...ਤਾਂ ਇਸ ਵਜ੍ਹਾ ਕਰਕੇ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਕਰਦੀ ਹੈ ਇਮਰਾਨ ਹਾਸ਼ਮੀ ਨੂੰ ਨਫਰਤ

Thursday, Sep 30, 2021 - 10:52 AM (IST)

...ਤਾਂ ਇਸ ਵਜ੍ਹਾ ਕਰਕੇ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਕਰਦੀ ਹੈ ਇਮਰਾਨ ਹਾਸ਼ਮੀ ਨੂੰ ਨਫਰਤ

ਮੁੰਬਈ (ਬਿਊਰੋ) - ਬੱਚਨ ਪਰਿਵਾਰ ਦੀ ਨੂੰਹ ਰਾਣੀ ਅਤੇ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ ਖ਼ੂਬਸੁਰਤੀ ਦੇ ਚਰਚੇ ਦੇਸ਼ ਵਿਚ ਹੀ ਨਹੀਂ ਸਗੋ ਵਿਦੇਸ਼ਾਂ ਵਿਚ ਵੀ ਹੁੰਦੇ ਹਨ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਐਸ਼ਵਰਿਆ ਰਾਏ ਦੀ ਖ਼ੂਬਸੁਰਤੀ ਨੂੰ ਲੈ ਕੇ ਇਮਰਾਨ ਹਾਸ਼ਮੀ ਨੇ ਬਹੁਤ ਗਲਤ ਗੱਲ ਆਖ ਦਿੱਤੀ ਸੀ। ਇਸ ਸਭ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਇਮਰਾਨ ਹਾਸ਼ਮੀ ਨੂੰ ਨਫਰਤ ਕਰਨ ਲੱਗ ਗਈ ਸੀ। 

PunjabKesari

ਦਰਅਸਲ ਇਹ ਕਿੱਸਾ ਸਾਲ 2014 ਦਾ ਹੈ, ਜਦੋਂ ਬਾਲੀਵੁੱਡ ਡਾਇਰੈਕਟਰ ਕਰਨ ਜੌਹਰ ਦੇ ਸ਼ੋਅ ਵਿਚ ਇਮਰਾਨ ਰਾਸ਼ਮੀ ਮਹਿਮਾਨ ਦੇ ਤੌਰ 'ਤੇ ਪਹੁੰਚੇ ਸਨ। ਇਸ ਮੌਕੇ 'ਤੇ ਨਿਰਦੇਸ਼ਕ ਮਹੇਸ਼ ਭੱਟ ਨੂੰ ਵੀ ਬੁਲਾਇਆ ਗਿਆ ਸੀ। ਇਸ ਸ਼ੋਅ ਵਿਚ ਕਰਨ ਜੌਹਰ ਨੇ ਇਮਰਾਨ ਹਾਸ਼ਮੀ ਲਈ ਇੱਕ ਗੇਮ ਰੱਖੀ ਸੀ। ਇਸ ਗੇਮ ਵਿਚ ਕਰਨ ਜੌਹਰ ਨੇ ਇਮਰਾਨ ਦੇ ਅੱਗੇ ਕੁਝ ਚੀਜ਼ਾਂ ਦੇ ਨਾਂ ਲੈਣੇ ਸਨ, ਇਹਨਾਂ ਚੀਜ਼ਾਂ ਦੇ ਨਾਂ ਸੁਣਕੇ ਇਮਰਾਨ ਹਾਸ਼ਮੀ ਦੇ ਦਿਮਾਗ ਵਿਚ ਜਿਸ ਦਾ ਨਾਂ ਆਉਂਦਾ ਸੀ, ਉਸ ਨੂੰ ਬੋਲਣਾ ਸੀ। ਇਸ ਦੌਰਾਨ ਜਦੋਂ ਕਰਨ ਜੌਹਰ ਨੇ 'ਪਲਾਸਟਿਕ' ਦਾ ਨਾਂ ਲਿਆ ਤਾਂ ਇਮਰਾਨ ਹਾਸ਼ਮੀ ਨੇ ਸ਼ਰੇਆਮ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਦਾ ਨਾਂ ਲੈ ਦਿੱਤਾ ਸੀ।

PunjabKesari

ਇਸ ਦਾ ਮਤਲਬ ਇਹ ਸੀ ਕਿ ਐਸ਼ਵਰਿਆ ਦੀ ਜੋ ਖ਼ੂਬਸੁਰਤੀ ਹੈ, ਉਹ ਪਲਾਸਟਿਕ ਵਰਗੀ ਹੈ ਯਾਨੀ ਨਕਲੀ ਹੈ। ਇਸ ਸਭ ਤੋਂ ਬਾਅਦ ਕਿਸੇ ਨੇ ਐਸ਼ਵਰਿਆ ਤੋਂ ਜਦੋਂ ਪੁੱਛਿਆ ਕਿ ਉਨ੍ਹਾਂ ਨੂੰ ਸਭ ਤੋਂ ਗੰਦਾ ਕੁਮੈਂਟ ਕਿਹੜਾ ਲੱਗਿਆ ਸੀ ਤਾਂ ਉਨ੍ਹਾਂ ਨੇ ਬਿਨ੍ਹਾਂ ਝਿਜਕ ਕਿਹਾ ''ਪਲਾਸਟਿਕ ਵਾਲਾ''। ਇਸ ਤੋਂ ਸਾਫ਼ ਪਤਾ ਚਲਦਾ ਹੈ ਕਿ ਐਸ਼ਵਰਿਆ ਰਾਏ ਬੱਚਨ ਹੁਣ ਇਮਰਾਨ ਹਾਸ਼ਮੀ ਨੂੰ ਕਿੰਨੀ ਨਫਰਤ ਕਰਦੀ ਹੈ।

PunjabKesari
 


author

sunita

Content Editor

Related News