ਅਦਾਕਾਰਾ ਦਲਜੀਤ ਕੌਰ ਦਾ ਟੁੱਟਿਆ ਦੂਜਾ ਵਿਆਹ, ਪੋਸਟ ਸਾਂਝੀ ਕਰ ਬਿਆਨ ਕੀਤਾ ਦਰਦ

05/25/2024 4:12:14 PM

ਮੁੰਬਈ (ਬਿਊਰੋ): ਟੀ.ਵੀ ਦੀ ਅਦਾਕਾਰਾ ਮਸ਼ਹੂਰ ਦਲਜੀਤ ਕੌਰ ਦੇ ਦੂਜੇ ਵਿਆਹ 'ਚ ਹੁਣ ਖਟਾਸ ਆ ਗਈ ਹੈ। ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ 'ਚ ਕੁਝ ਵੀ ਠੀਕ ਨਹੀਂ ਚੱਲ ਰਿਹਾ, ਜਿਸ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਖ਼ਬਰਾਂ ਆ ਰਹੀਆਂ ਹਨ ਪਰ ਹੁਣ ਅਦਾਕਾਰਾ ਨੇ ਇਸ 'ਤੇ ਆਪਣੀ 'ਤੇ ਚੁੱਪੀ ਤੋੜੀ ਹੈ। ਉਸ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਉਸਦਾ ਵਿਆਹ ਕਿਉਂ ਨਹੀਂ ਚੱਲਿਆ।

 
 
 
 
 
 
 
 
 
 
 
 
 
 
 
 

A post shared by DALLJIET KAUR ੴ (@kaurdalljiet)


ਦਲਜੀਤ ਕੌਰ ਨੇ NRI ਕਾਰੋਬਾਰੀ ਪਤੀ ਨਿਖ਼ਿਲ ਪਟੇਲ ਨਾਲ ਵਿਆਹ ਕਰਵਾ ਕੇ ਆਪਣੀ ਜ਼ਿੰਦਗੀ ਨੂੰ ਦੂਜਾ ਮੌਕਾ ਦਿੱਤਾ ਸੀ ਪਰ ਉਸ ਦੀ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ। ਵਿਆਹ ਤੋਂ ਕੁਝ ਦਿਨ ਬਾਅਦ ਹੀ ਦਲਜੀਤ ਭਾਰਤ ਛੱਡ ਕੇ ਆਪਣੇ ਪਤੀ ਨਾਲ ਕੀਨੀਆ ਚਲੀ ਗਈ, ਪਰ ਰਿਸ਼ਤਿਆਂ 'ਚ ਦਰਾਰ ਆਉਣ ਕਾਰਨ ਉਹ ਸਭ ਕੁਝ ਛੱਡ ਕੇ ਵਾਪਸ ਆਪਣੇ ਦੇਸ਼ ਆ ਗਈ। ਹਾਲਾਂਕਿ ਉਸ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਪਰ ਉਸ ਨੇ ਵਿਆਹ ਦੀਆਂ ਸਾਰੀਆਂ ਫੋਟੋਆਂ ਡਿਲੀਟ ਕਰ ਦਿੱਤੀਆਂ ਸਨ।
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਉਦੋਂ ਹਲਚਲ ਮਚ ਗਈ ਜਦੋਂ ਦਲਜੀਤ ਨੇ ਇੰਸਟਾਗ੍ਰਾਮ 'ਤੇ ਆਪਣੀ ਬ੍ਰਾਈਡਲ ਲੁੱਕ ਸ਼ੇਅਰ ਕੀਤੀ। ਅਦਾਕਾਰਾ ਲਾਲ ਰੰਗ ਦਾ ਹੈਵੀ ਲਹਿੰਗਾ ਪਹਿਨ ਕੇ ਦੁਲਹਨ ਵਾਂਗ ਲੱਗ ਰਹੀ ਸੀ। ਇਸ ਦੌਰਾਨ ਉਸ ਦੀਆਂ ਅੱਖਾਂ 'ਚ ਦਰਦ ਨਜ਼ਰ ਆ ਰਿਹਾ ਸੀ। ਇਸ ਨਾਲ ਉਸ ਨੇ ਗੁਪਤ ਨੋਟ ਲਿਖ ਕੇ ਆਪਣਾ ਦੁੱਖ ਸਾਂਝਾ ਕੀਤਾ।

