ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਨਾਲ ਸਾਂਝੀ ਕੀਤੀ ਪੁਰਾਣੀ ਵੀਡੀਓ, ਵੇਖ ਲੋਕ ਹੋਏ ਭਾਵੁਕ

10/17/2022 6:54:50 PM

ਜਲੰਧਰ (ਬਿਊਰੋ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਹੋਣ ਵਾਲੇ ਹਨ ਪਰ ਹਾਲੇ ਤੱਕ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਖ਼ਾਸ ਕਰਕੇ ਉਹ ਲੋਕ ਮੂਸੇਵਾਲਾ ਨੂੰ ਕਦੇ ਨਹੀਂ ਭੁੱਲ ਸਕਦੇ, ਜੋ ਉਨ੍ਹਾਂ ਦੇ ਬੇਹੱਦ ਕਰੀਬ ਰਹੇ ਸਨ। ਅਜਿਹੇ ਹੀ ਖ਼ਾਸ ਲੋਕਾਂ 'ਚੋਂ ਇੱਕ ਹੈ ਪੰਜਾਬੀ ਗਾਇਕਾ ਅਫਸਾਨਾ ਖ਼ਾਨ। ਅਫਸਾਨਾ ਰੋਜ਼ਾਨਾ ਸਿੱਧੂ ਮੂਸੇਵਾਲਾ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਜਿਵੇਂ ਕਿ ਸਾਰੇ ਜਾਣਦੇ ਹਨ ਕਿ ਅਫਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੀ ਮੂੰਹਬੋਲੀ ਭੈਣ ਸੀ। ਇੱਥੋਂ ਤੱਕ ਕਿ ਅਫਸਾਨਾ ਦੇ ਵਿਆਹ 'ਚ ਵੀ ਸਿੱਧੂ ਸ਼ਾਮਲ ਹੋਏ ਸਨ। 

PunjabKesari

ਦੱਸ ਦਈਏ ਕਿ ਹਾਲ ਹੀ 'ਚ ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਨਾਲ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਇਮੋਸ਼ਨਲ ਹੋ ਰਿਹਾ ਹੈ। ਦਰਅਸਲ, ਇਹ ਵੀਡੀਓ ਉਦੋਂ ਦੀ ਹੈ ਜਦੋਂ ਅਫਸਾਨਾ ਖ਼ਾਨ ਵਿਆਹ ਤੋਂ ਬਾਅਦ ਮੂਸੇਵਾਲਾ ਦੇ ਘਰ ਗਈ। ਉਹ ਬੜੇ ਪਿਆਰ ਨਾਲ ਮੂਸੇਵਾਲਾ ਦੀ ਮੰਮੀ ਨੂੰ ਮਿਲੀ ਪਰ ਉਹ ਮੂਸੇਵਾਲਾ ਦੇ ਕੁੱਤੇ ਨੂੰ ਭੌਂਕਦਾ ਦੇਖ ਡਰ ਗਈ। ਜਦੋਂ ਪਰਿਵਾਰ ਨੇ ਕਿਹਾ ਕਿ ਉਹ ਕੁੱਝ ਨਹੀਂ ਕਹਿੰਦਾ ਤਾਂ ਇਸ ਤੇ ਅਫਸਾਨਾ ਨੇ ਜਵਾਬ ਦਿੱਤਾ ਕਿ ਉਹ ਤਾਂ ਡਰਪੋਕ ਹੈ। ਇਸ ਤੋਂ ਬਾਅਦ ਵੀਡੀਓ 'ਚ ਸਿੱਧੂ ਮੂਸੇਵਾਲਾ ਵੀ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Afsana Khan 🌟🎤 Afsaajz (@itsafsanakhan)

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਪੂਰੇ ਹੋਣ ਵਾਲੇ ਹਨ ਪਰ ਹਾਲੇ ਵੀ ਕਤਲ ਦਾ ਮੁੱਖ ਦੋਸ਼ੀ ਪੁਲਸ ਦੀ ਗ੍ਰਿਫ਼ਤ 'ਚੋਂ ਬਾਹਰ ਹੈ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਆਪਣੇ ਮਰਹੂਮ ਪੁੱਤਰ ਨੂੰ ਇਨਸਾਫ਼ ਦੇਣ ਲਈ ਸੋਸ਼ਲ ਮੀਡੀਆ 'ਤੇ ਵੀ ਮੁਹਿੰਮ ਛੇੜੀ ਹੋਈ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News