''ਨਸ਼ੇ ''ਚ ਉਸ ਨੇ ਮੇਰੀ ਡਰੈੱਸ...''; ਮਸ਼ਹੂਰ ਅਦਾਕਾਰਾ ਨਾਲ ਫਿਲਮ ਦੇ ਸੈੱਟ ''ਤੇ ਹੋਈ ਗੰਦੀ ਹਰਕਤ
Wednesday, Apr 16, 2025 - 11:00 AM (IST)

ਐਂਟਰਟੇਨਮੈਂਟ ਡੈਸਕ- ਮਲਿਆਲਮ ਅਦਾਕਾਰਾ ਵਿੰਸੀ ਸੋਨੀ ਅਲੋਸ਼ੀਅਸ ਨੇ ਇੱਕ ਸਹਿ-ਕਲਾਕਾਰ 'ਤੇ ਫਿਲਮ ਦੇ ਸੈੱਟ 'ਤੇ ਉਸ ਨਾਲ ਕਥਿਤ ਤੌਰ 'ਤੇ ਨਸ਼ਿਆਂ ਦੇ ਪ੍ਰਭਾਵ ਹੇਠ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ। ਅਦਾਕਾਰਾ ਅਲੋਸ਼ੀਅਸ, ਜਿਸਨੇ ਹਾਲ ਹੀ ਵਿੱਚ ਇੱਕ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਵਿੱਚ ਹਿੱਸਾ ਲਿਆ ਸੀ, ਨੂੰ ਉਸ ਸਮੇਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਫਿਲਮਾਂ ਵਿੱਚ ਕੰਮ ਨਹੀਂ ਕਰੇਗੀ, ਜਿਨ੍ਹਾਂ ਵਿੱਚ ਨਸ਼ੇ ਦੀ ਵਰਤੋਂ ਕਰਨ ਵਾਲੇ ਅਦਾਕਾਰ ਹਨ। ਆਪਣੇ ਬਿਆਨ 'ਤੇ ਨੇਟੀਜ਼ਨਾਂ ਦੀ ਵੰਡੀ ਹੋਈ ਪ੍ਰਤੀਕਿਰਿਆ ਤੋਂ ਬਾਅਦ ਅਦਾਕਾਰ ਨੇ ਇੱਕ ਇੰਸਟਾਗ੍ਰਾਮ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਸਪੱਸ਼ਟ ਕੀਤਾ ਗਿਆ ਕਿ ਨਸ਼ਿਆਂ ਦੀ ਦੁਰਵਰਤੋਂ ਕਰਨ ਵਾਲੇ ਅਦਾਕਾਰਾਂ ਨਾਲ ਕੰਮ ਨਾ ਕਰਨ ਦਾ ਫੈਸਲਾ ਉਨ੍ਹਾਂ ਨੇ ਕਿਉਂ ਲਿਆ।
ਅਲੋਸ਼ੀਅਸ ਨੇ ਕਿਹਾ, "ਕੁਝ ਦਿਨ ਪਹਿਲਾਂ ਇੱਕ ਨਸ਼ਾ ਵਿਰੋਧੀ ਮੁਹਿੰਮ ਪ੍ਰੋਗਰਾਮ ਵਿੱਚ, ਮੈਂ ਇੱਕ ਬਿਆਨ ਦਿੱਤਾ ਸੀ ਕਿ ਮੈਂ ਉਨ੍ਹਾਂ ਲੋਕਾਂ ਨਾਲ ਦੁਬਾਰਾ ਫਿਲਮਾਂ ਨਹੀਂ ਕਰਾਂਗੀ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਜੋ ਨਸ਼ੇ ਕਰਦੇ ਹਨ। ਇਸ ਬਿਆਨ ਤੋਂ ਬਾਅਦ, ਕਈ ਟਿੱਪਣੀਆਂ ਆਈਆਂ ਹਨ। ਜਦੋਂ ਮੈਂ ਉਨ੍ਹਾਂ ਟਿੱਪਣੀਆਂ ਨੂੰ ਪੜ੍ਹਿਆ, ਤਾਂ ਮੈਨੂੰ ਲੱਗਾ ਕਿ ਮੈਨੂੰ ਕੁਝ ਗੱਲਾਂ ਸਪੱਸ਼ਟ ਰਨੀਆਂ ਚਾਹੀਦੀਆਂ ਹਨ ਕਿ ਮੈਂ ਅਜਿਹਾ ਬਿਆਨ ਕਿਉਂ ਦਿੱਤਾ। ਮੈਂ ਇਹ ਵੀਡੀਓ ਇਸ ਲਈ ਬਣਾ ਰਹੀ ਹਾਂ ਕਿਉਂਕਿ ਮੈਂ ਆਪਣਾ ਪੱਖ ਸਪੱਸ਼ਟ ਕਰਨਾ ਚਾਹੁੰਦੀ ਸੀ।"\
ਇਹ ਵੀ ਪੜ੍ਹੋ: ਮਸ਼ਹੂਰ ਰੈਪਰ ਦਾ ਚਿਹਰਾ ਹੋਇਆ ਪੈਰਾਲਾਈਜ਼ਡ, ਹਸਪਤਾਲ ਤੋਂ ਵੀਡੀਓ ਆਈ ਸਾਹਮਣੇ
