ਭਾਰ ਕਾਰਨ ਟ੍ਰੋਲ ਹੋਈ ਐਸ਼ਵਰਿਆ ਰਾਏ, ਡ੍ਰੈਸਿੰਗ ਸੈਂਸ ’ਤੇ ਵੀ ਲੋਕਾਂ ਨੇ ਚੁੱਕੇ ਸਵਾਲ

10/05/2023 2:55:41 PM

ਮੁੰਬਈ (ਬਿਊਰੋ)– ਲੌਰੀਅਲ ਪੈਰਿਸ ਫੈਸ਼ਨ ਸ਼ੋਅ ’ਚ ਆਪਣਾ ਜਲਵਾ ਬਿਖੇਰਨ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਮੁੰਬਈ ’ਚ ਇਕ ਈਵੈਂਟ ’ਚ ਪਹੁੰਚੀ। ਉਸ ਨੇ ਕਾਲੇ ਰੰਗ ਦੀ ਡ੍ਰੈੱਸ ਪਹਿਨੀ ਹੋਈ ਸੀ। ਇਸ ਡ੍ਰੈੱਸ ਕਾਰਨ ਐਸ਼ਵਰਿਆ ਨੂੰ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ। ਉਸ ਦੇ ਭਾਰ ਨੂੰ ਲੈ ਕੇ ਵੀ ਗੱਲਾਂ ਕੀਤੀਆਂ ਜਾ ਰਹੀਆਂ ਹਨ। ਐਸ਼ਵਰਿਆ ਰਾਏ ਬੱਚਨ ਨੇ ਮੁੰਬਈ ਦੇ ਈਵੈਂਟ ’ਚ ਸ਼ਾਨਦਾਰ ਅੰਦਾਜ਼ ’ਚ ਐਂਟਰੀ ਕੀਤੀ ਸੀ। ਐਸ਼ਵਰਿਆ ਨੇ ਕਾਲੇ ਰੰਗ ਦੀ ਡ੍ਰੈੱਸ ਪਹਿਨੀ ਹੋਈ ਸੀ, ਜਿਸ ਦੀਆਂ ਤਸਵੀਰਾਂ ਖ਼ੂਬ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਖ਼ਬਰ ਵੀ ਪੜ੍ਹੋ : ਰਿਤਿਕ ਰੌਸ਼ਨ ਨਾਲ ਰਿਸ਼ਤੇ ਕਾਰਨ ਸਬਾ ਆਜ਼ਾਦ ਨੂੰ ਕਰਨਾ ਪਿਆ ਨਫ਼ਰਤ ਦਾ ਸਾਹਮਣਾ, ਕਿਹਾ– ‘ਮੈਂ ਪੱਥਰ ਦੀ ਨਹੀਂ...’

ਕਾਲੇ ਰੰਗ ਦੀ ਡ੍ਰੈੱਸ ’ਚ ਐਸ਼ਵਰਿਆ ਦਾ ਲੁੱਕ ਆਉਂਦਿਆਂ ਹੀ ਸੋਸ਼ਲ ਮੀਡੀਆ ’ਤੇ ਛਾਅ ਗਿਆ। ਉਸ ਦੀਆਂ ਖ਼ੂਬਸੂਰਤ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਉਸ ਦਾ ਮੇਕਅੱਪ ਵੀ ਬਹੁਤ ਖ਼ੂਬਸੂਰਤ ਲੱਗ ਰਿਹਾ ਸੀ। ਮੇਕਅੱਪ ਕਾਰਨ ਵੀ ਲੋਕਾਂ ਦੀ ਨਜ਼ਰ ਉਸ ਤੋਂ ਹੱਟ ਨਹੀਂ ਰਹੀ ਸੀ। ਐਸ਼ਵਰਿਆ ਇਨ੍ਹਾਂ ਤਸਵੀਰਾਂ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਖ਼ੂਬਸੂਰਤ ਤਸਵੀਰਾਂ ਨੂੰ ਸ਼ੇਅਰ ਕਰ ਰਹੇ ਹਨ।

PunjabKesari

ਇਸ ਦੌਰਾਨ ਐਸ਼ਵਰਿਆ ਨੇ ਕਈ ਕਿੱਲਰ ਪੋਜ਼ ਵੀ ਦਿੱਤੇ। ਉਸ ਦੀਆਂ ਅਦਾਵਾਂ ’ਤੇ ਪ੍ਰਸ਼ੰਸਕ ਮੋਹਿਤ ਹੋ ਗਏ। ਐਸ਼ਵਰਿਆ ਦੀਆਂ ਜਾਦੂਈ ਅੱਖਾਂ ਵੀ ਆਪਣਾ ਜਾਦੂ ਚਲਾਉਣ ਤੋਂ ਨਹੀਂ ਖੁੰਝੀਆਂ। ਉਸ ਦੀਆਂ ਅੱਖਾਂ ਦੇਖਣ ਵਾਲੇ ਬਸ ਅੱਖਾਂ ’ਚ ਹੀ ਡੁੱਬ ਕੇ ਰਹਿ ਗਏ। ਐਸ਼ਵਰਿਆ ਨੇ ਆਪਣੇ ਵਾਲਾਂ ਨੂੰ ਵੀ ਕਲਰ ਕਰਵਾਇਆ ਹੋਇਆ ਸੀ। ਉਸ ਦੇ ਵਾਲਾਂ ਦੇ ਰੰਗ ਨੂੰ ਵੀ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari
ਐਸ਼ਵਰਿਆ ਰਾਏ ਬੱਚਨ ਨੂੰ ਉਸ ਦੇ ਭਾਰ ਕਾਰਨ ਟ੍ਰੋਲ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਉਸ ਦਾ ਭਾਰ ਕੁਝ ਜ਼ਿਆਦਾ ਹੀ ਵਧ ਗਿਆ ਹੈ। ਉਸ ਨੂੰ ਡ੍ਰੈੱਸ ਨੂੰ ਲੈ ਕੇ ਵੀ ਟ੍ਰੋਲ ਕੀਤਾ ਗਿਆ। ਲੋਕਾਂ ਨੇ ਹਰ ਜਗ੍ਹਾ ਬਲੈਕ ਡ੍ਰੈੱਸ ਪਹਿਨਣ ਦੇ ਕਾਰਨ ਉਸ ਦੀ ਡ੍ਰੈਸਿੰਗ ਸੈਂਸ ’ਤੇ ਵੀ ਸਵਾਲ ਚੁੱਕੇ ਸਨ।

PunjabKesari

ਇਹ ਖ਼ਬਰ ਵੀ ਪੜ੍ਹੋ : ਮਹਾਦੇਵ ਸੱਟਾ ਸਕੈਮ ’ਚ ਰਣਬੀਰ ਹੀ ਨਹੀਂ, 17 ਕਲਾਕਾਰ ਤੇ 100 ਤੋਂ ਵੱਧ ਪ੍ਰਭਾਵਸ਼ਾਲੀ ਲੋਕ ਵੀ ED ਦੀ ਰਡਾਰ ’ਤੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


Anuradha

Content Editor

Related News