ਦਿਲਜੀਤ ਦੋਸਾਂਝ ਨੇ ਚੱਲਦੇ ਸ਼ੋਅ ''ਚ ਅਫਸਾਨਾ ਖਾਨ ਦੇ ਲਾਏ ਪੈਰੀਂ ਹੱਥ, ਵੀਡੀਓ ਵਾਇਰਲ
Thursday, Jul 16, 2020 - 03:17 PM (IST)
ਜਲੰਧਰ (ਵੈੱਬ ਡੈਸਕ) — ਪੰਜਾਬੀ ਜਗਤ ਦੀ ਬਾਕਮਾਲ ਦੀ ਗਾਇਕਾ ਅਫਸਾਨਾ ਖਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਅਫਸਾਨਾ ਨੇ ਆਪਣੇ ਸੰਘਰਸ਼ ਵਾਲੇ ਦਿਨਾਂ ਨੂੰ ਯਾਦ ਕਰਦੇ ਇੱਕ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੀ 2 ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਅਤੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਹੈ ਜੋ ਉਨ੍ਹਾਂ ਦੀ ਕਾਮਯਾਬੀ ਤੋਂ ਸੜਦੇ ਹਨ। ਦੱਸ ਦਈਏ ਕਿ ਅਫਸਾਨਾ ਖ਼ਾਨ ਨੇ ਰਿਐਲਿਟੀ ਸ਼ੋਅ ਦੀਆਂ ਦੋ ਵੀਡੀਓ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚੋਂ ਇੱਕ ਵੀਡੀਓ 'ਚ ਉਨ੍ਹਾਂ ਨਾਲ ਪੰਜਾਬੀ ਤੇ ਹਿੰਦੀ ਫ਼ਿਲਮ ਉਦਯੋਗ ਦਾ ਪ੍ਰਸਿੱਧ ਅਦਾਕਾਰ ਦਿਲਜੀਤ ਦੋਸਾਂਝ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਦਿਲਜੀਤ ਨੇ ਅਫਸਾਨਾ ਖਾਨ ਦੀ ਗਾਇਕੀ ਦੀ ਤਾਰੀਫ਼ ਕਰਦੇ ਹੋਏ ਪੈਰੀਂ ਹੱਥ ਲਾ ਕੇ ਹੌਸਲਾ ਅਫ਼ਜਾਈ ਕਰਦੇ ਹੋਏ ਨਜ਼ਰ ਆ ਰਹੇ ਹਨ। ਦੂਜੀ ਵੀਡੀਓ 'ਚ ਅਫਸਾਨਾ ਖਾਨ ਬਾਲੀਵੁੱਡ ਅਦਾਕਾਰਾ ਪਰਿਣਿਤੀ ਚੋਪੜਾ ਨਾਲ ਜੁਗਲਬੰਦੀ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਨੂੰ ਇਹ ਵੀਡੀਓਜ਼ ਬਹੁਤ ਪਸੰਦ ਆ ਰਹੇ ਹਨ।
ਜੇ ਗੱਲ ਕਰੀਏ ਅਫਸਾਨਾ ਖਾਨ ਦੇ ਮਿਊਜ਼ਿਕ ਸਫ਼ਰ ਬਾਰੇ ਤਾਂ ਉਨ੍ਹਾਂ ਨੂੰ ਸੰਗੀਤ ਦੀ ਗੂੜ੍ਹਤੀ ਆਪਣੇ ਘਰ ਤੋਂ ਹੀ ਮਿਲੀ ਹੈ। ਉਨ੍ਹਾਂ ਦੇ ਘਰ 'ਚ ਸੰਗੀਤ ਦਾ ਮਾਹੌਲ ਸੀ ਪਰ ਪਿਤਾ ਦੀ ਮੌਤ ਦੇ ਕਾਰਨ ਉਨ੍ਹਾਂ ਦੇ ਘਰ ਦੁੱਖਾਂ ਦਾ ਪਹਾੜ ਟੁੱਟ ਗਿਆ। ਉਨ੍ਹਾਂ ਦੀ ਮਾਂ ਨੇ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰਕੇ ਆਪਣੀ ਧੀਆਂ ਅਤੇ ਪੁੱਤਰ ਨੂੰ ਵੱਡਾ ਕੀਤਾ। ਅਫਸਾਨਾ ਸਾਲ 2013 'ਚ ਵਾਇਸ ਆਫ਼ ਪੰਜਾਬ 'ਚ ਟਾਪ 5 'ਚ ਰਹਿ ਚੁੱਕੇ ਹਨ।
ਦੱਸਣਯੋਗ ਹੈ ਕਿ ਖੁਦਾ ਬਖਸ਼ ਜਿਨ੍ਹਾਂ ਦਾ ਸਬੰਧ ਪੰਜਾਬ ਦੇ ਬਾਦਲ ਪਿੰਡ ਤੋਂ ਹੈ। ਅਫਸਾਨਾ ਅਤੇ ਖੁਦਾ ਨੇ ਆਪਣੀ ਮਿਹਨਤ ਸਦਕਾ ਅੱਜ ਸੰਗੀਤਕ ਜਗਤ 'ਚ ਚੰਗਾ ਨਾਂ ਬਣਾ ਲਿਆ ਹੈ। ਉਹ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਰਹੇ ਹਨ।