ਲਤਾ ਮੰਗੇਸ਼ਕਰ ਬਾਰੇ ਕੀਤੇ ਮਾੜੇ ਕੁਮੈਂਟ ਨੂੰ ਦੇਖ ਭੜਕੇ ਅਦਨਾਨ ਸਾਮੀ, ਇੰਝ ਦਿੱਤਾ ਯੂਜ਼ਰ ਨੂੰ ਜਵਾਬ

Friday, Jan 15, 2021 - 04:46 PM (IST)

ਲਤਾ ਮੰਗੇਸ਼ਕਰ ਬਾਰੇ ਕੀਤੇ ਮਾੜੇ ਕੁਮੈਂਟ ਨੂੰ ਦੇਖ ਭੜਕੇ ਅਦਨਾਨ ਸਾਮੀ, ਇੰਝ ਦਿੱਤਾ ਯੂਜ਼ਰ ਨੂੰ ਜਵਾਬ

ਮੁੰਬਈ (ਬਿਊਰੋ)– ਮਸ਼ਹੂਰ ਬਾਲੀਵੁੱਡ ਗਾਇਕ ਅਦਨਾਨ ਸਾਮੀ ਅਕਸਰ ਸੋਸ਼ਲ ਮੀਡੀਆ ’ਤੇ ਕਿਸੇ ਨਾ ਕਿਸੇ ਯੂਜ਼ਰ ਦੀ ਕਲਾਸ ਲਗਾਉਂਦੇ ਨਜ਼ਰ ਆਉਂਦੇ ਹਨ। ਅਦਨਾਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਅਦਨਾਨ ਆਪਣੀ ਨਿੱਜੀ ਤੇ ਕੰਮਕਾਜੀ ਦੋਵੇਂ ਤਰ੍ਹਾਂ ਦੀ ਜਾਣਕਾਰੀ ਸੋਸ਼ਲ ਮੀਡੀਆ ਜ਼ਰੀਏ ਹੀ ਲੋਕਾਂ ਤਕ ਪਹੁੰਚਾਉਂਦੇ ਹਨ।

ਇਸ ਵਿਚਾਲੇ ਹਾਲ ਹੀ ’ਚ ਅਦਨਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਬਾਲੀਵੁੱਡ ਦੀ ਸਦਾਬਹਾਰ ਗਾਇਕਾ ਲਤਾ ਮੰਗੇਸ਼ਕਰ, ਆਸ਼ਾ ਭੋਸਲੇ ਤੇ ਨੂਰਜਹਾਂ ਦੀ ਤਸਵੀਰ ਪੋਸਟ ਕੀਤੀ। ਇਸ ਤਸਵੀਰ ਦੇ ਨਾਲ ਸਿੰਗਰ ਨੇ ਕੈਪਸ਼ਨ ’ਚ ਲਿਖਿਆ, ‘ਕਿੰਨੀ ਆਈਕਾਨਿਕ ਤੇ ਇਤਿਹਾਸਿਕ ਫੋਟੋ ਹੈ।’

ਅਦਨਾਨ ਦੀ ਇਸ ਪੋਸਟ ’ਤੇ ਇਕ ਯੂਜ਼ਰ ਨੇ ਲਤਾ ਮੰਗੇਸ਼ਕਰ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬਦਲੇ ’ਚ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਯੂਜ਼ਰਜ਼ ਨੇ ਅਦਨਾਨ ਦੀ ਪੋਸਟ ’ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੀ ਨਿੰਦਿਆ ਕਰਦਿਆਂ ਜੋ ਕੁਮੈਂਟ ਕੀਤਾ, ਉਸ ਨੂੰ ਪੜ੍ਹ ਕੇ ਅਦਨਾਨ ਵੀ ਚੁੱਪ ਨਹੀਂ ਬੈਠੇ ਤੇ ਉਨ੍ਹਾਂ ਨੇ ਯੂਜ਼ਰ ਨੂੰ ਕਰਾਰਾ ਜਵਾਬ ਦਿੱਤਾ। ਯੂਜ਼ਰਜ਼ ਨੇ ਕੁਮੈਂਟ ਕਰਦਿਆਂ ਲਿਖਿਆ ਸੀ, ‘ਲਤਾ ਮੰਗੇਸ਼ਕਰ ਦੀ ਆਵਾਜ਼ ਵਧੀਆ ਹੈ, ਇਹ ਸੋਚਣ ਲਈ ਭਾਰਤੀਆਂ ਦਾ ਬ੍ਰੇਨਵਾਸ਼ ਕੀਤਾ ਗਿਆ ਹੈ।’

ਯੂਜ਼ਰ ਦੇ ਕੁਮੈਂਟ ਦਾ ਜਵਾਬ ਦਿੰਦਿਆਂ ਅਦਨਾਨ ਸਾਮੀ ਨੇ ਲਿਖਿਆ, ‘ਬੰਦਰ ਕਯਾ ਜਾਨੇ ਅਦਰਕ ਕਾ ਸਵਾਦ। ਆਪਣਾ ਮੂੰਹ ਖੋਲ੍ਹਣ ਤੇ ਸਾਰੇ ਸ਼ੱਕ ਦੂਰ ਕਰਨ ਨਾਲੋਂ ਚੁੱਪ ਰਹਿਣਾ ਤੇ ਮੂਰਖ ਦਿਖਾਈ ਦੇਣਾ ਬਿਹਤਰ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News