ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਗਾਇਕ ਸ਼ੁੱਭ ’ਤੇ ਕੱਢੀ ਕੰਗਨਾ ਰਣੌਤ ਨੇ ਭੜਾਸ, ਆਖ ਦਿੱਤੀ ਇਹ ਗੱਲ

03/23/2023 1:05:10 PM

ਚੰਡੀਗੜ੍ਹ (ਬਿਊਰੋ)– ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੀ ਹੈ। ਕੰਗਨਾ ਕਿਸੇ ਨਾ ਕਿਸੇ ਮੁੱਦੇ ’ਤੇ ਆਪਣਾ ਪੱਖ ਰੱਖਦੀ ਰਹਿੰਦੀ ਹੈ। ਹਾਲ ਹੀ ’ਚ ਉਸ ਨੇ ਟਵਿਟਰ ’ਤੇ ਇਕ ਰੀਟਵੀਟ ਕੀਤਾ ਸੀ, ਜਿਸ ’ਚ ਉਸ ਨੇ ਦਿਲਜੀਤ ਦੋਸਾਂਝ ਨੂੰ ਨਿਸ਼ਾਨਾ ਬਣਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ਕੈਦੀਆਂ ਨੂੰ 5.11 ਕਰੋੜ ਰੁਪਏ ਦਾਨ ਕਰਨਾ ਚਾਹੁੰਦੈ ਮਹਾਠੱਗ ਸੁਕੇਸ਼ ਚੰਦਰਸ਼ੇਖਰ

ਇਸ ਟਵੀਟ ’ਚ ਵਾਇਰਲ ਹੋ ਰਹੇ ਮੀਮ ‘ਪੁਲਸ ਆ ਗਈ ਪੁਲਸ’ ਨੂੰ ਕੋਟ ਕੀਤਾ ਗਿਆ ਹੈ। ਨਾਲ ਹੀ ਕੰਗਨਾ ਨੇ ਦਿਲਜੀਤ ਨੂੰ ਟੈਗ ਕਰਕੇ ਲਿਖਿਆ ਹੈ, ‘‘ਦਿਲਜੀਤ ਦੋਸਾਂਝ ਜੀ ਪੁਲਸ ਆ ਗਈ ਪੁਲਸ।’’

PunjabKesari

ਦੱਸ ਦੇਈਏ ਕਿ ਇਸ ਤੋਂ ਬਾਅਦ ਕੰਗਨਾ ਨੇ ਗਾਇਕ ਸ਼ੁੱਭ ਦੀ ਇਕ ਪੋਸਟ ਨੂੰ ਸਾਂਝਾ ਕਰਦਿਆਂ ਉਸ ’ਤੇ ਭੜਾਸ ਕੱਢੀ ਹੈ। ਅਸਲ ’ਚ ਸ਼ੁੱਭ ਨੇ ਭਾਰਤੀ ਨਕਸ਼ੇ ਦੀ ਤਸਵੀਰ ਸਾਂਝੀ ਕੀਤੀ ਸੀ, ਜਿਸ ਨੂੰ ਨੁਕਸਾਨਿਆ ਗਿਆ ਦਿਖਾਇਆ ਗਿਆ ਹੈ। ਇਸੇ ’ਤੇ ਕੰਗਨਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

PunjabKesari

ਕੰਗਨਾ ਨੇ ਲਿਖਿਆ, ‘‘ਇਹ ਖ਼ਾਲਿਸਤਾਨੀ ਵਾਇਰਸ ਵਾਲੀ ਬੀਮਾਰੀ ਉਥੇ ਕਾਫੀ ਪੰਜਾਬੀ ਸੈਲੇਬ੍ਰਿਟੀਜ਼ ਨੂੰ ਫੜੀ ਬੈਠੀ ਹੈ। ਭਾਰਤ ਦੇ ਨਕਸ਼ੇ ’ਚ ਉਸ ਦਾ ਗਲਾ ਵੱਢਣਾ ਵੱਡਾ ਕਾਨੂੰਨੀ ਜੁਰਮ ਹੈ। ਭਾਰਤ ਸਰਕਾਰ ਨੂੰ ਅਜਿਹੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਦੋ ਦਿਨ ਜੇਲ ਦੀ ਹਵਾ ਖਵਾ ਕੇ ਇਨ੍ਹਾਂ ਦੇ ਦਿਮਾਗ ਦੇ ਖ਼ਾਲਿਸਤਾਨ ’ਚ ਜਵਾਬ ਭਰ ਦਿਓ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News