ਚੋਰੀ ਛਿਪੇ ਨਿਕਾਹ ਕਰਨ ਤੋਂ ਬਾਅਦ ਸਨਾ ਖ਼ਾਨ ਨੇ ਹੁਣ ਬਦਲਿਆ ਆਪਣਾ ਨਾਂ

Monday, Nov 23, 2020 - 02:21 PM (IST)

ਚੋਰੀ ਛਿਪੇ ਨਿਕਾਹ ਕਰਨ ਤੋਂ ਬਾਅਦ ਸਨਾ ਖ਼ਾਨ ਨੇ ਹੁਣ ਬਦਲਿਆ ਆਪਣਾ ਨਾਂ

ਨਵੀਂ ਦਿੱਲੀ: 'ਬਿਗ ਬੌਸ 6' ਫੇਮ ਸਨਾ ਖ਼ਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੇ ਫੈਨਜ਼ ਲਈ ਆਏ ਦਿਨ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਫੈਨਜ਼ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਧਾਰਮਿਕ ਕਾਰਨਾਂ ਕਰਕੇ ਫ਼ਿਲਮ ਇੰਡਸਟਰੀ ਛੱਡ ਰਹੀ ਹੈ। ਉੱਧਰ ਹਾਲ ਹੀ 'ਚ ਮੌਲਾਨਾ ਮੁਫਤੀ ਅਨਸ ਦੇ ਨਾਲ ਆਪਣੇ ਨਿਕਾਹ ਨੂੰ ਲੈ ਕੇ ਸਨਾ ਖ਼ਾਨ ਇਕ ਵਾਰ ਫਿਰ ਸੁਰਖੀਆਂ 'ਚ ਛਾਈ ਹੋਈ ਹੈ।

PunjabKesari

PunjabKesari
ਉਨ੍ਹਾਂ ਦੇ ਨਿਕਾਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਜਿਸ 'ਚ ਉਹ ਹਿਜ਼ਾਬ ਦੇ ਨਾਲ ਸਫੈਦ ਰੰਗ ਦੇ ਜੋੜੇ 'ਚ ਨਜ਼ਰ ਆ ਰਹੀ ਹੈ। ਉੱਧਰ ਨਿਕਾਹ ਤੋਂ ਬਾਅਦ ਸਨਾ ਖ਼ਾਨ ਨੇ ਆਪਣਾ ਨਾਂ ਬਦਲ ਲਿਆ ਹੈ। ਇਸ ਦੀ ਜਾਣਕਾਰੀ ਅਦਾਕਾਰਾ ਦੇ ਇੰਸਟਾਗ੍ਰਾਮ ਤੋਂ ਮਿਲੀ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣਾ ਨਾਂ ਬਦਲ ਕੇ ਸੈਯਦ ਸਨਾ ਖ਼ਾਨ ਲਿਖਿਆ ਹੈ। 
ਉੱਧਰ ਸਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਵਿਆਹ ਦੇ ਲਾਲ ਜੋੜੇ ਦੀ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ। 

PunjabKesari
ਇਸ ਤੋਂ ਪਹਿਲਾਂ ਵੀ ਸਨਾ ਨੇ ਬ੍ਰਾਈਡਲ ਲੁੱਕ 'ਚ ਆਪਣੀ ਇਕ ਤਸਵੀਰ ਪੋਸਟ ਕੀਤੀ ਸੀ ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਸੀ 'ਅੱਲਾਹ ਦੀ ਖ਼ਾਤਿਰ ਇਕ-ਦੂਜੇ ਨੂੰ ਪਸੰਦ ਕੀਤਾ, ਅੱਲਾਹ ਦੀ ਖ਼ਾਤਿਰ ਇਕ ਦੂਜੇ ਨਾਲ ਵਿਆਹ ਕੀਤਾ, ਅੱਲਾਹ ਸਾਨੂੰ ਇਸ ਦੁਨੀਆ 'ਚ ਇਕੱਠੇ ਰੱਖੇ। 

PunjabKesari
ਸਨਾ ਨੇ ਸੂਰਤ 'ਚ ਮੁਫਤੀ ਅਨਸ ਦੇ ਨਾਲ ਨਿਕਾਹ ਕੀਤਾ ਹੈ। ਨਿਕਾਹ ਤੋਂ ਬਾਅਦ ਸਨਾ ਖ਼ਾਨ ਦੀ ਹਿਜ਼ਾਬ ਦੇ ਨਾਲ ਸਫੈਦ ਰੰਗ ਦੇ ਜੋੜੇ 'ਚ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋਈਆਂ ਸਨ। ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਸਨਾ ਖ਼ਾਨ ਨੂੰ ਵਧਾਈਆਂ ਦੇ ਰਹੇ ਹਨ ਤਾਂ ਉੱਧਰ ਫੈਨਜ਼ ਇਸ ਖ਼ਬਰ ਤੋਂ ਕਾਫ਼ੀ ਹੈਰਾਨ ਵੀ ਹਨ।  


author

Aarti dhillon

Content Editor

Related News