ਅਦਿਤੀ ਰਾਓ ਹੈਦਰੀ-ਸਿਧਾਰਥ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ

Wednesday, Nov 27, 2024 - 01:33 PM (IST)

ਅਦਿਤੀ ਰਾਓ ਹੈਦਰੀ-ਸਿਧਾਰਥ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ

ਮੁੰਬਈ- ਮਸ਼ਹੂਰ ਅਦਾਕਾਰਾ ਅਦਿਤੀ ਰਾਓ ਹੈਦਰੀ ਅਤੇ ਉਨ੍ਹਾਂ ਦੇ ਪਤੀ ਸਿਧਾਰਥ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵਿਆਹ ਦੀਆਂ ਕੁਝ ਸ਼ਾਨਦਾਰ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਖੂਬਸੂਰਤੀ ਸਾਫ ਨਜ਼ਰ ਆ ਰਹੀ ਹੈ।

PunjabKesari

ਆਪਣੀ ਖੂਬਸੂਰਤੀ ਅਤੇ ਕੈਮਿਸਟਰੀ ਲਈ ਮਸ਼ਹੂਰ ਇਹ ਜੋੜਾ ਆਪਣੇ ਰਵਾਇਤੀ ਪਹਿਰਾਵੇ 'ਚ ਕਾਫੀ ਸ਼ਾਹੀ ਲੱਗ ਰਿਹਾ ਹੈ।ਅਦਿਤੀ ਨੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਆਪਣੇ ਵਿਆਹ ਦੀਆਂ ਕਈ ਸ਼ਾਨਦਾਰ ਅਤੇ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, ''ਜ਼ਿੰਦਗੀ ਦੀ ਸਭ ਤੋਂ ਵਧੀਆ ਚੀਜ਼ ਇਕ ਦੂਜੇ ਦਾ ਹੱਥ ਫੜੇ ਰੱਖਣਾ ਹੈ।

PunjabKesari

ਸਿਧਾਰਥ ਅਤੇ ਅਦਿਤੀ ਰਾਓ ਹੈਦਰੀ ਦਾ ਵਿਆਹ ਤੇਲੰਗਾਨਾ ਦੇ ਇੱਕ ਮੰਦਰ ਵਿੱਚ ਹੋਇਆ। ਦੋਵੇਂ ਕਰੀਬ ਤਿੰਨ ਸਾਲ ਤੋਂ ਰਿਲੇਸ਼ਨਸ਼ਿਪ 'ਚ ਹਨ।

PunjabKesari

ਅਦਿਤੀ ਨੇ ਸ਼ਾਨਦਾਰ ਲਾਲ ਲਹਿੰਗਾ ਚੋਲੀ ਪਹਿਨਿਆ ਸੀ ਜਿਸ 'ਤੇ ਗੁੰਝਲਦਾਰ ਕੰਮ ਸੀ। ਅਦਿਤੀ ਦੀ ਸੁੰਦਰਤਾ ਨੂੰ ਰਵਾਇਤੀ ਕੁੰਦਨ ਗਹਿਣਿਆਂ ਦੁਆਰਾ ਵਧਾਇਆ ਗਿਆ ਸੀ।

PunjabKesari

ਉਥੇ ਹੀ ਸਿਧਾਰਥ ਨੇ ਬੇਜ ਕਲਰ ਦੀ ਸ਼ੇਰਵਾਨੀ ਪਹਿਨੀ ਸੀ, ਜਿਸ ਨੂੰ ਉਨ੍ਹਾਂ ਨੇ ਮੈਚਿੰਗ ਦੁਪੱਟੇ ਦੇ ਨਾਲ ਪਾਇਆ ਸੀ, ਜੋ ਉਨ੍ਹਾਂ ਦੀ ਖੂਬਸੂਰਤੀ ਨੂੰ ਵਧਾ ਰਿਹਾ ਸੀ।

PunjabKesari

ਜੋੜੇ ਦੇ ਵਿਆਹ ਦੇ ਸਾਰੇ ਪਹਿਰਾਵੇ ਜ਼ਿਆਦਾਤਰ ਸਬਿਆਸਾਚੀ ਦੁਆਰਾ ਬਣਾਏ ਗਏ ਸਨ।

PunjabKesari


author

Priyanka

Content Editor

Related News