ਬਿੱਗ ਬੌਸ 15 : ਅਫਸਾਨਾ ਖ਼ਾਨ ਅੰਦਰ ਆਇਆ ਭੂਤ, ਸ਼ਰੇਆਮ ਸ਼ਮਿਤਾ ਸ਼ੈੱਟੀ ਤੋਂ ਕੀਤੀ ਇਹ ਮੰਗ (ਵੀਡੀਓ)

Saturday, Oct 30, 2021 - 10:26 AM (IST)

ਬਿੱਗ ਬੌਸ 15 : ਅਫਸਾਨਾ ਖ਼ਾਨ ਅੰਦਰ ਆਇਆ ਭੂਤ, ਸ਼ਰੇਆਮ ਸ਼ਮਿਤਾ ਸ਼ੈੱਟੀ ਤੋਂ ਕੀਤੀ ਇਹ ਮੰਗ (ਵੀਡੀਓ)

ਨਵੀਂ ਦਿੱਲੀ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' 'ਚ ਕਾਫ਼ੀ ਕੁਝ ਦੇਖਣ ਨੂੰ ਮਿਲ ਰਿਹਾ ਹੈ। ਟਾਸਕ ਦੌਰਾਨ ਲੜਾਈ ਹੋਵੇ ਜਾਂ ਫ਼ਿਰ ਮੁਕਾਬਲੇਬਾਜ਼ਾਂ ਵਿਚਾਲੇ ਦੋਸਤੀ, ਪਿਆਰ ਅਤੇ ਡਰਾਮਾ। ਇਸ ਸੀਜ਼ਨ 'ਚ ਸਭ ਕੁਝ ਹੈ ਪਰ ਇੱਕ ਪ੍ਰਤੀਯੋਗੀ, ਜੋ ਸਭ ਤੋਂ ਵੱਧ ਚਰਚਾ 'ਚ ਬਣੀ ਹੋਈ ਹੈ, ਉਹ ਹੈ ਅਫਸਾਨਾ ਖ਼ਾਨ। ਅਫਸਾਨਾ ਖ਼ਾਨ 'ਬਿੱਗ ਬੌਸ 15' ਦੀ ਸਭ ਤੋਂ ਵਿਵਾਦਿਤ ਮੁਕਾਬਲੇਬਾਜ਼ ਹੈ। ਉਸ ਦੀ ਲੜਾਈ ਅੱਧੇ ਘਰ ਨਾਲ ਹੋ ਚੁੱਕੀ ਹੈ ਅਤੇ ਹੁਣ ਉਹ ਭੂਤਨੀ ਬਣ ਕੇ ਘਰ 'ਚ ਘੁੰਮ ਰਹੀ ਹੈ।

 
 
 
 
 
 
 
 
 
 
 
 
 
 
 

A post shared by ColorsTV (@colorstv)

