ਵਿਆਹ, ਧੋਖਾ ਤੇ ਪੁਲਸ ਕਾਰਵਾਈ: ਸੀਰੀਜ਼ ''ਲੁਟੇਰੀ ਦੁਲਹਨ'' ਨੇ OTT ''ਤੇ ਮਚਾਈ ਸਨਸਨੀ
Friday, May 22, 2026 - 03:29 PM (IST)
ਮੁੰਬਈ- ਹੰਗਾਮਾ ਓ.ਟੀ.ਟੀ. ਨੇ ਓਰਿਜਨਲ ਸੀਰੀਜ਼ ‘ਲੁਟੇਰੀ ਦੁਲਹਨ’ ਨੂੰ ਆਪਣੇ ਪਲੇਟਫਾਰਮ 'ਤੇ ਰਿਲੀਜ਼ ਕਰ ਦਿੱਤਾ ਹੈ। ਇਹ ਮੱਧ ਪ੍ਰਦੇਸ਼ ਦੇ ਪਿਛੋਕੜ ’ਤੇ ਆਧਾਰਿਤ ਇਕ ਧਾਰਦਾਰ ਅਤੇ ਦਿਲਚਸਪ ਕ੍ਰਾਈਮ ਡਰਾਮਾ ਹੈ। ਇਸ ਸੀਰੀਜ਼ ’ਚ ਪੂਜਾ ਗੋਰ ਅਤੇ ਸੰਵਿਕਾ ਦੇ ਨਾਲ ਮਨਮੋਹਨ ਤਿਵਾੜੀ ਵੀ ਦਮਦਾਰ ਕਿਰਦਾਰਾਂ ’ਚ ਨਜ਼ਰ ਆ ਰਹੇ ਹਨ। ਸੀਰੀਜ਼ ਇਕ ਹਾਈ-ਸਟੇਕਸ ਜਾਂਚ ਦੇ ਨਾਲ-ਨਾਲ ਦੋ ਅਜਿਹੀਆਂ ਔਰਤਾਂ ਦੇ ਮਨਮੋਹਕ ਚਿਤਰਣ ਨੂੰ ਬੁਣਦੀ ਹੈ, ਜੋ ਇਕ ਅਜਿਹੀ ਦੁਨੀਆ ’ਚ ਆਪਣਾ ਰਸਤਾ ਬਣਾ ਰਹੀਆਂ ਹਨ ਜੋ ਸ਼ਾਇਦ ਉਨ੍ਹਾਂ ਲਈ ਬਣੀ ਹੀ ਨਹੀਂ ਸੀ।
ਪੂਜਾ ਨੇ ਸਬ-ਇੰਸਪੈਕਟਰ ਸੰਧਿਆ ਯਾਦਵ ਦਾ ਕਿਰਦਾਰ ਨਿਭਾਇਆ ਹੈ ਜੋ ਸਮਾਜਿਕ ਦਬਾਅ, ਵਿਆਹ ਦੀਆਂ ਗੱਲਾਂ ਅਤੇ ਆਪਣੀ ਡਿਊਟੀ ਦੇ ਵਿਚਕਾਰ ਸੰਤੁਲਨ ਬਣਾਉਂਦੇ ਹੋਏ ਇਸ ਅਪਰਾਧ ਦੇ ਪਿੱਛੇ ਛਿਪੇ ਪੈਟਰਨ ਨੂੰ ਲੱਭਦੀ ਹੈ। ਦੂਜੇ ਪਾਸੇ ਸਾਨਵਿਕਾ 'ਮਾਇਆ' ਦੇ ਰੂਪ ਵਿੱਚ ਨਜ਼ਰ ਆ ਰਹੀ ਹੈ, ਜੋ ਇੱਕ ਸ਼ਾਤਿਰ ਠੱਗ ਹੈ ਅਤੇ ਆਪਣਾ ਪੂਰਾ ਨੈੱਟਵਰਕ ਚਲਾਉਂਦੀ ਹੈ।
ਕਹਾਣੀ ਦੀ ਝਲਕ ‘ਲੁਟੇਰੀ ਦੁਲਹਨ’ ਮੱਧ ਪ੍ਰਦੇਸ਼ ’ਚ ਆਈ ਅਪਰਾਧ ਦੀ ਅਜੀਬੋ-ਗਰੀਬ ਲਹਿਰ ਦੇ ਆਲੇ-ਦੁਆਲੇ ਘੁੰਮਦੀ ਹੈ, ਜਿੱਥੇ ਲਾੜਿਆਂ ਨੂੰ ਅਜਿਹੀ ਲਾੜੀ ਵੱਲੋਂ ਲੁੱਟ ਲਿਆ ਜਾਂਦਾ ਹੈ ਜੋ ਰਾਤੋ-ਰਾਤ ਗਾਇਬ ਹੋ ਜਾਂਦੀ ਹੈ। ਲੋਕ ਇਸ ਨੂੰ ਆਮ ਘਟਨਾ ਮੰਨ ਕੇ ਖਾਰਜ ਕਰ ਦਿੰਦੇ ਹਨ, ਉਦੋਂ ਸਬ-ਇੰਸਪੈਕਟਰ ਸੰਧਿਆ ਯਾਦਵ ਇਸ ’ਚ ਇਕ ਪੈਟਰਨ ਨੂੰ ਜਾਣ ਲੈਂਦੀ ਹੈ ਅਤੇ ਇਸ ਅਦਿੱਖ ਮਾਸਟਰਮਾਈਂਡ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦੀ ਹੈ।
