ਐਸ਼ਵਰਿਆ ਨੇ ਛੱਡਿਆ ਬਿੱਗ ਬੀ ਦਾ ਘਰ, ਸੱਸ-ਨੂੰਹ ਦੀ ਲੜਾਈ ’ਚ ਫਸੇ ਅਭਿਸ਼ੇਕ, ਸਾਲਾਂ ਤੋਂ ਸੱਸ ਨਾਲ ਰੁਕੀ ਗੱਲ

Saturday, Dec 16, 2023 - 06:04 PM (IST)

ਐਸ਼ਵਰਿਆ ਨੇ ਛੱਡਿਆ ਬਿੱਗ ਬੀ ਦਾ ਘਰ, ਸੱਸ-ਨੂੰਹ ਦੀ ਲੜਾਈ ’ਚ ਫਸੇ ਅਭਿਸ਼ੇਕ, ਸਾਲਾਂ ਤੋਂ ਸੱਸ ਨਾਲ ਰੁਕੀ ਗੱਲ

ਮੁੰਬਈ (ਬਿਊਰੋ)– ਸੋਸ਼ਲ ਮੀਡੀਆ ’ਤੇ ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਦੇ ਤਲਾਕ ਦੀਆਂ ਖ਼ਬਰਾਂ ਚੱਲ ਰਹੀਆਂ ਹਨ। ਹੁਣ ਇਕ ਖ਼ਬਰ ਆਈ ਹੈ ਕਿ ਦੋਵੇਂ ਸਿਰਫ਼ ਆਪਣੀ ਧੀ ਆਰਾਧਿਆ ਕਾਰਨ ਇਕੱਠੇ ਰਹਿ ਰਹੇ ਸਨ। ਇਸ ਖ਼ਬਰ ’ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵੇਂ ਪਿਛਲੇ ਕੁਝ ਸਾਲਾਂ ਤੋਂ ਆਪਣੇ ਰਿਸ਼ਤੇ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਹੁਣ ਸਥਿਤੀ ਨਾਜ਼ੁਕ ਪੱਧਰ ’ਤੇ ਪਹੁੰਚ ਗਈ ਹੈ। ਜੇਕਰ ਇਸ ਰਿਪੋਰਟ ਦੀ ਮੰਨੀਏ ਤਾਂ ਬੱਚਨ ਪਰਿਵਾਰ ’ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਬਾਲੀਵੁੱਡ ਦੇ ‘ਮੈਗਾਸਟਾਰ’ ਅਮਿਤਾਭ ਬੱਚਨ ਦੇ ਪੁੱਤਰ ਅਭਿਸ਼ੇਕ ਤੇ ਨੂੰਹ ਐਸ਼ਵਰਿਆ ਰਾਏ ਦਾ ਵਿਆਹ ਅਪ੍ਰੈਲ 2007 ’ਚ ਹੋਇਆ ਸੀ।

ਬੱਚਨ ਪਰਿਵਾਰ ਤੋਂ ਹੋਈ ਵੱਖ
ਇਹ ਦਾਅਵਾ ਬੱਚਨ ਪਰਿਵਾਰ ਦੇ ਅੰਦਰੂਨੀ ਸੂਤਰ ਦੇ ਆਧਾਰ ’ਤੇ ਕੀਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਐਸ਼ਵਰਿਆ ਰਾਏ ਹੁਣ ਬੱਚਨ ਪਰਿਵਾਰ ਤੋਂ ਵੱਖ ਹੋ ਗਈ ਹੈ। ਉਹ ਆਪਣਾ ਸਮਾਂ ਦੋ ਹਿੱਸਿਆਂ ’ਚ ਵੰਡਦੀ ਹੈ, ਆਪਣੀ ਮਾਂ ਨਾਲ ਤੇ ਆਪਣੀ ਧੀ ਨਾਲ। ਜਦੋਂ ਉਹ ਬੱਚਨ ਪਰਿਵਾਰ ਦੇ ਘਰ ’ਚ ਸਮਾਂ ਬਿਤਾਉਂਦੀ ਹੈ ਤਾਂ ਉਹ ਘਰ ਦੇ ਇਕ ਹਿੱਸੇ ’ਚ ਰਹਿੰਦੀ ਹੈ, ਜੋ ਬਾਕੀ ਪਰਿਵਾਰ ਤੋਂ ਵੱਖ ਹੈ।

ਸੱਸ ਨਾਲ ਕੁਝ ਸਾਲਾਂ ਤੋਂ ਨਹੀਂ ਹੋਈ ਗੱਲਬਾਤ
ਇਸ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਐਸ਼ਵਰਿਆ ਰਾਏ ਤੇ ਉਨ੍ਹਾਂ ਦੀ ਸੱਸ ਜਯਾ ਬੱਚਨ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਹੈ, ਇਥੋਂ ਤੱਕ ਕਿ ਦੋਵੇਂ ਇਕ-ਦੂਜੇ ਦੀ ਮੌਜੂਦਗੀ ਦੀ ਵੀ ਕਦਰ ਨਹੀਂ ਕਰਦੀਆਂ ਹਨ। ਉਥੇ ਹੀ ਅਭਿਸ਼ੇਕ ਬੱਚਨ ਸੱਸ ਤੇ ਨੂੰਹ ਦੀ ਇਸ ਲੜਾਈ ’ਚ ਫਸ ਗਏ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਭਿਸ਼ੇਕ ਬੱਚਨ ਆਪਣੇ ਮਾਤਾ-ਪਿਤਾ ਪ੍ਰਤੀ ਆਪਣੀ ਵਫ਼ਾਦਾਰੀ ਤੇ ਪਤਨੀ ਤੇ ਧੀ ਪ੍ਰਤੀ ਆਪਣੇ ਫਰਜ਼ਾਂ ’ਚ ਫਸੇ ਹੋਏ ਹਨ। ਇਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਨੇ ਆਪਣਾ ਬੰਗਲਾ ‘ਜਲਸਾ’ ਆਪਣੀ ਧੀ ਸ਼ਵੇਤਾ ਨੂੰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਟੀ. ਵੀ. ਅਦਾਕਾਰਾ ਨਾਲ ਹੋਈ ਕੁੱਟਮਾਰ, CID ਸਣੇ ਕਈ ਸ਼ੋਅਜ਼ ’ਚ ਕਰ ਚੁੱਕੀ ਹੈ ਕੰਮ (ਵੀਡੀਓ)

