"ਮੈਂ ਕੋਈ ਦੂਜੇ ਗ੍ਰਹਿ ਤੋਂ ਨਹੀਂ ਆਇਆ..." : ਵੀਡੀਓਜ਼ ਵਾਇਰਲ ਹੋਣ ''ਤੇ ਬੋਲੇ ਰਵੀ ਕਿਸ਼ਨ
Saturday, May 23, 2026 - 01:08 PM (IST)
ਮੁੰਬਈ (ਏਜੰਸੀ)- ਮਸ਼ਹੂਰ ਅਦਾਕਾਰ ਅਤੇ ਸਿਆਸਤਦਾਨ ਰਵੀ ਕਿਸ਼ਨ ਨੇ ਆਪਣੀ ਆਉਣ ਵਾਲੀ ਨੈੱਟਫਲਿਕਸ ਫ਼ਿਲਮ 'ਮਾਂ ਬਹਿਨ' ਦੇ ਟ੍ਰੇਲਰ ਲਾਂਚ ਮੌਕੇ ਸੋਸ਼ਲ ਮੀਡੀਆ 'ਤੇ ਆਪਣੇ ਵਾਇਰਲ ਹੋਣ ਦੇ ਰੁਝਾਨ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਖੁਦ ਇਸ ਗੱਲ ਤੋਂ ਹੈਰਾਨ ਹਨ ਕਿ ਉਨ੍ਹਾਂ ਦੀਆਂ ਛੋਟੀਆਂ-ਮੋਟੀਆਂ ਗਲਤੀਆਂ ਇੰਨੀ ਤੇਜ਼ੀ ਨਾਲ ਵਾਇਰਲ ਕਿਉਂ ਹੋ ਜਾਂਦੀਆਂ ਹਨ।
ਰਵੀ ਕਿਸ਼ਨ ਨੇ ਹਾਲ ਹੀ ਵਿੱਚ ਹੋਈ ਇੱਕ ਗਲਤੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ 'ਵਰਕ ਫਰਾਮ ਹੋਮ' ਮੁਹਿੰਮ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਨੇ ਗਲਤੀ ਨਾਲ "work from home" ਦੀ ਬਜਾਏ "home from work" ਕਹਿ ਦਿੱਤਾ ਸੀ। ਉਨ੍ਹਾਂ ਮਜ਼ਾਕੀਆ ਲਹਿਜੇ ਵਿੱਚ ਕਿਹਾ, "ਲੋਕ ਮੈਨੂੰ ਇੰਝ ਦੇਖਦੇ ਹਨ ਜਿਵੇਂ ਮੈਂ ਕਿਸੇ ਹੋਰ ਗ੍ਰਹਿ ਤੋਂ ਆਇਆ ਹੋਵਾਂ, ਪਰ ਮੈਂ ਵੀ ਇੱਕ ਆਮ ਇਨਸਾਨ ਹਾਂ ਜੋ ਗਲਤੀਆਂ ਕਰ ਸਕਦਾ ਹੈ"। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਪਾਰਟੀ (BJP) ਦੇ ਸੀਨੀਅਰ ਆਗੂ ਵੀ ਉਨ੍ਹਾਂ ਨੂੰ ਅਕਸਰ ਪੁੱਛਦੇ ਹਨ ਕਿ ਉਹ ਅਜਿਹਾ ਕੀ ਕਰਦੇ ਹਨ ਕਿ ਹਰ ਵੇਲੇ ਚਰਚਾ ਵਿੱਚ ਰਹਿੰਦੇ ਹਨ।
'ਮਾਂ ਬਹਿਨ' ਇੱਕ ਡਾਰਕ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਰਵੀ ਕਿਸ਼ਨ ਦੇ ਨਾਲ ਮਾਧੁਰੀ ਦੀਕਸ਼ਿਤ, ਤ੍ਰਿਪਤੀ ਡਿਮਰੀ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਧਰਨਾ ਦੁਰਗਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।ਸੁਰੇਸ਼ ਤ੍ਰਿਵੇਣੀ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ 4 ਜੂਨ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ।
