ਬਾਕਸ ਆਫਿਸ ''ਤੇ ਰਣਵੀਰ ਸਿੰਘ ਦੀ ''ਧੁਰੰਦਰ 2'' ਨੇ ਲਿਆਂਦੀ ਹਨ੍ਹੇਰੀ, 3 ਦਿਨਾਂ ''ਚ ਛਾਪ''ਤੇ 339 ਕਰੋੜ

Sunday, Mar 22, 2026 - 02:55 PM (IST)

ਬਾਕਸ ਆਫਿਸ ''ਤੇ ਰਣਵੀਰ ਸਿੰਘ ਦੀ ''ਧੁਰੰਦਰ 2'' ਨੇ ਲਿਆਂਦੀ ਹਨ੍ਹੇਰੀ, 3 ਦਿਨਾਂ ''ਚ ਛਾਪ''ਤੇ 339 ਕਰੋੜ

ਨਵੀਂ ਦਿੱਲੀ (ਏਜੰਸੀ) : ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਧੁਰੰਦਰ: ਦਿ ਰਿਵੈਂਜ' ਨੇ ਬਾਕਸ ਆਫਿਸ 'ਤੇ ਹਨ੍ਹੇਰੀ ਲਿਆਂਦੀ ਹੋਈ ਹੈ। ਰਣਵੀਰ ਸਿੰਘ ਸਟਾਰਰ ਇਸ ਫਿਲਮ ਨੇ ਰਿਲੀਜ਼ ਦੇ ਮਹਿਜ਼ 3 ਦਿਨਾਂ ਦੇ ਅੰਦਰ ਹੀ ਘਰੇਲੂ ਬਾਕਸ ਆਫਿਸ 'ਤੇ 300 ਕਰੋੜ ਰੁਪਏ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਟਰੇਡ ਵੈੱਬਸਾਈਟ ਸੈਕਨਿਲਕ ਮੁਤਾਬਕ ਫਿਲਮ ਦੀ ਹੁਣ ਤੱਕ ਦੀ ਕੁੱਲ ਨੈੱਟ ਕਲੈਕਸ਼ਨ 339.27 ਕਰੋੜ ਰੁਪਏ ਹੋ ਗਈ ਹੈ। ਜੇਕਰ ਗ੍ਰਾਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ 404.54 ਕਰੋੜ ਰੁਪਏ ਦਾ ਅੰਕੜਾ ਛੂਹ ਚੁੱਕੀ ਹੈ।

ਇਹ ਵੀ ਪੜ੍ਹੋ: ਸੜਕ ਕਿਨਾਰੇ ਕੱਪੜੇ 'ਪ੍ਰੈੱਸ' ਕਰਦਾ ਨਜ਼ਰ ਆਇਆ ਕਾਮੇਡੀ ਕਿੰਗ ! ਵੀਡੀਓ ਹੋਈ ਵਾਇਰਲ

ਕੀ ਹੈ ਫਿਲਮ ਦੀ ਖਾਸੀਅਤ?

ਇਹ ਫਿਲਮ 2025 ਵਿੱਚ ਆਈ 'ਧੁਰੰਦਰ' ਦਾ ਸੀਕਵਲ ਹੈ। ਫਿਲਮ ਦੀ ਕਹਾਣੀ ਕਰਾਚੀ ਦੇ ਲਿਆਰੀ ਇਲਾਕੇ ਦੀਆਂ ਗੈਂਗ ਵਾਰਾਂ ਅਤੇ ਖੁਫੀਆ ਆਪਰੇਸ਼ਨਾਂ ਦੁਆਲੇ ਘੁੰਮਦੀ ਹੈ। ਇਸ ਵਿੱਚ ਰਣਵੀਰ ਸਿੰਘ ਦੇ ਕਿਰਦਾਰ 'ਜਸਕੀਰਤ ਸਿੰਘ ਰੰਗੀ' ਦੇ 'ਹਮਜ਼ਾ ਅਲੀ ਮਜ਼ਾਰੀ' ਬਣਨ ਤੱਕ ਦੇ ਸਫਰ ਨੂੰ ਬੜੇ ਦਿਲਚਸਪ ਤਰੀਕੇ ਨਾਲ ਦਿਖਾਇਆ ਗਿਆ ਹੈ।

ਇਹ ਵੀ ਪੜ੍ਹੋ: ਆਪਣੇ ਹੋਣ ਵਾਲੇ ਸਹੁਰੇ ਨਾਲ ਹੀ ਇੰਟੀਮੇਟ ਹੋ ਗਈ ਸੀ ਇਹ ਅਦਾਕਾਰਾ ! ਫਿਰ ਪ੍ਰੋਡਿਊਸਰ ਨਾਲ ਕਰਾ ਲਿਆ ਵਿਆਹ

ਵੱਡੀ ਸਟਾਰ ਕਾਸਟ

ਫਿਲਮ ਵਿੱਚ ਰਣਵੀਰ ਸਿੰਘ ਦੇ ਨਾਲ-ਨਾਲ ਆਰ. ਮਾਧਵਨ, ਅਰਜੁਨ ਰਾਮਪਾਲ, ਸੰਜੇ ਦੱਤ, ਸਾਰਾ ਅਰਜੁਨ ਅਤੇ ਰਾਕੇਸ਼ ਬੇਦੀ ਵਰਗੇ ਦਿੱਗਜ ਕਲਾਕਾਰਾਂ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਜੋਤੀ ਦੇਸ਼ਪਾਂਡੇ ਅਤੇ ਲੋਕੇਸ਼ ਧਰ ਦੁਆਰਾ ਪ੍ਰੋਡਿਊਸ ਕੀਤੀ ਇਹ ਫਿਲਮ ਹਿੰਦੀ ਸਮੇਤ ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਹੈ।

ਇਹ ਵੀ ਪੜ੍ਹੋ: Bank Holiday: ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ! ਦੋਖੇ RBI ਦੀ ਛੁੱਟੀਆਂ ਦੀ ਲਿਸਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News