ਅਫਸਾਨਾ ਖ਼ਾਨ ਅੰਦਰ ਆਇਆ ਭੂਤ
ਅਫਸਾਨਾ ਖ਼ਾਨ 'ਤੇ ਇਨ੍ਹੀਂ ਦਿਨੀਂ ਭੂਤ ਸਵਾਰ ਹੋ ਗਿਆ ਹੈ। ਉਹ ਇਸ ਤਰ੍ਹਾਂ ਦਿਖਾਈ ਦੇ ਰਹੀ ਹੈ ਜਿਵੇਂ ਉਸ ਦੇ ਸਿਰ 'ਤੇ ਕਿਸੇ ਭੂਤ ਦਾ ਸਾਇਆ ਹੋਵੇ। ਇਕ ਪਾਸੇ ਅਫਸਾਨਾ ਦਾ ਇਹ ਡਰਾਮਾ ਮਜ਼ਾਕੀਆ ਲੱਗ ਰਿਹਾ ਹੈ ਅਤੇ ਉਥੇ ਹੀ ਦੂਜੇ ਪਾਸੇ ਚਿੜਚਿੜਾ ਵੀ ਹੈ। 'ਬਿੱਗ ਬੌਸ' ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ। ਇਸ ਪ੍ਰੋਮੋ 'ਚ ਅਫਸਾਨਾ ਖ਼ਾਨ ਬੈੱਡਰੂਮ 'ਚ ਡਿੱਗਦੀ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਹਰਕਤਾਂ ਵੇਖ ਕੇ ਵਿਸ਼ਾਲ ਕੋਟੀਅਨ ਅਤੇ ਰਾਜੀਵ ਅਦਾਤੀਆ ਹੱਸ ਰਹੇ ਹਨ।
ਇਸ ਤੋਂ ਬਾਅਦ ਉਹ ਗਾਰਡਨ ਏਰੀਆ 'ਚ ਜਾਂਦੀ ਹੈ ਅਤੇ ਕਰਨ ਕੁੰਦਰਾ, ਜੈ ਭਾਨੂਸ਼ਾਲੀ ਅਤੇ ਸ਼ਮਿਤਾ ਸ਼ੈੱਟੀ ਵਿਚਕਾਰ ਬੈਠ ਜਾਂਦੀ ਹੈ। ਇੱਥੇ ਅਫਸਾਨਾ ਸ਼ਮਿਤਾ ਨੂੰ ਛੇੜਦੀ ਹੈ ਅਤੇ ਉਸ ਨੂੰ ਆਪਣੀ ਗੋਦ 'ਚ ਚੁੱਕਣ ਦੀ ਕੋਸ਼ਿਸ਼ ਕਰਦੀ ਹੈ। ਕੁਝ ਦੇਰ ਬਾਅਦ ਅਫਸਾਨਾ ਸ਼ਮਿਤਾ ਵੱਲ ਦੇਖਦੀ ਹੈ ਅਤੇ ਉਸ ਨੂੰ ਦੱਸਦੀ ਹੈ ਕਿ ਉਸ ਨੂੰ 'ਕਿੱਸ' ਚਾਹੁੰਦੀ ਹੈ। ਸ਼ਮਿਤਾ ਇਸ ਗੱਲ ਤੋਂ ਇਨਕਾਰ ਕਰਦੀ ਹੈ।

 
 
 
 
 
 
 
 
 
 
 
 
 
 
 

A post shared by ColorsTV (@colorstv)

ਰਾਜੀਵ ਨੂੰ ਅਫਸਾਨਾ ਨੇ ਕੀਤਾ ਬਾਡੀ ਸ਼ੇਮ
ਅਫਸਾਨਾ ਖ਼ਾਨ 'ਬਿੱਗ ਬੌਸ' ਦੇ ਘਰ 'ਚ ਆਪਣੀਆਂ ਲੜਾਈਆਂ ਅਤੇ ਦੁਰਵਿਵਹਾਰ ਲਈ ਵਧੇਰੇ ਸੁਰਖੀਆਂ 'ਚ ਹੈ। ਉਸ ਨੇ ਕੈਪਟੈਨਸੀ ਟਾਸਕ ਦੌਰਾਨ ਰਾਜੀਵ ਅਦਾਤਿਆ ਨੂੰ ਸ਼ਰਮਸਾਰ ਕੀਤਾ ਸੀ। ਅਫਸਾਨਾ ਖ਼ਾਨ ਨੇ ਰਾਜੀਵ ਅਦਾਤਿਆ ਦੇ ਸਰੀਰ 'ਤੇ ਟਿੱਪਣੀ ਕਰਦੇ ਹੋਏ ਕਾਫ਼ੀ ਕੁਝ ਕਿਹਾ। ਇਸ 'ਤੇ ਰਾਜੀਵ ਗੁੱਸੇ 'ਚ ਆ ਗਿਆ ਅਤੇ ਰੋਣ ਲੱਗਾ। ਰਾਜੀਵ ਨੇ ਕਿਹਾ ਸੀ ਕਿ ਉਹ ਥਾਇਰਾਇਡ ਕਾਰਨ ਮੋਟਾਪਾ ਹੈ। ਇਸ ਕਾਰਨ ਸ਼ਮਿਤਾ ਨੇ ਅਫਸਾਨਾ ਨੂੰ ਝਿੜਕਿਆ।

 
 
 
 
 
 
 
 
 
 
 
 
 
 
 

A post shared by ColorsTV (@colorstv)

ਨੋਟ - ਅਫਸਾਨਾ ਖ਼ਾਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News