ਕੀਨੀਆ ਦੀ ਅਦਾਲਤ ਨੇ ਦਲਜੀਤ ਕੌਰ ਦਾ ਕੀਤਾ ਸਮਰਥਨ , ਨਿਖਿਲ ਪਟੇਲ ਨੂੰ ਦਿੱਤੇ ਇਹ ਹੁਕਮ

Saturday, Jun 15, 2024 - 11:46 AM (IST)

ਕੀਨੀਆ ਦੀ ਅਦਾਲਤ ਨੇ ਦਲਜੀਤ ਕੌਰ ਦਾ ਕੀਤਾ ਸਮਰਥਨ , ਨਿਖਿਲ ਪਟੇਲ ਨੂੰ ਦਿੱਤੇ ਇਹ ਹੁਕਮ

ਮੁੰਬਈ- ਮਸ਼ਹੂਰ ਟੀ.ਵੀ. ਅਦਾਕਾਰਾ ਦਲਜੀਤ ਕੌਰ ਨੇ ਪਿਛਲੇ ਸਾਲ ਮਾਰਚ 'ਚ ਨਿਖਿਲ ਪਟੇਲ ਨਾਲ ਵਿਆਹ ਕੀਤਾ ਸੀ ਅਤੇ ਫਿਰ ਕੀਨੀਆ ਸ਼ਿਫਟ ਹੋ ਗਈ ਸੀ। ਹਾਲਾਂਕਿ ਕੁਝ ਸਮੇਂ ਬਾਅਦ ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਆਉਣ ਲੱਗੀਆਂ। ਦਲਜੀਤ ਨੇ ਨਿਖਿਲ 'ਤੇ ਕਈ ਦੋਸ਼ ਵੀ ਲਗਾਏ ਅਤੇ ਮੁੰਬਈ ਸ਼ਿਫਟ ਹੋ ਗਈ। ਅਜਿਹੇ 'ਚ ਕੁਝ ਦਿਨ ਪਹਿਲਾਂ ਨਿਖਿਲ ਪਟੇਲ ਨੇ ਦਲਜੀਤ ਨੂੰ ਕਾਨੂੰਨੀ ਨੋਟਿਸ ਭੇਜ ਕੇ ਆਪਣਾ ਸਾਰਾ ਸਮਾਨ ਲੈ ਜਾਣ ਲਈ ਕਿਹਾ ਸੀ। ਹੁਣ ਅਦਾਕਾਰਾ ਨੂੰ ਅਦਾਲਤ ਤੋਂ ਸਟੇਅ ਆਰਡਰ ਮਿਲ ਗਿਆ ਹੈ, ਜਿਸ 'ਚ ਨਿਖਿਲ ਨੂੰ ਦੋ ਆਦੇਸ਼ ਦਿੱਤੇ ਗਏ ਹਨ।

PunjabKesari

ਮੀਡੀਆ ਰਿਪੋਰਟਾਂ ਮੁਤਾਬਕ ਕੀਨੀਆ ਦੇ ਨੈਰੋਬੀ ਸ਼ਹਿਰ ਦੀ ਅਦਾਲਤ ਨੇ ਕਿਹਾ, 'ਇਸ ਅਰਜ਼ੀ ਦੀ ਸੁਣਵਾਈ ਅਤੇ ਅੰਤਿਮ ਫੈਸਲੇ ਤੱਕ ਨਿਖਿਲ ਪਟੇਲ ਨੂੰ ਦਲਜੀਤ ਕੌਰ ਅਤੇ ਉਸ ਦੇ ਬੇਟੇ ਜੇਡੇਨ ਨੂੰ ਬੇਦਖਲ ਕਰਨ ਅਤੇ ਉਸ ਦੀਆਂ ਨਿੱਜੀ ਚੀਜ਼ਾਂ ਘਰ ਤੋਂ ਬਾਹਰ ਨਾ ਸੁੱਟਣ ਦਾ ਹੁਕਮ ਦਿੱਤਾ ਹੈ। ਦੱਸ ਦੇਈਏ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 28 ਜੂਨ ਨੂੰ ਹੋਵੇਗੀ। ਇਹ ਅਰਜ਼ੀ ਦਲਜੀਤ ਕੌਰ ਵੱਲੋਂ ਹੀ ਦਾਇਰ ਕੀਤੀ ਗਈ ਸੀ। ਜਿਸ 'ਤੇ ਅਦਾਲਤ ਨੇ ਸੁਣਵਾਈ ਦੌਰਾਨ ਨਿਖਿਲ ਨੂੰ ਇਹ ਹੁਕਮ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ- ਮਰਹੂਮ ਸੁਸ਼ਾਂਤ ਸਿੰਘ ਦੀ ਪ੍ਰੇਅਰ ਮੀਟ 'ਚ ਭਾਵੁੱਕ ਹੋਈ ਅਦਾਕਾਰਾ Krissann Barretto,ਦੇਖੋ ਵੀਡੀਓ

ਕੀ ਹੈ ਪੂਰਾ ਮਾਮਲਾ?

ਦੱਸ ਦੇਈਏ ਕਿ ਦਲਜੀਤ ਕੌਰ ਅਤੇ ਨਿਖਿਲ ਪਟੇਲ ਦਾ ਵਿਆਹ 10 ਮਾਰਚ 2023 ਨੂੰ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਵਿਚਕਾਰ ਹੋਇਆ ਸੀ। ਵਿਆਹ ਤੋਂ ਤੁਰੰਤ ਬਾਅਦ ਦਲਜੀਤ ਉਸ ਨਾਲ ਕੀਨੀਆ ਚਲੀ ਗਈ ਸੀ। ਦਲਜੀਤ ਕੌਰ ਅਤੇ ਨਿਖਿਲ ਪਟੇਲ ਦੇ ਵੱਖ ਹੋਣ ਦੇ ਅੰਦਾਜ਼ੇ ਉਦੋਂ ਸ਼ੁਰੂ ਹੋਏ ਜਦੋਂ ਦਲਜੀਤ ਮਾਰਚ 2023 ਤੋਂ ਕੀਨੀਆ 'ਚ ਰਹਿਣ ਤੋਂ ਬਾਅਦ ਜਨਵਰੀ 2024 'ਚ ਭਾਰਤ ਪਰਤਿਆ। ਫਿਰ ਫਰਵਰੀ 2024 'ਚ ਜੋੜੇ ਦੇ ਵੱਖ ਹੋਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਤੋਂ ਬਾਅਦ ਵਿਆਹ ਦੀਆਂ ਫੋਟੋਆਂ ਨੂੰ ਹਟਾਉਣ ਤੋਂ ਬਾਅਦ ਦੋਵਾਂ ਨੇ ਸੋਸ਼ਲ ਮੀਡੀਆ ਤੋਂ ਇਕ-ਦੂਜੇ ਨੂੰ ਅਨਫਾਲੋਅ ਵੀ ਕਰ ਦਿੱਤਾ। ਦਿਲਜੀਤ ਨੇ ਨਿਖਿਲ ਦਾ ਸਰਨੇਮ ਵੀ ਹਟਾ ਦਿੱਤਾ ਸੀ।


author

sunita

Content Editor

Related News