ਅਫਸਾਨਾ ਖ਼ਾਨ ਨੇ ਜਨਮਦਿਨ ਤੋਂ ਪਹਿਲਾਂ ਕੱਟਿਆ ਕੇਕ, ਵੀਡੀਓ ਹੋਈ ਵਾਇਰਲ
Thursday, Jun 10, 2021 - 02:42 PM (IST)

ਚੰਡੀਗੜ੍ਹ (ਬਿਊਰੋ)- ਪੰਜਾਬੀ ਗਾਇਕਾ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਕਿਊਟ ਜਿਹਾ ਵੀਡੀਓ ਸਾਂਝੀ ਕੀਤਾ ਹੈ।
ਇਸ ਮਹੀਨੇ ਹੀ ਉਨ੍ਹਾਂ ਦਾ ਜਨਮਦਿਨ ਆਉਣ ਵਾਲਾ ਹੈ। ਜਿਸ ਕਰਕੇ ਅਫਸਾਨਾ ਖ਼ਾਨ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਪਹਿਲਾਂ ਹੀ ਵਧਾਈਆਂ ਦੇ ਰਹੇ ਨੇ। ਜਿਸ ਕਰਕੇ ਅਫਸਾਨਾ ਖ਼ਾਨ ਨੇ ਆਪਣੇ ਇੱਕ ਪ੍ਰਸ਼ੰਸਕ ਵੱਲੋਂ ਲਿਆਂਦੇ ਬਰਥਡੇਅ ਕੇਕ ਦੀ ਵੀਡੀਓ ਸਾਂਝੀ ਕਰਦੇ ਹੋਏ ਧੰਨਵਾਦ ਕੀਤਾ ਹੈ।
https://www.instagram.com/p/CP5Shkvni3V/?utm_source=ig_web_copy_link
ਵੀਡੀਓ 'ਚ ਅਫਸਾਨਾ ਖ਼ਾਨ ਕਿਊਟ ਜਿਹੀ ਬੱਚੀ ਬਣ ਕੇ ਐਕਟਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ਕਿ- ‘ਮੇਰੇ ਜਨਮਦਿਨ ਦਾ ਪਹਿਲਾ ਕੇਕ@nailnlashstudio’।ਪ੍ਰਸ਼ੰਸਕ ਵੀ ਕਮੈਂਟ ਕਰਕੇ ਅਫਸਾਨਾ ਖ਼ਾਨ ਨੂੰ ਆਉਣ ਵਾਲੇ ਬਰਥਡੇਅ ਲਈ ਵਧਾਈਆਂ ਦੇ ਰਹੇ ਹਨ। ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਨਾਮੀ ਗਾਇਕਾ ਹੈ।