ਬੈਕਫੁੱਟ ''ਤੇ ਆਏ ਸੁਬੋਧ ਉਨਿਆਲ! ਦਲੇਰ ਮਹਿੰਦੀ ਤੋਂ ਮੰਗੀ ਮੁਆਫ਼ੀ, ਮੀਕਾ ਸਿੰਘ ਬੋਲੇ- ''ਕਲਾਕਾਰਾਂ ਦਾ ਸਤਿਕਾਰ ਜ਼ਰੂਰੀ''

Monday, Oct 26, 2026 - 03:50 AM (IST)

ਬੈਕਫੁੱਟ ''ਤੇ ਆਏ ਸੁਬੋਧ ਉਨਿਆਲ! ਦਲੇਰ ਮਹਿੰਦੀ ਤੋਂ ਮੰਗੀ ਮੁਆਫ਼ੀ, ਮੀਕਾ ਸਿੰਘ ਬੋਲੇ- ''ਕਲਾਕਾਰਾਂ ਦਾ ਸਤਿਕਾਰ ਜ਼ਰੂਰੀ''

ਦੇਹਰਾਦੂਨ : ਉੱਤਰਾਖੰਡ ਦੇ ਮੰਤਰੀ ਸੁਬੋਧ ਉਨਿਆਲ ਨੇ ਕੁੰਜਾਪੁਰੀ ਦੇਵੀ ਮੇਲੇ ਦੌਰਾਨ ਹੋਏ ਵਿਵਾਦ ਤੋਂ ਬਾਅਦ ਮਸ਼ਹੂਰ ਗਾਇਕ ਦਲੇਰ ਮਹਿੰਦੀ ਤੋਂ ਫੋਨ 'ਤੇ ਮਾਫ਼ੀ ਮੰਗ ਲਈ ਹੈ। ਇਸ ਤੋਂ ਪਹਿਲਾਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਮਹਿੰਦੀ ਭਰਾਵਾਂ ਨਾਲ ਗੱਲਬਾਤ ਕਰਕੇ ਮੰਤਰੀ ਵਲੋਂ ਮਾਫ਼ੀ ਮੰਗੀ ਸੀ। ਮੰਤਰੀ ਉਨਿਆਲ ਵਲੋਂ ਮਾਫ਼ੀ ਮੰਗੇ ਜਾਣ ਤੋਂ ਬਾਅਦ ਗਾਇਕ ਮੀਕਾ ਸਿੰਘ ਦੀ ਟੀਮ ਨੇ ਬਿਆਨ ਜਾਰੀ ਕਰਕੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।

ਕੀ ਸੀ ਪੂਰਾ ਮਾਮਲਾ?

18 ਅਕਤੂਬਰ ਨੂੰ ਨਵਰਾਤਰਿਆਂ ਦੇ ਮੌਕੇ 'ਤੇ ਟਿਹਰੀ ਗੜ੍ਹਵਾਲ 'ਚ ਆਯੋਜਿਤ ਕੁੰਜਾਪੁਰੀ ਦੇਵੀ ਮੇਲੇ ਦੌਰਾਨ ਦਲੇਰ ਮਹਿੰਦੀ ਲਾਈਵ ਪਰਫਾਰਮੈਂਸ ਦੇ ਰਹੇ ਸਨ। ਇਸੇ ਦੌਰਾਨ ਮੰਤਰੀ ਸੁਬੋਧ ਉਨਿਆਲ ਨੇ ਮੰਚ 'ਤੇ ਪਹੁੰਚ ਕੇ ਉਨ੍ਹਾਂ ਦੀ ਪਰਫਾਰਮੈਂਸ ਵਿਚਾਲੇ ਹੀ ਰੋਕ ਦਿੱਤੀ ਸੀ। ਮੰਤਰੀ ਨੇ ਦੋਸ਼ ਲਗਾਇਆ ਸੀ ਕਿ ਦਲੇਰ ਮਹਿੰਦੀ ਸ਼ਰਾਬ ਦੇ ਨਸ਼ੇ ਵਿੱਚ ਹਨ ਅਤੇ ਲਿਪ-ਸਿੰਕ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Mika Singh (@mikasingh)

 

