ਮਾਡਲਿੰਗ ਦੇ ਦਿਨਾਂ ''ਚ ਕੁਝ ਅਜਿਹੀ ਦਿਸਦੀ ਸੀ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ, ਦੇਖੋ ਤਸਵੀਰਾਂ

Sunday, Nov 01, 2020 - 01:01 PM (IST)

ਮਾਡਲਿੰਗ ਦੇ ਦਿਨਾਂ ''ਚ ਕੁਝ ਅਜਿਹੀ ਦਿਸਦੀ ਸੀ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ, ਦੇਖੋ ਤਸਵੀਰਾਂ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 1 ਨਵੰਬਰ 1973 ਨੂੰ ਹੋਇਆ। ਐਸ਼ਵਰਿਆ ਰਾਏ ਬੱਚਨ ਨੇ ਫ਼ਿਲਮ ਇੰਡਸਟਰੀ 'ਚ ਕਾਫ਼ੀ ਪ੍ਰਸਿੱਧੀ ਖੱਟੀ ਹੈ। ਐਸ਼ਵਰਿਆ ਫ਼ਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਇਕ ਸਫ਼ਲ ਮਾਡਲ ਸੀ। ਉਹ ਆਪਣੇ ਮਾਡਲਿੰਗ ਦੇ ਦਿਨਾਂ ਤੋਂ ਮਸ਼ਹੂਰ ਸੀ। ਉਸ ਨੇ 1994 'ਚ ਉਸ ਨੂੰ 'ਮਿਸ ਵਰਲਡ' ਦਾ ਤਾਜ ਆਪਣੇ ਨਾਂ ਕੀਤਾ।

PunjabKesari

ਐਸ਼ਵਰਿਆ ਨੇ ਆਪਣੇ ਹੁਣ ਤੱਕ ਦੇ ਸਫ਼ਰ 'ਚ ਬਹੁਤ ਕੁਝ ਹਾਸਲ ਕੀਤਾ। ਐਸ਼ਵਰਿਆ ਦੀ ਖ਼ੂਬਸੂਰਤੀ ਦੇ ਪ੍ਰਸ਼ੰਸਕ ਵੀ ਦੀਵਾਨੇ ਹਨ। ਮਾਡਲਿੰਗ ਦੇ ਦਿਨਾਂ 'ਚ ਅਦਾਕਾਰਾ ਬਹੁਤ ਪਤਲੀ ਹੋਇਆ ਕਰਦੀ ਸੀ।

PunjabKesari
ਐਸ਼ਵਰਿਆ ਦੀਆਂ ਕੁਝ ਤਸਵੀਰਾਂ ਤਾਂ ਅਜਿਹੀਆਂ ਹਨ, ਜਿਨ੍ਹਾਂ 'ਚੋਂ ਉਨ੍ਹਾਂ ਪਛਾਣਨਾ ਮੁਸ਼ਕਿਲ ਹੈ। ਐਸ਼ਵਰਿਆ ਰਾਏ ਨੇ ਮਿਸ ਵਰਲਡ ਪੇਜੈਂਟ ਦਾ ਖਿਤਾਬ ਜਿੱਤਣ ਤੋਂ ਬਾਅਦ ਸਾਲ 1997 ਤੱਕ ਮਾਡਲਿੰਗ ਜਾਰੀ ਰੱਖੀ। ਉਸ ਨੇ ਮਨੀ ਰਤਨਮ ਦੀ ਫ਼ਿਲਮ 'ਇਰੂਵਰ' ਤੋਂ ਅਭਿਨੈ ਦੀ ਸ਼ੁਰੂਆਤ ਕੀਤੀ। ਅਦਾਕਾਰਾ ਨੇ ਮਿਸ ਵਰਲਡ ਦੇ ਦਿਨਾਂ ਦੌਰਾਨ ਵਿਸ਼ਵ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ।

