ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਵਾਇਰਲ, ਪਤਨੀ ਤੋਂ ਹੈ ਇਕ ਧੀ, ਕੋਰਟ ਪੁੱਜਾ ਮਾਮਲਾ
Thursday, Jan 13, 2022 - 09:46 AM (IST)
![ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਵਾਇਰਲ, ਪਤਨੀ ਤੋਂ ਹੈ ਇਕ ਧੀ, ਕੋਰਟ ਪੁੱਜਾ ਮਾਮਲਾ](https://static.jagbani.com/multimedia/2022_1image_09_45_581876965afsanakhansaajz.jpg)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਅਫਸਾਨਾ ਖ਼ਾਨ ਤੇ ਗਾਇਕ ਸਾਜ ਦੇ ਵਿਆਹ ’ਚ ਵੱਡੀ ਰੁਕਾਵਟ ਸਾਹਮਣੇ ਆਈ ਹੈ। ਦਰਅਸਲ ਛੱਤੀਸਗੜ੍ਹ ਦੀ ਇਕ ਮਹਿਲਾ ਅਨੂੰਗ੍ਰਿਹ ਰੰਜਨ ਉਰਫ ਅਨੂੰ ਸ਼ਰਮਾ ਦਾ ਇਲਜ਼ਾਮ ਹੈ ਕਿ ਉਸ ਦਾ ਸਾਜਨ ਸ਼ਰਮਾ ਉਰਫ ਸਾਜ ਨਾਲ 7 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਨੂੰ ਉਸ ਨੇ ਧੋਖੇ ਨਾਲ ਤਲਾਕ ਦਿੱਤਾ ਹੈ।
ਅਨੂੰ ਸ਼ਰਮਾ ਦਾ ਕਹਿਣਾ ਹੈ ਕਿ ਸਾਜ ਨੇ ਉਸ ਨਾਲ 7 ਸਾਲ ਪਹਿਲਾਂ ਵਿਆਹ ਕਰਵਾਇਆ ਸੀ ਤੇ ਉਸ ਤੋਂ ਬਾਅਦ ਮੋਹਾਲੀ ਦੀ ਕੋਰਟ ’ਚ ਉਸ ਦੀ ਗੈਰ-ਹਾਜ਼ਰੀ ’ਚ ਉਨ੍ਹਾਂ ਦੇ ਤਲਾਕ ਨੂੰ ਮਨਜ਼ੂਰੀ ਮਿਲੀ ਹੈ।
ਇਸ ਤੋਂ ਬਾਅਦ ਅਨੂੰ ਸ਼ਰਮਾ ਨੇ ਇਸ ਪੂਰੇ ਮਾਮਲੇ ਖ਼ਿਲਾਫ਼ ਇਕ ਕੇਸ ਵੀ ਦਾਇਰ ਕੀਤਾ ਹੈ, ਜਿਸ ਦੀ ਸੁਣਵਾਈ 18 ਜਨਵਰੀ ਨੂੰ ਹੋਣੀ ਹੈ।
ਅਨੂੰ ਨੇ ਅਫਸਾਨਾ ਤੇ ਸਾਜ ਦੇ ਵਿਆਹ ’ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ ਹੈ। ਇਸ ਮਾਮਲੇ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਸਾਜ ਤੇ ਅਨੂੰ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਵੱਡਾ ਖ਼ੁਲਾਸਾ ਇਹ ਵੀ ਹੋਇਆ ਕਿ ਸਾਜ ਦੀ ਪਹਿਲੀ ਪਤਨੀ ਦੇ ਇਕ ਧੀ ਵੀ ਹੈ।
ਇਸ ਪੂਰੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਅਫਸਾਨਾ ਖ਼ਾਨ ਤੇ ਸਾਜ ਦੋਵਾਂ ਵਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ। ਕੋਰਟ ਇਸ ਪੂਰੇ ਮਾਮਲੇ ’ਚ ਕੀ ਫ਼ੈਸਲਾ ਸੁਣਾਉਂਦੀ ਹੈ, ਇਹ ਤਾਂ 18 ਜਨਵਰੀ ਨੂੰ ਹੀ ਪਤਾ ਲੱਗੇਗਾ।
ਨੋਟ– ਅਫਸਾਨਾ ਖ਼ਾਨ ਤੇ ਸਾਜ ਦੇ ਇਸ ਵਿਵਾਦ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।