5 ਸਾਲ ਬਾਅਦ ਮਿਲੀ ਅਰਬਾਜ਼ ਨੂੰ ਆਪਣੇ ਸੁਪਨਿਆਂ ਦੀ ਮਲਾਇਕਾ (ਦੇਖੋ ਤਸਵੀਰਾਂ)

Tuesday, Aug 04, 2015 - 05:33 PM (IST)

 5 ਸਾਲ ਬਾਅਦ ਮਿਲੀ ਅਰਬਾਜ਼ ਨੂੰ ਆਪਣੇ ਸੁਪਨਿਆਂ ਦੀ ਮਲਾਇਕਾ (ਦੇਖੋ ਤਸਵੀਰਾਂ)

ਮੁੰਬਈ: ਬਾਲੀਵੁੱਡ ਅਭਿਨੇਤਾ ਅਤੇ ਡਾਇਰੈਕਟਰ ਤੱਕ ਦਾ ਸਫਰ ਤੈਅ ਕਰ ਚੁੱਕੇ ਅਰਬਾਜ ਖ਼ਾਨ 48 ਸਾਲ ਦੇ ਹੋ ਚੁੱਕੇ ਹਨ। ਉਨ੍ਹਾਂ ਦਾ ਜਨਮ 4 ਅਗਸਤ 1967 ਨੂੰ ਹੋਇਆ। ਅਰਬਾਜ਼ ਨੇ ਅਭਿਨੇਤਾ ਦੇ ਤੌਰ ''ਤੇ ਆਪਣੇ ਕੈਰੀਅਰ ਦੀ ਸ਼ੁਰੂਆਤ 1996 ''ਚ ਫ਼ਿਲਮ ''ਦਰਾਰ'' ਨਾਲ ਕੀਤੀ ਸੀ। ਇਸ ਫ਼ਿਲਮ ਲਈ ਉਨ੍ਹਾਂ ਨੂੰ ''ਫ਼ਿਲਮਫੇਅਰ ਬੇਸਟ ਵਿਲੇਨ ਐਵਾਰਡ ਮਿਲਿਆ ਸੀ। ਇਸ ਦੇ ਨਾਲ ਉਹ ''ਹਲਚਲ'', ''ਮਾਲਾਮਾਲ ਵੀਕਲੀ'', ''ਭਾਗਮ ਭਾਗ'', ''ਦਬੰਗ'' ਅਤੇ ''ਦਬੰਗ- 2'' ਆਦਿ ਫ਼ਿਲਮਾਂ ''ਚ ਕੰਮ ਕਰ ਚੁੱਕੇ ਹਨ। ਅਰਬਾਜ ਖ਼ਾਨ ਦੇ ਪਿਤਾ ਸਲੀਮ ਖ਼ਾਨ ਬਾਲੀਵੁੱਡ ''ਚ ਕਾਮਯਾਬ ਰਾਈਟਰ, ਵੱਡਾ ਭਰਾ ਸੁਪਰਸਟਾਰ ਸਲਮਾਨ ਖ਼ਾਨ ਅਤੇ ਛੋਟਾ ਭਰਾ ਸੋਹੇਲ ਖ਼ਾਨ ਅਭਿਨੇਤਾ ਅਤੇ ਡਾਇਰੈਕਟਰ ਹਨ। ਉਨ੍ਹਾਂ ਦੀ ਪਤਨੀ ਬੀ. ਟਾਊਂਨ ਦੀ ਆਈਟਮ ਗਰਲ ਮਲਾਇਕਾ ਅਰੋੜਾ ਹੈ। ਇਨ੍ਹਾਂ ਦੋਵਾਂ ਦੀ ਲਵ-ਸਟੋਰੀ ਬਹੁਤ ਦਿਲਚਸਪ ਹੈ। 1993 ''ਚ ''ਮਿਸਟਰ-ਕੋਫੀ'' ਐਡ ਲਈ ਦੋਹਾਂ ਨੂੰ ਸਾਈਨ ਕੀਤਾ ਗਿਆ ਸੀ ਅਤੇ ਇਹ ਐਡ ਬੋਲਡ ਹੋਣ ਕਰਕੇ ਵਿਵਾਦਾਂ ''ਚ ਘਿਰ ਗਈ ਸੀ। ਇਸ ਦੌਰਾਨ ਹੀ ਮਲਾਇਕਾ ਅਤੇ ਅਰਬਾਜ ਇਕ-ਦੂਜੇ ਦੇ ਨੇੜੇ ਆਏ ਸਨ। ਪੰਜ ਸਾਲ ਡੇਟਿੰਗ ਕਰਨ ਤੋਂ ਬਾਅਦ 1997 ਨੂੰ ਦੋਹਾਂ ਨੇ ਵਿਆਹ ਕਰਵਾਇਆ ਅਤੇ ਹੁਣ ਇਨ੍ਹਾਂ ਦਾ ਇਕ ਬੇਟਾ ਅਰਹਾਨ ਹੈ।


Related News