ਸਰਜਰੀ ਕਾਰਨ ਮਸ਼ਹੂਰ ਅਦਾਕਾਰਾ ਦਾ ਵਿਗੜਿਆ ਚਿਹਰਾ, ਪਛਾਣਨਾ ਹੋਇਆ ਮੁਸ਼ਕਲ

Thursday, Aug 22, 2024 - 01:48 PM (IST)

ਸਰਜਰੀ ਕਾਰਨ ਮਸ਼ਹੂਰ ਅਦਾਕਾਰਾ ਦਾ ਵਿਗੜਿਆ ਚਿਹਰਾ, ਪਛਾਣਨਾ ਹੋਇਆ ਮੁਸ਼ਕਲ

ਮੁੰਬਈ- ਸਲਮਾਨ ਖ਼ਾਨ ਨਾਲ ਫਿਲਮ 'ਵਾਂਟੇਡ' 'ਚ ਕੰਮ ਕਰਨ ਤੋਂ ਬਾਅਦ ਅਦਾਕਾਰਾ ਆਇਸ਼ਾ ਟਾਕੀਆ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਹਾਲਾਂਕਿ ਉਹ ਪਿਛਲੇ ਕਈ ਸਾਲਾਂ ਤੋਂ ਵੱਡੇ ਪਰਦੇ ਤੋਂ ਦੂਰ ਹੈ ਪਰ ਲੋਕ ਅਜੇ ਵੀ ਉਸ ਨੂੰ ਵਾਂਟੇਡ ਗਰਲ ਕਹਿੰਦੇ ਹਨ। ਆਇਸ਼ਾ ਨੇ ਫਿਲਮਾਂ 'ਚ ਵਾਪਸੀ ਨਹੀਂ ਕੀਤੀ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਆਇਸ਼ਾ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਉਸ ਨੇ ਆਪਣੇ ਨਵੇਂ ਲੁੱਕ 'ਚ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

 

 
 
 
 
 
 
 
 
 
 
 
 
 
 
 
 

A post shared by 🧿Ayesha Takia Azmi (@ayeshatakia)

ਆਇਸ਼ਾ ਦੇ ਟਰਾਂਸਫਾਰਮੇਸ਼ਨ ਨੂੰ ਦੇਖ ਕੇ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ।ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਨੀਲੇ ਅਤੇ ਗੋਲਡਨ ਰੰਗ ਦੀ ਸਾੜੀ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਸ ਨੇ ਪਿੰਕ-ਟੋਨਡ ਮੇਕਅੱਪ ਕੀਤਾ ਹੈ ਅਤੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ। ਇਸ ਤਸਵੀਰ 'ਚ ਪ੍ਰਸ਼ੰਸਕ ਇਹ ਪਛਾਣ ਨਹੀਂ ਪਾ ਰਹੇ ਹਨ ਕਿ ਇਹ ਆਇਸ਼ਾ ਹੈ।

ਇਹ ਖ਼ਬਰ ਵੀ ਪੜ੍ਹੋ -Hema Malini ਨੂੰ ਫੀਮੇਲ ਫੈਨ ਨੇ ਕੀਤੀ ਛੂਹਣ ਦੀ ਕੋਸ਼ਿਸ਼, ਗੁੱਸੇ 'ਚ ਆਈ ਅਦਾਕਾਰਾ

ਲੋਕ ਆਇਸ਼ਾ ਨੂੰ ਉਸ ਦੀ ਪੋਸਟ 'ਤੇ ਕਈ ਕੁਮੈਂਟ ਕਰਕੇ ਟ੍ਰੋਲ ਕਰ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਆਇਸ਼ਾ ਨੇ ਕਈ ਮਸ਼ਹੂਰ ਫਿਲਮਾਂ 'ਚ ਕੰਮ ਕੀਤਾ ਹੈ। ਜਿਸ 'ਚ 'ਟਾਰਜ਼ਨ', 'ਦਿਲ ਮਾਂਗੇ ਮੋਰ', 'ਸੋਚਾ ਨਾ ਥਾ', 'ਸ਼ਾਦੀ ਨੰਬਰ 1', 'ਦੋਰ' ਅਤੇ 'ਪਾਠਸ਼ਾਲਾ' ਸ਼ਾਮਲ ਹਨ। ਆਇਸ਼ਾ ਨੇ ਆਪਣੀ ਸ਼ੁਰੂਆਤ ਫਿਲਮ ਟਾਰਜ਼ਨ ਤੋਂ ਕੀਤੀ ਸੀ। ਫੈਨਜ਼ ਹਮੇਸ਼ਾ ਹੀ ਉਸ ਦੀ ਐਕਟਿੰਗ ਅਤੇ ਖੂਬਸੂਰਤੀ ਦੀ ਤਾਰੀਫ ਕਰਦੇ ਦੇਖੇ ਗਏ ਹਨ। ਫਿਲਮਾਂ 'ਚ ਕੰਮ ਕਰਦੇ ਹੋਏ ਆਇਸ਼ਾ ਅਚਾਨਕ ਸਪਾਟ ਲਾਈਫ ਤੋਂ ਗਾਇਬ ਹੋ ਗਈ। ਖਬਰਾਂ ਦੀ ਮੰਨੀਏ ਤਾਂ ਆਇਸ਼ਾ ਨੇ ਵਿਆਹ ਤੋਂ ਬਾਅਦ ਖੁਦ ਨੂੰ ਫਿਲਮਾਂ ਤੋਂ ਦੂਰ ਕਰ ਲਿਆ ਸੀ। ਉਹ ਆਖਰੀ ਵਾਰ 2011 'ਚ ਆਈ ਫਿਲਮ 'ਮੋਡ' 'ਚ ਨਜ਼ਰ ਆਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News