4 ਭੈਣ-ਭਰਾਵਾਂ ਤੇ ਮਾਂ ਸਣੇ ਅਦਾਕਾਰਾ ਦਾ ਕਤਲ, ਪਿਓ ਹੀ ਨਿਕਲਿਆ ਕਾਤਲ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
Saturday, May 25, 2024 - 12:44 PM (IST)

ਮੁੰਬਈ (ਅਨਸ)- ਮੁੰਬਈ ਦੀ ਸੈਸ਼ਨ ਅਦਾਲਤ ਨੇ ਆਪਣੀ ਮਤਰੇਈ ਧੀ ਅਤੇ ਅਦਾਕਾਰਾ ਲੈਲਾ ਖਾਨ, ਲੈਲਾ ਦੀ ਮਾਂ ਅਤੇ ਉਸ ਦੇ ਚਾਰ ਭੈਣ-ਭਰਾਵਾਂ ਦੀ 2011 ਵਿਚ ਹੱਤਿਆ ਕਰਨ ਦੇ ਮਾਮਲੇ ਵਿਚ ਪਰਵੇਜ਼ ਟਾਕ ਨੂੰ ਸ਼ੁੱਕਰਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਐਡੀਸ਼ਨਲ ਸੈਸ਼ਨ ਜੱਜ ਸਚਿਨ ਪਵਾਰ ਨੇ 9 ਮਈ ਨੂੰ ਟਾਕ ਨੂੰ ਹੱਤਿਆ ਅਤੇ ਸਬੂਤ ਨਸ਼ਟ ਕਰਨ ਤੋਂ ਇਲਾਵਾ ਇੰਡੀਅਨ ਪੀਨਲ ਕੋਰਡ (ਆਈ. ਪੀ. ਸੀ.) ਦੇ ਤਹਿਤ ਹੋਰ ਅਪਰਾਧਾਂ ਦਾ ਦੋਸ਼ੀ ਪਾਇਆ ਸੀ।
ਇਹ ਖ਼ਬਰ ਵੀ ਪੜ੍ਹੋ - ਅਮਰਗੜ੍ਹ 'ਚ ਵੱਡੀ ਵਾਰਦਾਤ! ਕਤਲ ਕਰ ਕੇ ਨਾਲੇ 'ਚ ਸੁੱਟੀ ਔਰਤ ਦੀ ਲਾਸ਼
ਇਸ ’ਤੇ ਫ਼ੈਸਲਾ ਸ਼ੁੱਕਰਵਾਰ ਨੂੰ ਸੁਣਾਇਆ ਗਿਆ ਕਿ ਮੁਲਜ਼ਮ ਨੂੰ ਕੀ ਸਜ਼ਾ ਦਿੱਤੀ ਜਾਣੀ ਹੈ। ਟਾਕ ਲੈਲਾ ਦੀ ਮਾਂ ਸੇਲੀਨਾ ਦਾ ਤੀਜਾ ਪਤੀ ਸੀ। ਲੈਲਾ, ਉਸਦੀ ਮਾਂ ਅਤੇ ਉਸਦੇ 4 ਭੈਣ-ਭਰਾਵਾਂ ਦੀ ਫਰਵਰੀ, 2011 ’ਚ ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ਦੇ ਇਗਤਪੁਰੀ ਵਿਚ ਉਨ੍ਹਾਂ ਦੇ ਬੰਗਲੇ ਵਿਚ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਦਾ ਖ਼ੁਲਾਸਾ ਕੁਝ ਮਹੀਨਿਆਂ ਬਾਅਦ ਹੋਇਆ ਜਦੋਂ ਟਾਕ ਨੂੰ ਜੰਮੂ-ਕਸ਼ਮੀਰ ਪੁਲਸ ਨੇ ਗ੍ਰਿਫਤਾਰ ਕੀਤਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8