ਅਭਿਸ਼ੇਕ-ਐਸ਼ਵਰਿਆ ਨਹੀਂ ਲੈਣਗੇ ਤਲਾਕ
ਇਸ ਨਾਲ ਐਸ਼ਵਰਿਆ ਰਾਏ ਤੇ ਉਸ ਦੇ ਸਹੁਰੇ ਵਿਚਕਾਰ ਪਹਿਲਾਂ ਤੋਂ ਹੀ ਖਟਾਸ ਪੈਦਾ ਹੋ ਗਈ ਸੀ। ਹਾਲਾਂਕਿ ਇਸ ਖ਼ਬਰ ’ਚ ਇਹ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ ’ਚ ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਵਿਚਾਲੇ ਤਲਾਕ ਨਹੀਂ ਹੋਣ ਵਾਲਾ ਹੈ। ਅਜਿਹਾ ਇਸ ਲਈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਪਰਿਵਾਰ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਨਕਾਰਾਤਮਕ ਚਰਚਾ ਹੋਵੇ। ਦੱਸਿਆ ਜਾ ਰਿਹਾ ਹੈ ਕਿ ਬੱਚਨ ਪਰਿਵਾਰ ਦੇ ਕਈ ਸ਼ੁਭਚਿੰਤਕ ਵੀ ਇਸ ਨੂੰ ਲੈ ਕੇ ਚਿੰਤਤ ਹਨ। ਐਸ਼ਵਰਿਆ ਰਾਏ ਦੀ ਉਂਗਲੀ ’ਤੇ ਵਿਆਹ ਦੀ ਅੰਗੂਠੀ ਨਾ ਦਿਖਣ ਕਾਰਨ ਵੀ ਵਿਵਾਦ ਖੜ੍ਹਾ ਹੋ ਗਿਆ ਸੀ।

ਐਸ਼ਵਰਿਆ ਦੇ ਜਨਮਦਿਨ ’ਤੇ ਨਹੀਂ ਪਹੁੰਚਿਆ ਬੱਚਨ ਪਰਿਵਾਰ ਦਾ ਇਕ ਵੀ ਮੈਂਬਰ
ਆਪਣੇ ਜਨਮਦਿਨ ’ਤੇ ਵੀ ਐਸ਼ਵਰਿਆ ਤੇ ਆਰਾਧਿਆ ਨੂੰ ਇਕ ਈਵੈਂਟ ’ਚ ਕੇਕ ਕੱਟਦੇ ਦੇਖਿਆ ਗਿਆ ਸੀ ਪਰ ਬੱਚਨ ਪਰਿਵਾਰ ਦਾ ਕੋਈ ਹੋਰ ਮੈਂਬਰ ਉਥੇ ਨਜ਼ਰ ਨਹੀਂ ਆਇਆ। ਜਦੋਂ ਐਸ਼ਵਰਿਆ ਰਾਏ ਨੇ ਆਪਣੇ ਸਹੁਰੇ ਅਮਿਤਾਭ ਨੂੰ ਉਨ੍ਹਾਂ ਦੇ 81ਵੇਂ ਜਨਮਦਿਨ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਤਾਂ ਉਨ੍ਹਾਂ ਨੇ ਬਾਕੀ ਪਰਿਵਾਰ ਨੂੰ ਤਸਵੀਰ ਤੋਂ ਬਾਹਰ ਕੱਢ ਦਿੱਤਾ ਸੀ। ਹਾਲਾਂਕਿ ਐਸ਼ਵਰਿਆ ਰਾਏ ਬੱਚਨ ਪਰਿਵਾਰ ਨਾਲ ਫ਼ਿਲਮ ‘ਦਿ ਆਰਚੀਜ਼’ ਦੇ ਪ੍ਰੀਮੀਅਰ ’ਤੇ ਪਹੁੰਚੀ ਸੀ। ਹੁਣ ਇਸ ਸਭ ਦੀ ਪੁਸ਼ਟੀ ਉਦੋਂ ਹੀ ਹੋਵੇਗੀ, ਜਦੋਂ ਬੱਚਨ ਪਰਿਵਾਰ ਦਾ ਕੋਈ ਇਸ ’ਤੇ ਬਿਆਨ ਦੇਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਹ ਖ਼ਬਰ ‘ਟਾਈਮਸ ਨਾਓ’ ਦੀ ਪੱਤਰਕਾਰ ਪ੍ਰੀਤਿਨੰਦਾ ਬੇਹੇਰਾ ਦੀ ਰਿਪੋਰਟ ਦੇ ਆਧਾਰ ’ਤੇ ਲਿਖੀ ਗਈ ਹੈ।


author

Rahul Singh

Content Editor

Related News