ਅਦਾਕਾਰਾ ਦਲਜੀਤ ਕੌਰ ਨੇ ਮਿਟਾਈ ਪਿਆਰ ਦੀ ਨਿਸ਼ਾਨੀ, ਤਸਵੀਰ ਕੀਤੀ ਸਾਂਝੀ

Sunday, Aug 18, 2024 - 03:56 PM (IST)

ਅਦਾਕਾਰਾ ਦਲਜੀਤ ਕੌਰ ਨੇ ਮਿਟਾਈ ਪਿਆਰ ਦੀ ਨਿਸ਼ਾਨੀ, ਤਸਵੀਰ ਕੀਤੀ ਸਾਂਝੀ

ਮੁੰਬਈ- ਅਦਾਕਾਰਾ ਦਲਜੀਤ ਕੌਰ ਆਪਣੇ ਦੂਜੇ ਵਿਆਹ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ, ਜੋ ਉਸ ਨੇ ਪਿਛਲੇ ਸਾਲ NRI ਬਿਜ਼ਨੈੱਸਮੈਨ ਨਿਖਿਲ ਪਟੇਲ ਨਾਲ ਕੀਤਾ ਸੀ। ਇਸ ਜੋੜੇ ਦਾ ਵਿਆਹ ਹੁਣ ਸੋਸ਼ਲ ਮੀਡੀਆ 'ਤੇ ਡਰਾਮਾ ਬਣ ਗਿਆ ਹੈ। ਇਨ੍ਹਾਂ ਦੇ ਵੱਖ ਹੋਣ ਦੀ ਖਬਰ ਇਸ ਸਾਲ ਦੇ ਸ਼ੁਰੂ 'ਚ ਸਾਹਮਣੇ ਆਈ ਸੀ।

PunjabKesari

ਹੁਣ ਦੋਵੇਂ ਇਕ-ਦੂਜੇ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਅਦਾਕਾਰਾ ਨੇ ਇੰਸਟਾ ਸਟੋਰੀ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਪਿਆਰ ਦੀ ਨਿਸ਼ਾਨੀ ਨੂੰ ਹਮੇਸ਼ਾ ਲਈ ਮਿਟਾਉਂਦੀ ਨਜ਼ਰ ਆ ਰਹੀ ਹੈ।ਦਲਜੀਤ ਕੌਰ ਅਤੇ ਨਿਖਿਲ ਪਟੇਲ ਦਾ ਰਿਸ਼ਤਾ ਹੁਣ ਖਰਾਬ ਮੋੜ 'ਤੇ ਖਤਮ ਹੋ ਗਿਆ ਹੈ ਪਰ ਵਿਆਹ ਤੋਂ ਪਹਿਲਾਂ ਦਲਜੀਤ ਕੌਰ ਅਤੇ ਨਿਖਿਲ ਪਟੇਲ ਨੇ ਇਕ ਦੂਜੇ ਲਈ ਆਪਣਾ ਟੈਟੂ ਬਣਵਾਇਆ ਸੀ। ਜਿਸ 'ਤੇ ਫਿਲਮ ਕਲੈਪਰ ਅਤੇ 'ਟੇਕ 2' ਲਿਖਿਆ ਹੋਇਆ ਸੀ, ਜਿਸ ਨੂੰ ਹੁਣ ਉਸ ਨੇ ਆਪਣੀ ਲੱਤ ਤੋਂ ਹਟਾ ਲਿਆ ਹੈ। ਇਸ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਆਪਣਾ ਟੈਟੂ ਮੋਡੀਫਾਈ ਕਰਵਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਹੈ- 'ਇਸ ਵਾਰ ਦਰਦ ਸਰੀਰਕ ਨਹੀਂ ਹੈ'।

ਇਹ ਖ਼ਬਰ ਵੀ ਪੜ੍ਹੋ -ਸ਼ਿਵਾਨੀ ਕੁਮਾਰੀ ਨੇ ਲਵਕੇਸ਼ ਕਟਾਰੀਆ ਦੇ ਗੁੱਟ 'ਤੇ ਬੰਨ੍ਹੀ ਰੱਖੜੀ, ਬਦਲੇ 'ਚ ਆਪਣੇ ਭਰਾ ਤੋਂ ਮਿਲਿਆ ਖਾਸ ਤੋਹਫਾ

ਦੱਸ ਦੇਈਏ ਕਿ ਦਲਜੀਤ ਨੇ ਆਪਣੇ 'ਟੇਕ 2' ਟੈਟੂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਇਹ ਟੈਟੂ ਉਨ੍ਹਾਂ ਦੇ ਦੁਬਾਰਾ ਪਿਆਰ 'ਚ ਪੈਣ ਅਤੇ ਪਿਆਰ ਲਈ ਆਪਣਾ ਦੇਸ਼ ਛੱਡਣ ਦੀ ਤਾਕਤ ਨੂੰ ਦਰਸਾਉਂਦਾ ਹੈ। 'ਟੇਕ 2' ਇੱਕ ਮੌਕਾ ਸੀ ਜੋ ਮੈਂ ਆਪਣੇ ਆਪ ਨੂੰ ਦਿੱਤਾ ਸੀ, ਕਿਸੇ ਨੂੰ ਮੇਰਾ ਪਤੀ ਬੁਲਾਉਣ ਲਈ। ਦਲਜੀਤ ਅਤੇ ਨਿਖਿਲ ਦਾ ਵਿਆਹ 10 ਮਾਰਚ 2023 ਨੂੰ ਕਰੀਬੀ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ 'ਚ ਹੋਇਆ ਸੀ। ਉਹ ਕੀਨੀਆ ਚਲੀ ਗਈ ਪਰ ਜਨਵਰੀ 2024 'ਚ ਆਪਣੇ ਪੁੱਤਰ ਜੇਡੇਨ ਨਾਲ ਮੁੰਬਈ ਵਾਪਸ ਆ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id53832371


author

Priyanka

Content Editor

Related News