ਧੀ ਨਿਆਸਾ ਦੇ ਬਾਲੀਵੁੱਡ ਡੈਬਿਊ ਨੂੰ ਲੈਕੇ ਪਿਤਾ ਅਜੇ ਦੇਵਗਨ ਨੇ ਦਿੱਤਾ ਜਵਾਬ, ਕਹੀ ਇਹ ਗੱਲ

08/18/2022 10:57:59 AM

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਕਈ ਸਟਾਰ ਕਿਡਜ਼ ਫ਼ਿਲਮ ਇੰਡਸਟਰੀ ’ਚ ਕਦਮ ਰੱਖਣ ਜਾ ਰਹੇ ਹਨ। ਇਨ੍ਹਾਂ ’ਚ ਸ਼ਾਹਰੁਖ਼ ਖ਼ਾਨ ਦੀ ਧੀ ਸੁਹਾਨਾ ਖ਼ਾਨ, ਬੋਨੀ ਕਪੂਰ ਦੀ ਧੀ ਖੁਸ਼ੀ ਕਪੂਰ ਅਤੇ ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਸ਼ਾਮਲ ਹਨ। ਇਸ ਸਭ ਦੇ ਵਿਚਕਾਰ ਅਜੇ ਦੇਵਗਨ ਅਤੇ ਕਾਜੋਲ ਦੀ ਧੀ ਨਿਆਸਾ ਦੇਵਗਨ ਦੇ ਐਕਟਿੰਗ ਡੈਬਿਊ ਨੂੰ ਲੈ ਕੇ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ : ਜੰਨਤ ਜ਼ੁਬੈਰ ਨੇ ਵਾਈਟ ਡਰੈੱਸ ’ਚ ਦਿਖਾਈ ਗਲੈਮਰਸ ਲੁੱਕ, ਦੇਖੋ ਖੂਬਸੂਰਤ ਤਸਵੀਰਾਂ

ਅਜੇ ਦੇਵਗਨ ਅਤੇ ਕਾਜੋਲ ਤੋਂ 19 ਸਾਲਾ ਦੀ ਨਿਆਸਾ ਦੇ ਬਾਰੇ ਅਕਸਰ ਸਵਾਲ ਪੁੱਛੇ ਜਾਂਦੇ ਹਨ। ਪਿਛਲੇ ਕੁਝ ਦਿਨਾਂ ਤੋਂ ਇਕ ਵਾਰ ਫ਼ਿਰ ਨਿਆਲਾ ਦੇ ਐਕਟਿੰਗ ਡੈਬਿਊ ਨੂੰ ਲੈ ਕੇ ਚਰਚਾ ਹੋ ਰਹੀ ਹੈ।

ਇਸ ਬਾਰੇ ਗੱਲ ਕਰਦੇ ਹੋਏ ਅਜੇ ਦੇਵਗਨ ਨੇ ਕਿਹਾ ਕਿ ‘ਨਿਆਸਾ ਨੇ ਅਜੇ ਤੱਕ ਇਸ ਬਾਰੇ ਆਪਣਾ ਮਨ ਨਹੀਂ ਬਣਾਇਆ  ਹੈ। ਉਨ੍ਹਾਂ ਨੇ ਕਿਹਾ ਉਹ ਅਜੇ ਟੀਏਜਰ ਹੈ, ਉਸ ਨੇ ਮੈਨੂੰ ਅਤੇ ਕਾਜੋਲ ਨੂੰ ਨਹੀਂ ਦੱਸਿਆ ਕਿ ਉਸ ਦਾ ਫ਼ਾਈਨਲ ਕਰੀਅਰ ਕੀ ਹੈ, ਫ਼ਿਲਹਾਲ ਉਹ ਬਾਹਰ ਪੜ੍ਹਾਈ ਕਰ ਰਹੀ ਹੈ। ਜੇਕਰ ਉਹ ਫ਼ਿਲਮ ਇੰਡਸਟਰੀ ’ਚ ਕਰੀਅਰ ਬਣਾਉਣ ਦਾ ਫ਼ੈਸਲਾ ਕਰਦੀ ਹੈ ਤਾਂ ਇਹ ਉਸ ਦੀ ਪਸੰਦ ਹੋਵੇਗੀ। ਇਕ ਮਾਤਾ-ਪਿਤਾ ਹੋਣ ਦੇ ਨਾਤੇ, ਅਸੀਂ ਹਮੇਸ਼ਾ ਉਸ ਨੂੰ ਸਪੋਰਟ ਕਰਾਂਗੇ।’

ਇਹ ਵੀ ਪੜ੍ਹੋ : ਸੋਹਾ ਨੇ ਕਰੀਨਾ ਕਪੂਰ ਦੇ ਘਰ ਮਨਾਇਆ ਭਰਾ ਸੈਫ਼ ਅਲੀ ਖ਼ਾਨ ਦਾ ਜਨਮਦਿਨ (ਦੇਖੋ ਤਸਵੀਰਾਂ)

ਅਜੇ ਦੇਵਗਨ ਨੇ ਇਸ ਗੱਲ ’ਤੇ ਜ਼ੋਰ ਦਿੰਦੇ ਕਿਹਾ ਕਿ ਨਿਆਸਾ ਦੇਵਗਨ ਦੇ ਐਕਟਿੰਗ ਡੈਬਿਊ ਬਾਰੇ ਅਟਕਲਾਂ ਬੇਕਾਰ ਹਨ। ਫ਼ਿਲਹਾਲ ਉਹ ਬਹੁਤ ਛੋਟੀ ਹੈ ਅਤੇ ਇਸ ’ਚ ਪੂਰੀ ਤਰ੍ਹਾਂ ਨਿਆਸਾ ਦਾ ਫ਼ੈਸਲਾ ਹੋਵੇਗਾ।


Shivani Bassan

Content Editor

Related News