ਅਦਾਕਾਰਾ ਸਨੇਹਾ ਵਾਘ ਦੇ ਹੈਰਾਨੀਜਨਕ ਖ਼ੁਲਾਸੇ, ਦੱਸਿਆ ਕਿਉਂ ਟੁੱਟੇ 2 ਵਿਆਹ

2021-09-21T13:19:08.437

ਮੁੰਬਈ (ਬਿਊਰੋ) : 'ਵਿਆਹ' ਸਿਰਫ਼ ਇਕ ਸ਼ਬਦ ਨਹੀਂ ਸਗੋਂ ਭਾਰਤੀ ਪ੍ਰੰਪਰਾ ਮੁਤਾਬਕ ਇਹ 'ਸੱਤ ਜਨਮਾਂ ਦਾ ਬੰਧਨ' ਹੈ ਪਰ ਹਰ ਵਾਰ ਅਜਿਹਾ ਨਹੀਂ ਹੁੰਦਾ। ਕਈ ਵਾਰ ਦੋ ਅਜਿਹੇ ਲੋਕ ਮਿਲਦੇ ਹਨ, ਜਿਨ੍ਹਾਂ ਦਾ ਇਕੱਠੇ ਰਹਿਣਾ ਮੁਸ਼ਕਲ ਹੁੰਦਾ ਹੈ। ਅਜਿਹੀ ਸਥਿਤੀ 'ਚ ਉਨ੍ਹਾਂ ਲਈ ਇੱਕ-ਦੂਜੇ ਤੋਂ ਵੱਖ ਹੋਣਾ ਹੀ ਬਿਹਤਰ ਹੁੰਦਾ। ਅਜਿਹੀ ਹੀ ਕਹਾਣੀ ਹੈ ਅਦਾਕਾਰਾ ਸਨੇਹਾ ਵਾਘ ਦੀ, ਜਿਨ੍ਹਾਂ ਨੇ 'ਜੋਤੀ' ਤੇ 'ਵੀਰਾ' ਵਰਗੇ ਮਸ਼ਹੂਰ ਸੀਰੀਅਲਾਂ 'ਚ ਕੰਮ ਕੀਤਾ ਹੈ। ਸਨੇਹਾ ਨੇ ਦੋ ਵਾਰ ਵਿਆਹ ਕਰਵਾਇਆ ਪਰ ਉਨ੍ਹਾਂ ਦਾ ਵਿਆਹ ਦੋਵੇਂ ਵਾਰ ਨਾਕਾਮ ਹੀ ਰਿਹਾ। ਪਹਿਲੇ ਪਤੀ ਨੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਦੂਜੇ ਪਤੀ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ।

PunjabKesari

ਦੱਸ ਦਈਏ ਕਿ ਸਾਲ 2018 'ਚ ਸਨੇਹਾ ਨੇ ਇਕ ਨਿਊਜ਼ ਚੈਨਲ ਨੂੰ ਆਪਣੇ ਪਹਿਲੇ ਵਿਆਹ ਦੇ ਟੁੱਟਣ ਬਾਰੇ ਦੱਸਿਆ ਸੀ ਤੇ ਹੁਣ ਉਨ੍ਹਾਂ ਨੇ ਆਪਣੇ ਦੂਜੇ ਵਿਆਹ ਬਾਰੇ ਵੀ ਗੱਲ ਕੀਤੀ ਹੈ। ਸਨੇਹਾ ਨੇ ਸਿਰਫ਼ 19 ਸਾਲ ਦੀ ਉਮਰ 'ਚ ਅਵਿਸ਼ਕਾਰ ਦਾਰਵੇਕਰ ਨਾਲ ਵਿਆਹ ਕਰਵਾਇਆ ਸੀ। ਇਸ ਵਿਆਹ 'ਚ ਉਨ੍ਹਾਂ ਨੂੰ ਘਰੇਲੂ ਹਿੰਸਾ ਦੀ ਸ਼ਿਕਾਰ ਹੋਣਾ ਪਿਆ। ਪਹਿਲੇ ਵਿਆਹ ਦੇ ਟੁੱਟਣ ਬਾਰੇ ਉਨ੍ਹਾਂ ਕਿਹਾ, "ਮੈਂ ਇਹ ਨਹੀਂ ਕਹਾਂਗੀ ਕਿ ਉਹ ਗਲ਼ਤ ਆਦਮੀ ਸੀ ਪਰ ਹਾਂ ਉਹ ਮੇਰੇ ਲਈ ਗਲਤ ਲੜਕਾ ਸੀ। ਦੋ ਅਸਫ਼ਲ ਵਿਆਹਾਂ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮਰਦ ਔਰਤਾਂ ਨੂੰ ਪਸੰਦ ਨਹੀਂ ਕਰਦੇ। ਸਾਡੇ ਸਮਾਜ 'ਚ ਸਿਰਫ ਮਰਦ ਹੀ ਪਰਿਵਾਰ ਦੀ ਦੇਖਭਾਲ ਕਰ ਸਕਦੇ ਹਨ ਪਰ ਇਹ ਸੱਚ ਨਹੀਂ ਹੈ। ਮੈਂ ਜਾਣਦੀ ਹਾਂ ਕਿ ਮੈਂ ਆਪਣਾ ਪਰਿਵਾਰ ਚਲਾਉਣ ਦੇ ਕਾਬਲ ਹਾਂ।"

