ਅੰਮ੍ਰਿਤਸਰ 'ਚ ਕਪਿਲ ਸ਼ਰਮਾ ਦੇ ਘਰ 'ਤੇ ਫਾਈਰਿੰਗ ਦੀਆਂ ਖਬਰਾਂ, ਆ ਗਿਆ ਪੁਲਸ ਦਾ ਵੱਡਾ ਬਿਆਨ

Monday, May 25, 2026 - 03:58 PM (IST)

ਅੰਮ੍ਰਿਤਸਰ 'ਚ ਕਪਿਲ ਸ਼ਰਮਾ ਦੇ ਘਰ 'ਤੇ ਫਾਈਰਿੰਗ ਦੀਆਂ ਖਬਰਾਂ, ਆ ਗਿਆ ਪੁਲਸ ਦਾ ਵੱਡਾ ਬਿਆਨ

ਵੈੱਡ ਡੈਸਕ- ਮਨੋਰੰਜਨ ਜਗਤ ਤੋਂ ਇੱਕ ਬਹੁਤ ਹੀ ਹੈਰਾਨੀਜਨਕ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਵੱਡੀ ਜਾਣਕਾਰੀ ਮੁਤਾਬਕ, ਅੰਮ੍ਰਿਤਸਰ ਸਥਿਤ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਇਹ ਵੀ ਪੜ੍ਹੋ: 'ਮਰੀ ਹੋਈ ਧੀ ਨਾਲੋਂ ਤਲਾਕਸ਼ੁਦਾ ਧੀ ਤਾਂ ਚੰਗੀ ਐ': ਟਵਿਸ਼ਾ ਸ਼ਰਮਾ ਮੌਤ ਮਾਮਲੇ 'ਚ CBI ਜਾਂਚ ਦੇ ਹੁਕਮ

PunjabKesari

ਉਥੇ ਹੀ ਦੂਜੇ ਪਾਸੇ ਮੌਕੇ 'ਤੇ ਪੁੱਜੇ ਡੀਸੀਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਇਸ ਤਰ੍ਹਾਂ ਦੀ ਕਿਸੇ ਵੀ ਫਾਇਰਿੰਗ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਗੋਲੀ ਚੱਲਣ ਦੀ ਕੋਈ ਪੁਸ਼ਟੀ ਨਹੀਂ ਹੋਈ। ਇੱਕ ਅਧਿਕਾਰੀ ਨੇ ਕਿਹਾ ਕਿ “ਲਗਾਤਾਰ ਟੀਮ ਮੌਕੇ ‘ਤੇ ਮੌਜੂਦ ਹੈ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ, ਪਰ ਫਾਇਰਿੰਗ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ।”

ਇਹ ਵੀ ਪੜ੍ਹੋ: ਜਦੋਂ ਬਾਲੀਵੁੱਡ ਦੀ ਸੁਪਰਹਿੱਟ ਅਦਾਕਾਰਾ ਨੇ ਬਣਾਈ Adult ਫ਼ਿਲਮ ! ਪਰ ਖ਼ੁਦ ਨੂੰ ਹੀ ਨਾ ਮਿਲੀ ਦੇਖਣ ਦੀ ਇਜਾਜ਼ਤ

ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਸ-ਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਆਲੇ-ਦੁਆਲੇ ਦੇ ਸਾਰੇ CCTV ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਘਾਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਬਾਲੀਵੁੱਡ ਦੇ ਸੁਪਰਸਟਾਰ ਨੇ ਪਰਿਵਾਰ ਤੋਂ ਲੁਕੋਈ ਇੰਟੀਮੈਂਟ ਸੀਨਜ਼ ਦੀ 'ਗੱਲ' ! ਪਤਨੀ ਨੂੰ ਯਾਦ ਕਰ ਹੋ ਗਏ ਭਾਵੁਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News