ਮੀਕਾ ਸਿੰਘ ਦੀ ਸਖ਼ਤ ਪ੍ਰਤੀਕਿਰਿਆ

ਇਸ ਘਟਨਾ ਤੋਂ ਬਾਅਦ ਦਲੇਰ ਮਹਿੰਦੀ ਦੇ ਛੋਟੇ ਭਰਾ ਅਤੇ ਗਾਇਕ ਮੀਕਾ ਸਿੰਘ ਨੇ ਮੰਤਰੀ ਦੇ ਇਲਜ਼ਾਮਾਂ 'ਤੇ ਸਖ਼ਤ ਵਿਰੋਧ ਜਤਾਇਆ ਸੀ। ਮੀਕਾ ਸਿੰਘ ਨੇ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੇ ਭਰਾ ਨੇ ਕਦੇ ਸ਼ਰਾਬ ਨਹੀਂ ਪੀਤੀ ਅਤੇ ਪਰਫਾਰਮੈਂਸ ਸਮੇਂ ਉਨ੍ਹਾਂ ਦੀ ਤਬੀਅਤ ਖ਼ਰਾਬ ਸੀ। ਉਨ੍ਹਾਂ ਨੇ ਸਵਾਲ ਚੁੱਕਿਆ ਸੀ ਕਿ ਕਿਸੇ ਸੀਨੀਅਰ ਕਲਾਕਾਰ ਨਾਲ ਜਨਤਕ ਮੰਚ 'ਤੇ ਅਜਿਹਾ ਵਿਵਹਾਰ ਕਿਵੇਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕਾਂਗਰਸ ਪ੍ਰਧਾਨ ਖੜਗੇ ਦੇ ਭਾਸ਼ਣ ਦੌਰਾਨ ਹੰਗਾਮਾ! 'ਮੋਦੀ ਨਹੀਂ ਜਾਏਗਾ' ਕਹਿਣ 'ਤੇ ਵਰਕਰਾਂ ਵੱਲੋਂ ਨੌਜਵਾਨ ਦੀ ਕੁੱਟਮਾਰ

ਕਲਾਕਾਰਾਂ ਦਾ ਸਤਿਕਾਰ ਜ਼ਰੂਰੀ : ਮੀਕਾ ਸਿੰਘ ਦੀ ਟੀਮ

ਮੰਤਰੀ ਵਲੋਂ ਫੋਨ 'ਤੇ ਮਾਫ਼ੀ ਮੰਗਣ ਤੋਂ ਬਾਅਦ ਮੀਕਾ ਸਿੰਘ ਦੀ ਟੀਮ ਨੇ ਕਿਹਾ, "ਅਸੀਂ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਕਿ ਸੁਬੋਧ ਉਨਿਆਲ ਜੀ ਨੇ ਇਸ ਬਦਕਿਸਮਤ ਘਟਨਾ ਲਈ ਟੈਲੀਫੋਨ 'ਤੇ ਦਲੇਰ ਮਹਿੰਦੀ ਪਾਜੀ ਤੋਂ ਮਾਫ਼ੀ ਮੰਗੀ ਹੈ"। ਟੀਮ ਨੇ ਅੱਗੇ ਕਿਹਾ ਕਿ ਕਲਾਕਾਰਾਂ ਅਤੇ ਉਨ੍ਹਾਂ ਦੀ ਗਰਿਮਾ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ। ਦਲੇਰ ਮਹਿੰਦੀ ਇੱਕ ਸੀਨੀਅਰ ਕਲਾਕਾਰ ਹਨ, ਜਿਨ੍ਹਾਂ ਨੇ ਸੰਗੀਤ ਇੰਡਸਟਰੀ ਵਿੱਚ ਵੱਡਾ ਯੋਗਦਾਨ ਦਿੱਤਾ ਹੈ ਅਤੇ ਹਰ ਕਲਾਕਾਰ ਨਾਲ ਇੱਜ਼ਤ ਨਾਲ ਪੇਸ਼ ਆਉਣਾ ਚਾਹੀਦਾ ਹੈ। ਟੀਮ ਨੇ ਉਮੀਦ ਜਤਾਈ ਕਿ ਹੁਣ ਇਹ ਮਾਮਲਾ ਆਪਸੀ ਸਮਝਦਾਰੀ ਨਾਲ ਇੱਥੇ ਹੀ ਖ਼ਤਮ ਹੋ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News