PunjabKesari
ਅਦਾਕਾਰਾ ਨੇ ਲਿਖਿਆ- "ਉਹ ਆਪਣੇ ਬੱਚਿਆਂ ਲਈ ਆਪਣੀ ਚੁੱਪ ਚੁਣਦੀ ਹੈ। ਜਦਕਿ ਉਸਦਾ ਪਰਿਵਾਰ ਉਸਨੂੰ ਡਿੱਗਣ ਨਾ ਦੇਣ ਲਈ ਉਸਨੂੰ ਕੱਸ ਕੇ ਰੱਖਦਾ ਹੈ। ਉਹ ਇੰਤਜ਼ਾਰ ਕਰ ਰਹੀ ਹੈ। ਕੀ ਤੁਹਾਡਾ ਵੀ ਬੱਚਾ ਹੈ?" ਉਸ ਦੀ ਪੋਸਟ 'ਤੇ ਕਮੈਂਟਸ ਦਾ ਹੜ੍ਹ ਆ ਗਿਆ, ਲੋਕਾਂ ਨੇ ਉਸ ਨੂੰ ਨਾ ਸਿਰਫ਼ ਹਿੰਮਤ ਰੱਖਣ ਦੀ ਸਲਾਹ ਦਿੱਤੀ, ਸਗੋਂ ਕੁਝ ਵੀ ਬਰਦਾਸ਼ਤ ਨਾ ਕਰਨ ਦੀ ਸਲਾਹ ਦਿੱਤੀ। ਇਕ ਯੂਜ਼ਰ ਨੇ ਲਿਖਿਆ- 'ਤੁਹਾਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਇਹ ਕਲਯੁੱਗ ਹੈ, ਬੱਚੇ ਨੂੰ ਸੱਚਾਈ ਜਾਣਨੀ ਚਾਹੀਦੀ ਹੈ, ਭਾਵੇਂ ਇਹ ਕਠੋਰ ਕਿਉਂ ਨਾ ਹੋਵੇ। ਲੋਕ ਤੁਹਾਨੂੰ ਪਿਆਰ ਕਰਦੇ ਹਨ।

PunjabKesari
ਦਲਜੀਤ ਕੌਰ ਨੇ ਐਕਸਟਰਾ ਮੈਰਿਟਲ ਅਫੇਅਰ 'ਤੇ ਆਪਣੇ ਪ੍ਰਸ਼ੰਸਕਾਂ ਤੋਂ ਸਵਾਲ ਵੀ ਪੁੱਛੇ ਹਨ। ਇਸ 'ਤੇ ਇਕ ਯੂਜ਼ਰ ਨੇ ਲਿਖਿਆ- ਐਕਸਟਰਾ ਮੈਰਿਟਲ ਅਫੇਅਰ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਾ ਚਾਹੀਦਾ, ਭਾਵੇਂ ਹਾਲਾਤ ਜੋ ਵੀ ਹੋਣ ਅਤੇ ਤੁਸੀਂ ਕਦੇ ਵੀ ਇੰਨੇ ਕਮਜ਼ੋਰ ਨਹੀਂ ਹੁੰਦੇ ਕਿ ਤੁਹਾਨੂੰ ਸਮਝੌਤਾ ਕਰਨਾ ਪਵੇ। ਦਲਜੀਤ ਅਤੇ ਨਿਖਿਲ ਦਾ ਵਿਆਹ 18 ਮਾਰਚ 2023 ਨੂੰ ਬਹੁਤ ਧੂਮ-ਧਾਮ ਨਾਲ ਹੋਇਆ ਸੀ, ਪਰ ਲੱਗਦਾ ਹੈ ਕਿ ਹੁਣ ਉਨ੍ਹਾਂ ਦੀ ਖੁਸ਼ੀ ਨੂੰ ਨਜ਼ਰ ਲੱਗ ਗਈ ਹੈ।


Anuradha

Content Editor

Related News