ਅਲੋਸ਼ੀਅਸ ਨੇ ਆਪਣੇ ਨਾਲ ਵਾਪਰੀ ਇੱਕ ਹੈਰਾਨ ਕਰਨ ਵਾਲੀ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇੱਕ ਫਿਲਮ ਵਿੱਚ ਕੰਮ ਕਰ ਰਹੀ ਸੀ, ਜਿਸ ਵਿਚ ਉਸ ਦਾ ਸਹਿ-ਕਲਾਕਾਰ (male actor) ਨਸ਼ਾ ਕਰਦਾ ਸੀ। ਨਸ਼ੇ ਦੇ ਪ੍ਰਭਾਵ ਹੇਠ, ਉਸ ਅਦਾਕਾਰ ਨੇ ਸੈੱਟ 'ਤੇ ਮੇਰੇ ਨਾਲ ਦੁਰਵਿਵਹਾਰ ਕੀਤਾ। ਉਸ ਨਾਲ ਕੰਮ ਕਰਨਾ ਬਹੁਤ ਮੁਸ਼ਕਲ ਸੀ। ਮੇਰੀ ਡਰੈੱਸ ਵਿੱਚ ਕੁਝ ਸਮੱਸਿਆ ਸੀ, ਇਸਨੂੰ ਠੀਕ ਕਰਨਾ ਸੀ। ਉਸਨੇ ਮੈਨੂੰ ਸਾਰਿਆਂ ਦੇ ਸਾਹਮਣੇ ਕਿਹਾ ਕਿ ਉਹ ਮੇਰੀ ਡਰੈੱਸ ਠੀਕ ਕਰ ਦੇਵੇਗਾ ਅਤੇ ਨਸ਼ੇ ਵਿੱਚ ਉਸਨੇ ਮੇਰੀ ਡਰੈੱਸ ਠੀਕ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਇਹ ਸਭ ਦੇ ਸਾਹਮਣੇ ਕੀਤਾ, ਜਿਸ ਕਾਰਨ ਇਹ ਸਥਿਤੀ ਮੇਰੇ ਲਈ ਬਹੁਤ ਅਜੀਬ ਹੋ ਗਈ।'
ਇਹ ਵੀ ਪੜ੍ਹੋ: ਆਲੀਆ ਨਹੀਂ ਹੈ ਰਣਬੀਰ ਕਪੂਰ ਦੀ ਪਹਿਲੀ ਪਤਨੀ! ਅਦਾਕਾਰ ਨੇ ਕੀਤਾ ਹੈਰਾਨੀਜਨਕ ਖੁਲਾਸਾ
ਉਨ੍ਹਾਂ ਅੱਗੇ ਕਿਹਾ ਕਿ ਇੱਕ ਸੀਨ ਦਾ ਅਭਿਆਸ ਕਰਦੇ ਸਮੇਂ, ਉਸਦੇ ਮੂੰਹ ਵਿੱਚੋਂ ਕੁਝ ਚਿੱਟਾ ਪਦਾਰਥ ਮੇਜ਼ 'ਤੇ ਡਿੱਗ ਪਿਆ। ਇਹ ਸਪੱਸ਼ਟ ਸੀ ਕਿ ਉਹ ਸੈੱਟ 'ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਰਿਹਾ ਸੀ। ਉਨ੍ਹਾਂ ਕਿਹਾ ਮੈਂ ਕਿਸੇ ਅਜਿਹੇ ਵਿਅਕਤੀ ਨਾਲ ਕੰਮ ਨਹੀਂ ਕਰਨਾ ਚਾਹੁੰਦੀ। ਇਹ ਮੇਰਾ ਨਿੱਜੀ ਅਨੁਭਵ ਹੈ ਅਤੇ ਮੈਂ ਇਸ 'ਤੇ ਕਾਇਮ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮੈਂ ਸਿਰਫ਼ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਤੁਸੀਂ ਨਸ਼ਾ ਕਰਦੇ ਹੋ ਤਾਂ ਇਹ ਤੁਹਾਡਾ ਨਿੱਜੀ ਮਾਮਲਾ ਹੈ, ਪਰ ਕੰਮ ਵਾਲੀ ਥਾਂ 'ਤੇ ਇਸਦੀ ਵਰਤੋਂ ਕਰਨਾ ਅਤੇ ਦੂਜਿਆਂ ਨੂੰ ਅਸਹਿਜ ਮਹਿਸੂਸ ਕਰਵਾਉਣਾ ਗਲਤ ਹੈ। ਅਦਾਕਾਰਾ ਨੇ ਅੱਗੇ ਕਿਹਾ ਕਿ ਸ਼ਾਇਦ ਇਸ ਫੈਸਲੇ ਕਾਰਨ ਮੈਨੂੰ ਭਵਿੱਖ ਵਿੱਚ ਫਿਲਮਾਂ ਵਿੱਚ ਜ਼ਿਆਦਾ ਮੌਕੇ ਨਹੀਂ ਮਿਲਣਗੇ। ਪਰ ਮੈਂ ਇਹ ਖੁੱਲ੍ਹ ਕੇ ਕਹਿਣਾ ਚਾਹੁੰਦੀ ਹਾਂ। ਜੇਕਰ ਮੈਨੂੰ ਪਤਾ ਲੱਗੇ ਕਿ ਕੋਈ ਨਸ਼ੇ ਦੀ ਵਰਤੋਂ ਕਰ ਰਿਹਾ ਹੈ, ਤਾਂ ਮੈਂ ਉਸ ਨਾਲ ਕਿਸੇ ਵੀ ਫਿਲਮ ਵਿੱਚ ਕੰਮ ਨਹੀਂ ਕਰਾਂਗੀ।
ਇਹ ਵੀ ਪੜ੍ਹੋ: ਸਰਕਾਰ ਦੀ ਵੱਡੀ ਕਾਰਵਾਈ, ਇਸ ਮਸ਼ਹੂਰ ਸਿੰਗਰ ਦਾ ਇਕ ਹੋਰ ਗਾਣਾ ਬੈਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8