ਕੰਗਣਾ ਰਣੌਤ ਨੇ ਕਰਵਾ ਲਿਆ ਵਿਆਹ! ਮੰਗਲਸੂਤਰ ਤੇ ਸਿੰਦੂਰ ਵਾਲੀਆਂ ਤਸਵੀਰਾਂ ਬਾਰੇ ਅਦਾਕਾਰਾ ਨੇ ਦੱਸਿਆ ਸੱਚ

Friday, May 22, 2026 - 05:33 PM (IST)

ਕੰਗਣਾ ਰਣੌਤ ਨੇ ਕਰਵਾ ਲਿਆ ਵਿਆਹ! ਮੰਗਲਸੂਤਰ ਤੇ ਸਿੰਦੂਰ ਵਾਲੀਆਂ ਤਸਵੀਰਾਂ ਬਾਰੇ ਅਦਾਕਾਰਾ ਨੇ ਦੱਸਿਆ ਸੱਚ

ਮੁੰਬਈ : ਬਾਲੀਵੁੱਡ ਅਦਾਕਾਰਾ ਅਤੇ ਸਿਆਸਤਦਾਨ ਕੰਗਨਾ ਰਣੌਤ ਨੇ ਆਪਣੇ ਗੁਪਤ ਵਿਆਹ ਬਾਰੇ ਚੱਲ ਰਹੀਆਂ ਅਫਵਾਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਕੰਗਨਾ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਸਨ, ਜਿਸ ਵਿੱਚ ਉਹ ਮੰਗਲਸੂਤਰ, ਸਿੰਦੂਰ ਅਤੇ ਹਰੀਆਂ ਚੂੜੀਆਂ ਪਹਿਨੀ ਇੱਕ ਵਿਆਹੁਤਾ ਔਰਤ ਦੇ ਰੂਪ ਵਿੱਚ ਨਜ਼ਰ ਆ ਰਹੀ ਸੀ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਵਿੱਚ ਚਰਚਾ ਛਿੜ ਗਈ ਸੀ ਕਿ ਕੀ ਅਦਾਕਾਰਾ ਨੇ ਚੋਰੀ-ਛਿਪੇ ਵਿਆਹ ਕਰ ਲਿਆ ਹੈ।

ਇਹ ਵੀ ਪੜ੍ਹੋ: ਕਿਸ ਦੇ ਕੋਲ ਹੈ ਸ਼ਹਿਨਾਜ਼ ਗਿੱਲ ਦਾ ਦਿਲ ? ਅਦਾਕਾਰਾ ਨੇ ਵੀਡੀਓ ਸਾਂਝੀ ਕਰਕੇ ਖੁਦ ਕੀਤਾ ਖੁਲਾਸਾ

PunjabKesari

ਉਥੇ ਹੀ ਇਨ੍ਹਾਂ ਅਫਵਾਹਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਕੰਗਨਾ ਨੇ ਇੰਸਟਾਗ੍ਰਾਮ 'ਤੇ ਇੱਕ ਨੋਟ ਸਾਂਝਾ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਹਰ ਰੋਜ਼ ਸ਼ਹਿਰ ਵਿੱਚ ਸ਼ੂਟਿੰਗ ਕਰ ਰਹੀ ਹੈ ਅਤੇ ਕਿਸੇ ਨੇ ਫਿਲਮ ਦੇ ਕਿਰਦਾਰ ਲਈ ਕੀਤੇ ਗਏ ਮੇਕਅੱਪ ਵਿੱਚ ਉਨ੍ਹਾਂ ਦੀ ਤਸਵੀਰ ਖਿੱਚ ਲਈ। ਮੈਨੂੰ ਇੰਨੇ ਸਾਰੇ ਫੋਨ ਆ ਰਹੇ ਹਨ ਪਰ ਇਕ ਵਿਆਹੁਤਾ ਮਹਿਲਾ ਵਾਲੇ ਲੁੱਕ ਨੂੰ ਲੈ ਕੇ ਇੰਨਾ ਹੰਗਾਮਾ ਕਿਉਂ? ਅਦਾਕਾਰ ਕਈ ਤਰ੍ਹਾਂ ਦੇ ਕਿਰਦਾਰ ਨਿਭਾਉਂਦੇ ਹਨ। ਕੰਗਨਾ ਨੇ ਲਿਖਿਆ, "ਮੈਂ ਗੁਪਤ ਤਰੀਕੇ ਨਾਲ ਵਿਆਹ ਨਹੀਂ ਕਰਾਂਗੀ, ਮੈਂ ਵਾਅਦਾ ਕਰਦੀ ਹਾਂ"।

ਇਹ ਵੀ ਪੜ੍ਹੋ: 4 ਮਹੀਨੇ ਦੀ ਪ੍ਰੈਗਨੈਂਸੀ ਦੌਰਾਨ ਮਾਧੁਰੀ ਨੇ ਸ਼ੂਟ ਕੀਤਾ ਸੀ 'ਡੋਲਾ ਰੇ ਡੋਲਾ', ਚੱਕਰ ਆਉਣ 'ਤੇ ਵੀ ਨਹੀਂ ਰੁਕੀ ਅਦਾਕਾਰਾ

ਖ਼ਬਰਾਂ ਅਨੁਸਾਰ, ਕੰਗਨਾ ਦਾ ਇਹ ਵਾਇਰਲ ਲੁੱਕ ਉਨ੍ਹਾਂ ਦੀ ਸੁਪਰਹਿੱਟ ਫਿਲਮ 'ਕਵੀਨ' ਦੇ ਸੀਕਵਲ 'ਕਵੀਨ ਫਾਰਐਵਰ' ਦੇ ਸੈੱਟ ਤੋਂ ਹੈ। ਇਸ ਫਿਲਮ ਦੀ ਸ਼ੂਟਿੰਗ ਦੱਖਣੀ ਮੁੰਬਈ ਦੇ ਗ੍ਰਾਂਟ ਰੋਡ ਇਲਾਕੇ ਵਿੱਚ ਚੱਲ ਰਹੀ ਹੈ। 

ਇਹ ਵੀ ਪੜ੍ਹੋ: ਆਮਿਰ ਖਾਨ ਤੇ ਰਣਵੀਰ ਸਿੰਘ ਨਾਲ ਕੰਮ ਕਰ ਰਿਹਾ ਸਾਥੀ ਅਦਾਕਾਰ ਨਿਕਲਿਆ ਕਾਤਲ, ਜੇਲ੍ਹ ਤੋਂ ਚੱਲ ਰਿਹਾ ਸੀ ਫਰਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News