ਮੁੰਬਈ ਜਾ ਕੇ ਦੇਖੋ ਕਿਸ-ਕਿਸ ਨੂੰ ਵੰਡੇ ਅਫਸਾਨਾ ਖ਼ਾਨ ਨੇ ਵਿਆਹ ਦੇ ਡੱਬੇ

Monday, Jan 31, 2022 - 11:10 AM (IST)

ਮੁੰਬਈ ਜਾ ਕੇ ਦੇਖੋ ਕਿਸ-ਕਿਸ ਨੂੰ ਵੰਡੇ ਅਫਸਾਨਾ ਖ਼ਾਨ ਨੇ ਵਿਆਹ ਦੇ ਡੱਬੇ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਅਫਸਾਨਾ ਖ਼ਾਨ ਤੇ ਗਾਇਕ ਸਾਜ ਦਾ ਵਿਆਹ ਬਹੁਤ ਜਲਦ ਹੋਣ ਜਾ ਰਿਹਾ ਹੈ। ਅਫਸਾਨਾ ਖ਼ਾਨ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਤੇ ਉਹ ਆਪਣੇ ਵਿਆਹ ਦੇ ਡੱਬੇ ਮੁੰਬਈ ਜਾ ਕੇ ਵੰਡ ਰਹੀ ਹੈ।

ਕੁਝ ਦਿਨ ਪਹਿਲਾਂ ਦੇਵੋਲੀਨਾ ਭੱਟਾਚਾਰਜੀ ਤੇ ਪ੍ਰਿੰਸ ਨਰੂਲਾ ਨੂੰ ਵਿਆਹ ਦਾ ਸੱਦਾ ਦੇਣ ਤੋਂ ਬਾਅਦ ਹੁਣ ਅਫਸਾਨਾ ਖ਼ਾਨ ਨੇ ਕਈ ਹੋਰ ਸਿਤਾਰਿਆਂ ਨੂੰ ਵਿਆਹ ਦਾ ਸੱਦਾ ਦਿੱਤਾ ਹੈ।

ਇਨ੍ਹਾਂ ਸਿਤਾਰਿਆਂ ’ਚ ਮਸ਼ਹੂਰ ਗਾਇਕਾ ਜਸਪਿੰਦਰ ਨਰੂਲਾ, ਆਈਟਮ ਕੁਈਨ ਰਾਖੀ ਸਾਵੰਤ ਤੇ ਉਸ ਦਾ ਪਤੀ, ਉਮਰ ਰਿਆਜ਼, ਜ਼ਰੀਨ ਖ਼ਾਨ ਤੇ ਡੋਨਲ ਬਿਸ਼ਟ ਸ਼ਾਮਲ ਹਨ।

ਅਫਸਾਨਾ ਖ਼ਾਨ ਦਾ ਸੋਸ਼ਲ ਮੀਡੀਆ ਅਕਾਊਂਟ ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨਾਲ ਹੀ ਭਰਿਆ ਹੋਇਆ ਹੈ। ਉਥੇ ਇੰਸਟਾ ਸਟੋਰੀਜ਼ ’ਚ ਵੀ ਅਫਸਾਨਾ ਖ਼ਾਨ ਨੇ ਇਨ੍ਹਾਂ ਸਿਤਾਿਰਆਂ ਨੂੰ ਮਿਲਣ ਸਮੇਂ ਦੀਆਂ ਢੇਰ ਸਾਰੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News