‘ਇੰਡੀਅਨ ਆਈਡਲ’ ਦੇ ਫਰਜ਼ੀ ਹੋਣ ਦੇ ਦੋਸ਼ ’ਤੇ ਬੋਲੇ ਆਦਿਤਿਆ ਨਾਰਾਇਣ, ‘ਨਕਾਰਾਤਮਕਤਾ ਬਾਰੇ ਉਹ ਨਹੀਂ ਸੋਚਦੇ’

Monday, Jul 05, 2021 - 04:56 PM (IST)

‘ਇੰਡੀਅਨ ਆਈਡਲ’ ਦੇ ਫਰਜ਼ੀ ਹੋਣ ਦੇ ਦੋਸ਼ ’ਤੇ ਬੋਲੇ ਆਦਿਤਿਆ ਨਾਰਾਇਣ, ‘ਨਕਾਰਾਤਮਕਤਾ ਬਾਰੇ ਉਹ ਨਹੀਂ ਸੋਚਦੇ’

ਮੁੰਬਈ (ਬਿਊਰੋ)– ‘ਇੰਡੀਅਨ ਆਈਡਲ’ ਸੀਜ਼ਨ 12 ਹਮੇਸ਼ਾ ਤੋਂ ਹੀ ਵਿਵਾਦਾਂ ’ਚ ਰਿਹਾ ਹੈ। ਇਸ ਸ਼ੋਅ ’ਚ ਇਸ ਵਾਰ ਜੱਜਾਂ ਨੂੰ ਲੈ ਕੇ ਮੁਕਾਬਲੇਬਾਜ਼ਾਂ ਤਕ ਸਭ ’ਤੇ ਸਵਾਲ ਚੁੱਕੇ ਗਏ ਹਨ। ਸ਼ੋਅ ਦੇ ਮੇਕਰਜ਼ ’ਤੇ ਮਹਿਮਾਨ ਦੋਸ਼ ਲੱਗਾ ਚੁੱਕੇ ਹਨ ਕਿ ਉਨ੍ਹਾਂ ਤੋਂ ਜ਼ਬਰਦਸਤੀ ਮੁਕਾਬਲੇਬਾਜ਼ਾਂ ਦੀ ਤਾਰੀਫ਼ ਕਰਵਾਈ ਜਾਂਦੀ ਹੈ।

ਉਥੇ ਕਦੇ-ਕਦੇ ਸ਼ੋਅ ’ਚ ਦਿਖਾਏ ਜਾਣ ਵਾਲੇ ਨਕਲੀ ਪ੍ਰੇਮ ਪ੍ਰਸੰਗ ਨੂੰ ਲੈ ਕੇ ਹੰਗਾਮਾ ਹੁੰਦਾ ਹੈ। ਹੁਣ ਸ਼ੋਅ ਦੇ ਹੋਸਟ ਆਦਿਤਿਆ ਨਾਰਾਇਣ ਨੇ ਸ਼ੋਅ ’ਤੇ ਲੱਗੇ ਦੋਸ਼ਾਂ ’ਤੇ ਆਪਣਾ ਪੱਖ ਰੱਖਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਵਲੋਂ 7 ਦੇਸ਼ਾਂ ਦੇ ਟੂਰ ਦਾ ਐਲਾਨ, ਪਾਕਿਸਤਾਨ 'ਚ ਵੀ ਹੋਵੇਗਾ ਲਾਈਵ ਸ਼ੋਅ

ਬਾਲੀਵੁੱਡ ਹੰਗਾਮਾ ਦੀ ਖ਼ਬਰ ਅਨੁਸਾਰ ਹਾਲ ਹੀ ’ਚ ਆਦਿਤਿਆ ਨਾਰਾਇਣ ਨੇ ਕਿਹਾ ਹੈ, ‘ਸਾਡੇ ਨਿਰਮਾਤਾ ਸੋਨੀ, Fremantle ਤੇ ਟੀ. ਸੀ. ਟੀ. ਪੂਰੀ ਟੀਮ ਦੇ ਨਾਲ ਇਸ ਸੀਜ਼ਨ ਨੂੰ ਮਿਲੇ ਪਿਆਰ ਤੇ ਸਫ਼ਲਤਾ ਤੋਂ ਕਾਫੀ ਖ਼ੁਸ਼ ਹਨ।’

ਉਨ੍ਹਾਂ ਕਿਹਾ ਕਿ ਇਸ ਸ਼ੋਅ ਨੂੰ ਪਿਛਲੇ ਕਈ ਸਾਲਾਂ ਤੋਂ ਲੋਕ ਦੇਖਦੇ ਆ ਰਹੇ ਹਨ। ਇਹ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸਿੰਗਿੰਗ ਸ਼ੋਅ ਹੈ। ਉਹ ਸਿਰਫ਼ ਸ਼ੋਅ ਦੀਆਂ ਚੰਗੀਆਂ ਚੀਜ਼ਾਂ ’ਤੇ ਧਿਆਨ ਦੇਣਾ ਚਾਹੁੰਦੇ ਹਨ। ਸ਼ੋਅ ਨੂੰ ਲੈ ਕੇ ਵੱਧ ਰਹੀ ਨਾਕਾਰਾਤਮਕਤਾ ਬਾਰੇ ਉਹ ਨਹੀਂ ਸੋਚਦੇ। ਉਹ ਇਸ ਸੀਜ਼ਨ ਨੂੰ ਪਿਆਰ ਤੇ ਪੂਰੀ ਸਾਕਾਰਾਤਮਕਤਾ ਦੇ ਨਾਲ ਖ਼ਤਮ ਕਰਨਾ ਚਾਹੁੰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News