ਰਿਅਲ ਫਾਇਰ ਫਾਈਟਰਜ਼ ਤੇ ਫਾਇਰ ਚੀਫ ਆਫਿਸਰਜ਼ ਨਾਲ ‘ਅਗਨੀ’ ਦੀ ਸਪੈਸ਼ਲ ਸਕ੍ਰੀਨਿੰਗ
Wednesday, Nov 27, 2024 - 02:28 PM (IST)
ਮੁੰਬਈ (ਬਿਊਰੋ) - ‘ਅਗਨੀ’ ਪ੍ਰਾਈਮ ਵੀਡੀਓ ਦੀ ਮਚ-ਅਵੇਟਿਡ ਓਰਿਜਨਲ ਫਿਲਮ ਦਾ ਵਿਸ਼ੇਸ਼ ਪ੍ਰੀਮੀਅਰ ਫਿਲਮਜ਼ ਡਿਵੀਜ਼ਨ ਆਫ ਇੰਡੀਆ ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ। ਇਸ ਨੂੰ ਗਲੋਬਲ ਰੀਲੀਜ਼ ਤੋਂ ਪਹਿਲਾਂ ਫਾਇਰ ਫਾਈਟਰਜ਼ ਅਤੇ ਚੀਫ ਅਫਸਰਾਂ ਲਈ ਪ੍ਰਦਰਸ਼ਿਤ ਕੀਤਾ ਗਿਆ। ਰਾਜਧਾਨੀ ’ਚ ਇਹ ਵਿਸ਼ੇਸ਼ ਸਕਰੀਨਿੰਗ ਉਨ੍ਹਾਂ ਬਹਾਦਰ ਲੋਕਾਂ ਨੂੰ ਦਿਲੋਂ ਸ਼ਰਧਾਂਜਲੀ ਸੀ ਜੋ ਹਮੇਸ਼ਾ ਅੱਗ ਨਾਲ ਲੜਦੇ ਹਨ ਅਤੇ ਜਾਨਾਂ ਬਚਾਉਂਦੇ ਹਨ। ਇਸ ਸਮਾਗਮ ’ਚ ਰਿਅਲ ਫਾਇਰ ਫਾਈਟਰਜ਼, ਫਾਇਰ ਵਿਭਾਗ ਦੇ ਅਧਿਕਾਰੀਆਂ, ਡਾਇਰੈਕਟਰ ਅਤੁਲ ਗਰਗ ਅਤੇ ਡਿਪਟੀ ਚੀਫ਼ ਫਾਇਰ ਅਫ਼ਸਰ ਐੱਮ.ਕੇ. ਚਟੋਪਾਧਿਆਏ ਦੀ ਮੌਜੂਦਗੀ ਨੇ ਇਸ ਨੂੰ ਹੋਰ ਖਾਸ ਬਣਾ ਦਿੱਤਾ। ਇਹ ਸਮਾਗਮ ਉਨ੍ਹਾਂ ਬਹਾਦਰ ਨਾਇਕਾਂ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਦਿਲੋਂ ਸ਼ਰਧਾਂਜਲੀ ਸੀ। ਇਸ ਸਮਾਗਮ ’ਚ ਪ੍ਰਤਿਭਾਸ਼ਾਲੀ ਅਦਾਕਾਰ ਪ੍ਰਤੀਕ ਗਾਂਧੀ ਅਤੇ ਦਿਵਯੇਂਦੂ ਵੀ ਮੌਜੂਦ ਸਨ।
ਇਹ ਵੀ ਪੜ੍ਹੋੋ- ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਅਜਿਹੀ ਹਾਲਤ 'ਚ ਵੇਖ ਉਡੇ ਲੋਕਾਂ ਦੇ ਹੋਸ਼
ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਰਾਹੁਲ ਢੋਲਕੀਆ ਦੇ ਨਾਲ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਇਹ ਸ਼ਾਮ ਪੂਰੀ ਤਰ੍ਹਾਂ ਉਨ੍ਹਾਂ ਬਹਾਦਰ ਨਾਇਕਾਂ ਦੇ ਸਮਰਪਣ ਤੇ ਕਮਿਟਮੈਂਟ ਨੂੰ ਸਮਰਪਿਤ ਸੀ। ਲੋਕਾਂ ਨੇ ਫਿਲਮ ਦੀ ਸ਼ਾਨਦਾਰ ਕਹਾਣੀ ਅਤੇ ਅੱਗ ਬੁਝਾਉਣ ਵਾਲਿਆਂ ਦੀ ਬਹਾਦਰੀ ਦੀ ਦੁਨੀਆ ਦੀ ਗੂੜ੍ਹੀ ਸਮਝ ਦਾ ਜਸ਼ਨ ਮਨਾਇਆ।
ਇਹ ਵੀ ਪੜ੍ਹੋੋ- 'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ
‘ਅਗਨੀ’ ਭਾਰਤ ਦੀ ਪਹਿਲੀ ਫਿਲਮ ਹੈ, ਜੋ ਫਾਇਰ ਫਾਈਟਰਜ਼ ਦੇ ਜੀਵਨ ਅਤੇ ਬਹਾਦਰੀ ਨੂੰ ਦਰਸਾਉਂਦੀ ਹੈ, ਜੋ ਉਨ੍ਹਾਂ ਦੇ ਹੌਸਲੇ, ਸਨਮਾਨ ਅਤੇ ਕੁਰਬਾਨੀ ਨੂੰ ਦਿਲੋਂ ਸਲਾਮ ਕਰਦੀ ਹੈ। ਐਕਸਲ ਐਂਟਰਟੇਨਮੈਂਟ ਦੀ ਇਸ ਫਿਲਮ ’ਚ ਸਯਾਮੀ ਖੇਰ, ਸਈ ਤਾਮਹਣਕਰ, ਜਤਿੰਦਰ ਜੋਸ਼ੀ, ਉਦਿਤ ਅਰੋੜਾ ਅਤੇ ਕਬੀਰ ਸ਼ਾਹ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਸ ਤੋਂ ਇਲਾਵਾ ਪ੍ਰਤੀਕ ਗਾਂਧੀ ਅਤੇ ਦਿਵਯੇਂਦੂ ਵੀ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ‘ਅਗਨੀ’ ਦਾ ਪ੍ਰੀਮੀਅਰ 6 ਦਸੰਬਰ ਨੂੰ ਭਾਰਤ ਅਤੇ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ’ਚ ਪ੍ਰਾਈਮ ਵੀਡੀਓ ’ਤੇ ਵਿਸ਼ੇਸ਼ ਤੌਰ ’ਤੇ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।