ਫਿਲਮਾਂ ਫਲਾਪ ਹੋਣ ''ਤੇ ਗਲਤ ਰਾਹ ਪੈ ਗਈ ਅਦਾਕਾਰਾ, ਆਖਰੀ ਸਮੇਂ ਸਰੀਰ ''ਚ ਪਏ ਕੀੜੇ

Monday, Aug 18, 2025 - 09:46 AM (IST)

ਫਿਲਮਾਂ ਫਲਾਪ ਹੋਣ ''ਤੇ ਗਲਤ ਰਾਹ ਪੈ ਗਈ ਅਦਾਕਾਰਾ, ਆਖਰੀ ਸਮੇਂ ਸਰੀਰ ''ਚ ਪਏ ਕੀੜੇ

ਐਂਟਰਟੇਨਮੈਂਟ ਡੈਸਕ : ਅੱਜ ਅਸੀਂ ਤੁਹਾਨੂੰ ਇਕ ਅਜਿਹੀ ਅਦਾਕਾਰਾ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ 1980 ਅਤੇ 1990 ਦੇ ਦਹਾਕੇ ਵਿੱਚ ਤਮਿਲ ਅਤੇ ਮਲਿਆਲਮ ਸਿਨੇਮਾ ਵਿੱਚ ਆਪਣੀ ਕਲਾਕਾਰੀ ਨਾਲ ਖ਼ਾਸ ਪਛਾਣ ਬਣਾਈ ਸੀ। ਇਹ ਅਦਾਕਾਰਾ ਕੋਈ ਹੋਰ ਨਹੀਂ ਦੱਖਣੀ ਭਾਰਤੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਸ਼ਾ ਨੂਰ ਸੀ, ਜਿਸ ਨੇ 1980 ਵਿੱਚ ਫ਼ਿਲਮ ਮੰਗਲਾ ਨਾਯਗੀ ਨਾਲ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ ਅਤੇ ਕਮਲ ਹਾਸਨ, ਰਜਨੀਕਾਂਤ ਵਰਗੇ ਸਿਤਾਰਿਆਂ ਦੇ ਨਾਲ ਕੰਮ ਕੀਤਾ। 1980 ਤੋਂ 1995 ਦੇ ਵਿਚਕਾਰ ਉਹ ਲਗਭਗ 17 ਫ਼ਿਲਮਾਂ ਵਿੱਚ ਦਿਖਾਈ ਦਿੱਤੀ ਅਤੇ ਚਰਚਾ ਵਿੱਚ ਰਹੀ ਪਰ ਚਮਕਦਾਰ ਜ਼ਿੰਦਗੀ ਦੇ ਬਾਵਜੂਦ ਉਸਦਾ ਸਫ਼ਰ ਬਹੁਤ ਦੁਖਦਾਈ ਰਿਹਾ। 90 ਦੇ ਦਹਾਕੇ ਤੋਂ ਬਾਅਦ ਉਸਨੂੰ ਕੰਮ ਮਿਲਣਾ ਬੰਦ ਹੋ ਗਿਆ ਅਤੇ ਜ਼ਿੰਦਗੀ ਮੁਸ਼ਕਲ ਹੋ ਗਈ।

ਇਹ ਵੀ ਪੜ੍ਹੋ: YouTuber ਐਲਵਿਸ਼ ਯਾਦਵ ਦੇ ਘਰ 'ਤੇ ਫਾਇਰਿੰਗ ਦੀ ਰੂਹ ਕੰਬਾਊ ਵੀਡੀਓ ਆਈ ਸਾਹਮਣੇ

ਰਿਪੋਰਟਾਂ ਅਨੁਸਾਰ, ਕਈ ਸਾਲਾਂ ਤੱਕ ਫ਼ਿਲਮਾਂ ਵਿੱਚ ਸਰਗਰਮ ਰਹਿਣ ਤੋਂ ਬਾਅਦ ਉਹ ਅਚਾਨਕ ਗਾਇਬ ਹੋ ਗਈ। ਬਾਅਦ ਵਿੱਚ ਖ਼ਬਰਾਂ ਆਈਆਂ ਕਿ ਉਸ ਨੂੰ ਗਲਤ ਰਾਹ ’ਤੇ ਧੱਕ ਦਿੱਤਾ ਗਿਆ। ਆਖ਼ਰੀ ਦਿਨਾਂ ਵਿੱਚ ਉਹ ਗਰੀਬੀ ਤੇ ਬਿਮਾਰੀ ਨਾਲ ਜੂਝਦੀ ਰਹੀ ਸੀ। 2007 ਵਿੱਚ ਉਹ ਚੇਨਈ ਦੀ ਇਕ ਦਰਗਾਹ ਦੇ ਬਾਹਰ ਬਹੁਤ ਹੀ ਮਾੜੀ ਹਾਲਤ ਵਿੱਚ ਮਿਲੀ। ਉਸ ਦੇ ਸਰੀਰ 'ਤੇ ਕੀੜੇ ਚੱਲ ਰਹੇ ਸਨ। ਹਸਪਤਾਲ ਵਿੱਚ ਇਲਾਜ ਦੌਰਾਨ ਖੁਲਾਸਾ ਹੋਇਆ ਕਿ ਉਹ HIV/AIDS ਨਾਲ ਪੀੜਤ ਸੀ। ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਦੁੱਖ ਦੀ ਗੱਲ ਇਹ ਸੀ ਕਿ ਉਸਦੇ ਪਰਿਵਾਰ ਨੇ ਵੀ ਉਸ ਦਾ ਸਾਥ ਛੱਡ ਦਿੱਤਾ ਅਤੇ ਆਖ਼ਰੀ ਵੇਲੇ ਉਸਦੀ ਲਾਸ਼ ਵੀ ਕਿਸੇ ਨੇ ਨਹੀਂ ਲਈ। ਅੰਤ ਵਿੱਚ ਇਕ ਐੱਨਜੀਓ ਨੇ ਉਸਦਾ ਅੰਤਿਮ ਸੰਸਕਾਰ ਕਰਵਾਇਆ।

ਇਹ ਵੀ ਪੜ੍ਹੋ: ਖੁਸ਼ਖਬਰੀ ! ਸੋਨਾ ਹੋ ਗਿਆ ਸਸਤਾ, ਜਾਣੋ 10 ਗ੍ਰਾਮ 24 ਕੈਰੇਟ Gold ਦੀ ਨਵੀਂ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News