PunjabKesari

ਉਹ ਨੈਲਸਨ ਮੰਡੇਲਾ ਨੂੰ ਵੀ ਮਿਲਿਆ। ਐਸ਼ਵਰਿਆ ਨੇ ਨੈਲਸਨ ਮੰਡੇਲਾ ਦੇ 100ਵੇਂ ਜਨਮਦਿਨ 'ਤੇ ਉਨ੍ਹਾਂ ਨੂੰ ਯਾਦ ਕਰਦਿਆਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਪੁਰਾਣੀ ਤਸਵੀਰ ਵੀ ਸ਼ੇਅਰ ਕੀਤੀ ਸੀ। ਐਸ਼ਵਰਿਆ ਦਾ ਇੰਡਸਟਰੀ ਦਾ ਸਫ਼ਰ ਪ੍ਰਭਾਵਸ਼ਾਲੀ ਰਿਹਾ। ਅੱਜ ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਦਾ ਮਸ਼ਹੂਰ ਨਾਮ ਹੈ। ਉਸ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ 'ਔਰ ਪਿਆਰ ਹੋ ਗਿਆ' ਨਾਲ ਕੀਤੀ ਸੀ।

PunjabKesari
ਇਸ ਤੋਂ ਬਾਅਦ ਆਪਣੇ ਕਰੀਅਰ ਵਿਚ ਹੁਣ ਤਕ, ਉਸ ਨੇ 'ਦਿਲ ਦਿਲ ਦੇ ਚੁੱਕ ਸਨਮ', 'ਦੇਵਦਾਸ', 'ਤਾਲ', 'ਗੁਜਾਰਿਸ਼', 'ਮੁਹੱਬਤੇਂ', 'ਐ ਦਿਲ ਹੈ ਮੁਸ਼ਕਲ' ਵਰਗੀਆਂ ਸਰਬੋਤਮ ਫ਼ਿਲਮਾਂ 'ਚ ਕੰਮ ਕੀਤਾ ਹੈ। ਇੰਡਸਟਰੀ 'ਚ ਐਂਟਰੀ ਹੋਣ ਤੋਂ ਬਾਅਦ ਤੋਂ ਐਸ਼ਵਰਿਆ ਨੇ ਆਪਣੀ ਲੁੱਕ 'ਤੇ ਕਾਫ਼ੀ ਕੰਮ ਕੀਤਾ ਹੈ। ਅੱਜ ਐਸ਼ਵਰਿਆ ਬਹੁਤ ਸਾਰੇ ਲੋਕਾਂ ਦੀ ਪ੍ਰੇਰਣਾ ਹੈ।

PunjabKesari
ਇਹ ਤਸਵੀਰਾਂ ਐਸ਼ਵਰਿਆ ਦੇ ਸ਼ੁਰੂਆਤੀ ਮਾਡਲਿੰਗ ਦਿਨਾਂ ਦੀਆਂ ਹਨ। ਐਸ਼ਵਰਿਆ ਤਸਵੀਰਾਂ 'ਚ ਖ਼ੂਬਸੂਰਤ ਲੱਗ ਰਹੀ ਹੈ। ਐਸ਼ਵਰਿਆ ਰਾਏ ਆਖ਼ਰੀ ਵਾਰ ਫ਼ਿਲਮ 'ਫੰਨੇ ਖਾਂ' 'ਚ ਨਜ਼ਰ ਆਈ ਸੀ।

PunjabKesari

ਇਸ ਫ਼ਿਲਮ 'ਚ ਅਨਿਲ ਕਪੂਰ, ਰਾਜਕੁਮਾਰ ਰਾਓ ਵਰਗੇ ਸਿਤਾਰੇ ਸ਼ਾਮਲ ਸਨ। ਫ਼ਿਲਮ ਨੂੰ ਬਾਕਸ ਆਫਿਸ 'ਤੇ ਜ਼ਿਆਦਾ ਹੁੰਗਾਰਾ ਨਹੀਂ ਮਿਲਿਆ। ਨਿੱਜੀ ਜ਼ਿੰਦਗੀ 'ਚ ਐਸ਼ਵਰਿਆ ਰਾਏ ਆਪਣੀ ਵਿਆਹੁਤਾ ਜ਼ਿੰਦਗੀ 'ਚ ਕਾਫ਼ੀ ਖੁਸ਼ ਹੈ। ਉਸ ਦਾ ਵਿਆਹ ਅਭਿਸ਼ੇਕ ਬੱਚਨ ਨਾਲ ਹੋਇਆ ਹੈ। ਉਹ ਇਕ ਧੀ ਦੀ ਮਾਂ ਹੈ ਅਤੇ ਧੀ ਦਾ ਨਾਮ ਆਰਾਧਿਆ ਬੱਚਨ ਹੈ।

PunjabKesari


author

sunita

Content Editor

Related News