PunjabKesari

ਸਨੇਹਾ ਨੇ ਦੂਜੀ ਵਾਰ ਇੰਟੀਰੀਅਰ ਡਿਜ਼ਾਈਨਰ ਅਨੁਰਾਗ ਸੋਲੰਕੀ ਨਾਲ ਵਿਆਹ ਕਰਵਾਇਆ, ਜੋ ਸਿਰਫ 8 ਮਹੀਨੇ ਚੱਲ ਸਕਿਆ। ਦੋਵੇਂ ਲੰਮੇ ਸਮੇਂ ਤੋਂ ਇਕ ਦੂਜੇ ਤੋਂ ਵੱਖਰੇ ਰਹਿ ਰਹੇ ਹਨ ਪਰ ਕਾਨੂੰਨੀ ਤੌਰ 'ਤੇ ਵੱਖਰੇ ਨਹੀਂ ਹਨ। ਉਹ ਛੇਤੀ ਹੀ ਤਲਾਕ ਲੈ ਲੈਣਗੇ। ਉਨ੍ਹਾਂ ਕਿਹਾ ਕਿ "ਪਹਿਲੇ ਵਿਆਹ ਦੇ ਸਮੇਂ ਮੈਂ ਬਹੁਤ ਛੋਟੀ ਸੀ। ਸੱਤ ਸਾਲਾਂ ਬਾਅਦ ਮੈਂ ਦੁਬਾਰਾ ਵਿਆਹ ਕਰਵਾਇਆ ਪਰ ਇਹ ਮੇਰੀ ਬਦਕਿਸਮਤੀ ਸੀ ਕਿ ਮੈਂ ਇੱਕ ਗਲਤ ਆਦਮੀ ਨੂੰ ਦੁਬਾਰਾ ਚੁਣਿਆ। ਦੋ ਵਿਆਹ ਟੁੱਟਣ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ 'ਚ "ਕੋਈ ਪਿਆਰ ਨਹੀਂ, ਕੋਈ ਵਿਆਹ ਨਹੀਂ... ਮੈਂ ਕਿਸੇ ਵੀ ਚੀਜ਼ ਲਈ ਤਿਆਰ ਨਹੀਂ ਹਾਂ।"

PunjabKesari

ਦੱਸਣਯੋਗ ਹੈ ਕਿ ਸਨੇਹਾ ਨੇ 17 ਸਾਲ ਦੀ ਉਮਰ 'ਚ ਮਰਾਠੀ ਥੀਏਟਰ 'ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਹ 'ਅਧੂਰੀ ਏਕ ਕਹਾਣੀ', ਜੋਤੀ ਤੇ 'ਵੀਰਾ' ਵਰਗੇ ਲੜੀਵਾਰਾਂ 'ਚ ਨਜ਼ਰ ਆਏ ਸਨ।

PunjabKesari


sunita

Content Editor

Related News