ਇੰਟੀਮੇਟ ਸੀਨ ਤੋਂ ਪਹਿਲਾਂ ਛੂਟੇ ਪਸੀਨੇ, ਸੈੱਟ ''ਤੇ ਹੀ ਰੋਣ ਲੱਗੀ ਅਦਾਕਾਰਾ
Thursday, Aug 21, 2025 - 04:44 PM (IST)

ਮੁੰਬਈ- ਕਨਿਕਾ ਮਾਨ ਨੇ ਵੈੱਬ ਸੀਰੀਜ਼ ‘ਰੂਹਾਨੀਅਤ’ ’ਚ ਅਰਜੁਨ ਬਿਜਲਾਨੀ ਦੇ ਨਾਲ ਕੰਮ ਕੀਤਾ ਸੀ। ਇਸ ਸੀਰੀਜ਼ ਦਾ ਪਹਿਲਾ ਸੀਜ਼ਨ ਸਾਲ 2022 ’ਚ ਆਇਆ ਸੀ ਅਤੇ ਦੂਜਾ ਸੀਜ਼ਨ ਉਸੇ ਸਾਲ ਜੁਲਾਈ ’ਚ ਪ੍ਰੀਮੀਅਰ ਹੋਇਆ। ਇਸ ਸੀਰੀਜ਼ ’ਚ ਕਨਿਕਾ ਮਾਨ ਤੇ ਅਰਜੁਨ ਬਿਜਲਾਨੀ ਦੇ ਵਿਚ ਕੁਝ ਇੰਟੀਮੇਟ ਸੀਨ ਸਨ, ਜਿਨ੍ਹਾਂ ਨੂੰ ਕਰਨ ’ਚ ਕਨਿਕਾ ਦਾ ਬੁਰਾ ਹਾਲ ਹੋ ਗਿਆ ਸੀ। ਉਹ ਵੀ ਇੰਨਾ ਜ਼ਿਆਦਾ ਕਿ ਉਹ ਸੈੱਟ ’ਤੇ ਹੀ ਰੋਣ ਲੱਗੀ ਸੀ।
ਇਹ ਵੀ ਪੜ੍ਹੋ: ਮੌਤ ਤੋਂ ਪਹਿਲਾਂ ਅਚਾਨਕ 'ਗਾਇਬ' ਹੋ ਗਈ ਇਹ ਮਾਡਲ, ਅੱਜ ਤੱਕ ਨਹੀਂ ਮਿਲੀ ਲਾਸ਼
ਕਨਿਕਾ ਨੇ ਦੱਸਿਆ, ‘‘ਮੈਂ ਉਸ ਸੀਨ ਨੂੰ ਕਰਦੇ ਹੋਏ ਰੋਈ ਸੀ। ਮੈਂ ਸਹਿਜ ਨਹੀਂ ਸੀ। ਸੈੱਟ ’ਤੇ ਕਈ ਲੋਕ ਹੁੰਦੇ ਹਨ। ਹਾਂ, ਅਜਿਹਾ ਸੀਨ ਸ਼ੂਟ ਕਰਦੇ ਸਮੇਂ ਲੋਕਾਂ ਦੀ ਗਿਣਤੀ ਘੱਟ ਕਰ ਦਿੱਤੀ ਜਾਂਦੀ ਹੈ, ਪਰ ਫਿਰ ਵੀ, ਇਹ ਅਜੀਬ ਸੀ ਅਤੇ ਮੈਂ ਰੋਣ ਲੱਗੀ। ਮੈਂ ਉਨ੍ਹਾਂ ਨੂੰ ਕਿਹਾ ਕਿ ਇਸ ਸੀਨ ਨੂੰ ਰਹਿਣ ਦਿੰਦੇ ਹਾਂ।’’
ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੀ TV ਦੀ 'ਗੋਪੀ ਬਹੁ', ਇਸ ਅਦਾਕਾਰ ਨੂੰ ਚੁਣਿਆ ਜੀਵਨ ਸਾਥੀ
ਕਨਿਕਾ ਨੇ ਅੱਗੇ ਦੱਸਿਆ, ‘‘ਅਰਜੁਨ ਨੂੰ ਕੁਝ ਅਜੀਬ ਲੱਗਾ। ਉਨ੍ਹਾਂ ਨੂੰ ਲੱਗਾ ਕਿ ਮੈਂ ਉਨ੍ਹਾ ਦੀ ਵਜ੍ਹਾ ਨਾਲ ਅਸਹਿਜ ਹੋ ਗਈ ਹਾਂ। ਉਹ ਸੈੱਟ ਛੱਡ ਕੇ ਚੱਲੇ ਗਏ। ਮੈਂ ਉਨ੍ਹਾਂ ਤੋਂ ਮੁਆਫੀ ਮੰਗੀ। ਉਹ ਮੇਰੇ ਸੀਨੀਅਰ ਹਨ। ਉਨ੍ਹਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ। ਮੈਂ ਉਨ੍ਹਾਂ ਦਾ ਬਹੁਤ ਸਨਮਾਨ ਕਰਦੀ ਹਾਂ। ਮੈਂ ਅਰਜੁਨ ਤੋਂ ਮੁਆਫੀ ਮੰਗੀ ਅਤੇ ਫਿਰ ਉਹ ਸੀਨ ਆਰਾਮ ਨਾਲ ਕੀਤਾ।’’ ਉਂਝ ਵੀ ਅਰਜੁਨ ਬਿਜਲਾਨੀ ਉਮਰ ’ਚ ਕਨਿਕਾ ਮਾਨ ਤੋਂ 11 ਸਾਲ ਵੱਡਾ ਹੈ।
ਇਹ ਵੀ ਪੜ੍ਹੋ: Bigg Boss 'ਚ ਆਉਣਗੇ ਅੰਡਰਟੇਕਰ ! WWE ਫੈਨਜ਼ ਦੀ ਖੁਸ਼ੀ ਦਾ ਨਹੀਂ ਰਿਹਾ ਟਿਕਾਣਾ
ਕਨਿਕਾ ਦਾ ਕਰੀਅਰ
ਕਨਿਕਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸਨੇ ਸਾਲ 2018 ’ਚ ‘ਬੜ੍ਹੋ ਬਹੂ’ ’ਚ ਛੋਟੇ ਜਿਹੇ ਰੋਲ ਨਾਲ ਸ਼ੁਰੂਆਤ ਕੀਤੀ ਸੀ। ਫਿਰ ਉਹ ‘ਗੁੱਡਨ ਤੁਮਸੇ ਨਾ ਹੋ ਪਾਏਗਾ’ ਨਾਲ ਘਰ-ਘਰ ਮਸ਼ਹੂਰ ਹੋ ਗਈ। ਸਾਲ 2024 ’ਚ ਉਹ ਟੀ.ਵੀ. ਸ਼ੋਅ ‘ਚਾਂਦ ਜਲਨੇ ਲੱਗਾ’ ’ਚ ਨਜ਼ਰ ਆਈ। ਇਸ ਸਾਲ ਉਹ ਇਕ ਪੰਜਾਬੀ ਫਿਲਮ ’ਚ ਵੀ ਨਜ਼ਰ ਆਈ ਹੈ।
ਇਹ ਵੀ ਪੜ੍ਹੋ: ਸਜ-ਧਜ ਬਰਾਤ ਲੈ ਕੇ ਗਿਆ ਲਾੜਾ, ਅੱਗੋਂ ਲਾੜੀ ਨਿਕਲੀ ਭੈਣ ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8