ਤਲਾਕ ਤੋਂ ਬਾਅਦ ਨਤਾਸ਼ਾ ਨੇ ਸਰਬੀਆ ਸ਼ਹਿਰ ''ਚ ਸਾਈਕਲਿੰਗ ਦਾ ਲਿਆ ਮਜ਼ਾ

Saturday, Jul 20, 2024 - 01:43 PM (IST)

ਤਲਾਕ ਤੋਂ ਬਾਅਦ ਨਤਾਸ਼ਾ ਨੇ ਸਰਬੀਆ ਸ਼ਹਿਰ ''ਚ ਸਾਈਕਲਿੰਗ ਦਾ ਲਿਆ ਮਜ਼ਾ

ਮੁੰਬਈ- ਮਾਡਲ ਅਤੇ ਅਦਾਕਾਰਾ ਨਤਾਸ਼ਾ ਨੇ ਹਾਰਦਿਕ ਪਾਂਡਿਆ ਤੋਂ ਤਲਾਕ ਦਾ ਐਲਾਨ ਕਰਨ ਤੋਂ ਬਾਅਦ, ਹੁਣ ਉਹ ਆਪਣੇ ਜੱਦੀ ਸ਼ਹਿਰ ਸਰਬੀਆ ਪਹੁੰਚ ਗਈ ਹੈ, ਉਸ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੇ ਬੇਟੇ ਨਾਲ ਖੇਡ ਰਹੀ ਹੈ, ਜਿਮ 'ਚ ਵਰਕਆਊਟ ਅਤੇ ਸਾਈਕਲਿੰਗ ਕਰਦੇ ਦੇਖਿਆ ਗਿਆ। ਉਸ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਸੂਰਜ ਅਤੇ ਚਿੱਟੇ ਦਿਲ ਦੇ ਇਮੋਜੀ ਵੀ ਪੋਸਟ ਕੀਤੇ ਹਨ, ਜੋ ਉਸ ਦੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ।

PunjabKesari

ਦੱਸ ਦੇਈਏ ਕਿ ਨਤਾਸ਼ਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਆਪਣੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕਰਦੀ ਨਜ਼ਰ ਆ ਰਹੀ ਹੈ ਅਤੇ ਬੇਟੇ ਅਗਸਤਿਆ ਨਾਲ ਆਪਣੀਆਂ ਗਤੀਵਿਧੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ। ਜਿਸ ਨੂੰ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਉਹ ਅੱਗੇ ਵਧ ਗਈ ਹੈ।

ਇਹ ਖ਼ਬਰ ਵੀ ਪੜ੍ਹੋ -'ਜੈ ਸੰਤੋਸ਼ੀ ਮਾਂ' ਦੇ ਨਿਰਮਾਤਾ ਦਾਦਾ ਸਤਰਾਮ ਰੋਹੜਾ ਦਾ ਹੋਇਆ ਦਿਹਾਂਤ

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਨਤਾਸ਼ਾ ਨੇ ਕਾਲੇ ਰੰਗ ਦੀ ਟੀ-ਸ਼ਰਟ, ਮਲਟੀਕਲਰਡ ਸ਼ਾਰਟਸ, ਕੈਪ ਅਤੇ ਸਨਗਲਾਸ ਪਾਇਆ ਹੋਇਆ ਹੈ, ਉਹ ਸਾਈਕਲਿੰਗ ਦਾ ਮਜ਼ਾ ਲੈ ਰਹੀ ਹੈ ਅਤੇ ਉਸ ਦੇ ਚਿਹਰੇ 'ਤੇ ਮੁਸਕਰਾਹਟ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਨਤਾਸ਼ਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
 


author

Priyanka

Content Editor

Related News