇ ਕੋਲ ਹੀ ਰਿਤਿਕ ਰੌਸ਼ਨ, ਅਮਿਤਾਭ ਬੱਚਨ, ਧਰਮਿੰਦਰ ਤੇ ਅਕਸ਼ੇ ਕੁਮਾਰ ਦਾ ਵੀ ਆਸ਼ੀਆਨਾ ਹੈ।

ਅਜੇ ਦੇਵਗਨ ਤੇ ਕਾਜੋਲ ਪਿਛਲੇ ਇਕ ਸਾਲ ਤੋਂ ਨਵਾਂ ਘਰ ਖਰੀਦਣ ’ਤੇ ਵਿਚਾਰ ਕਰ ਰਹੇ ਸਨ। ਬੀਤੇ ਸਾਲ ਨਵੰਬਰ-ਦਸੰਬਰ ’ਚ ਇਸ ਨਵੇਂ ਬੰਗਲੇ ਦੀ ਡੀਲ ਫਾਈਨਲ ਹੋਈ ਤੇ ਪੈਸਿਆਂ ਦੇ ਭੁਗਤਾਨ ਤੋਂ ਬਾਅਦ ਇਹ ਬੰਗਲਾ ਵੀਨਾ ਵੀਰੇਂਦਰ ਦੇਵਗਨ ਤੇ ਵਿਸ਼ਾਲ ਉਰਫ ਅਜੇ ਦੇਵਗਨ ਦੇ ਨਾਂ 7 ਮਈ ਨੂੰ ਕਰ ਦਿੱਤਾ ਗਿਆ ਹੈ। 

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News